ETV Bharat / city

ਸਫ਼ਰ ਕਰਨ ਵਾਲੇ ਹੋ ਜਾਣ ਸਾਵਧਾਨ, ਅੱਜ ਤੋਂ ਨਹੀਂ ਚੱਲਣਗੀਆਂ ਬੱਸਾਂ ! - ਪੰਜਾਬ ਵਿੱਚ ਬੱਸਾਂ ਬੰਦ

ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ (employees of PRTC and PUNBUS) ਵੱਲੋਂ ਅੱਜ ਤੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਅੱਜ ਤੋਂ ਉਹ ਬੱਸਾਂ ਨਹੀਂ ਚਲਾਉਣਗੇ ਤੇ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਣਮਿੱਥੇ ਸਮੇਂ ਲਈ ਹੜਤਾਲ
ਅਣਮਿੱਥੇ ਸਮੇਂ ਲਈ ਹੜਤਾਲ
author img

By

Published : Dec 7, 2021, 7:34 AM IST

Updated : Dec 7, 2021, 9:44 AM IST

ਬਠਿੰਡਾ: ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ (employees of PRTC and PUNBUS) ਵੱਲੋਂ ਪਿਛਲੇ ਦਿਨੀਂ ਚੱਕਾ ਜਾਮ ਕਰ ਹੜਤਾਲ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਅੱਜ ਤੋਂ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ (employees of PRTC and PUNBUS) ਹੜਤਾਲ ’ਤੇ ਹਨ, ਜਿਸ ਕਾਰਨ ਬਹੁਤ ਸਾਰੀਆਂ ਬੱਸਾਂ ਨਹੀਂ ਚੱਲਣਗੀਆਂ।

ਬੱਸ ਮੁਲਾਜ਼ਮਾਂ ਦੀ ਹੜਤਾਲ

ਇਹ ਵੀ ਪੜੋ: ਪੱਕੇ ਹੋਣ ਲਈ ਕੀਤਾ ਪ੍ਰਦਰਸ਼ਨ, ਹੁਣ ਨੌਕਰੀ ’ਤੇ ਲਟਕੀ ਤਲਵਾਰ, ਮਾਮਲਾ ਦਰਜ

ਹੜਤਾਲ ਤੋਂ ਪਹਿਲਾਂ ਬਠਿੰਡਾ ਬੱਸ ਸਟੈਂਡ ਪੁਲਿਸ ਛਾਉਣੀ ’ਚ ਤਬਦੀਲ

ਉਥੇ ਹੀ ਦੱਸ ਦਈਏ ਕਿ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ (employees of PRTC and PUNBUS) ਦੀ ਹੜਤਾਲ ਤੋਂ ਪਹਿਲਾਂ ਬਠਿੰਡਾ ਦਾ ਬੱਸ ਸਟੈਂਡ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ। ਬਠਿੰਡਾ ਵਿਖੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਬੱਸ ਸਟੈਂਡ ਨੂੰ ਆਉਣ ਵਾਲੇ ਇੱਕ ਰਾਸਤੇ ਨੂੰ ਵੀ ਬੰਦ ਕੀਤਾ ਗਿਆ ਹੈ। ਇਸ ਹੜਤਾਲ ਕਾਰਨ ਸਰਕਾਰੀ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜ਼ਿਆਦਾਤਰ ਪ੍ਰਾਈਵੇਟ ਬੱਸਾਂ ਹੀ ਚੱਲ ਰਹੀਆਂ ਹਨ।

ਬਠਿੰਡਾ ਬੱਸ ਸਟੈਂਡ ਪੁਲਿਸ ਛਾਉਣੀ ’ਚ ਤਬਦੀਲ

ਪੰਜਾਬ ਸਰਕਾਰ ਨੇ ਦਿੱਤੇ ਹਨ ਇਹ ਆਦੇਸ਼

ਉਥੇ ਹੀ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਮੁਕੰਮਲ ਹੜਤਾਲ ‘ਤੇ ਜਾਣ ਵਾਲੇ ਕੱਚੇ ਕਾਮਿਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ (PUNBUS and PRTC employees) ਵੱਲੋਂ ਜਲੰਧਰ ਦੇ ਬੱਸ ਸਟੈਂਡ 'ਚ ਪ੍ਰੈੱਸ ਕਾਨਫਰੰਸ (Press conference at Jalandhar bus stand) ਕੀਤੀ ਗਈ। ਜਿਸ 'ਚ ਉਨ੍ਹਾਂ ਵੱਲੋਂ ਐਲਾਨ ਕੀਤਾ ਸੀ ਕਿ 7 ਦਸੰਬਰ ਤੋਂ ਪੰਜਾਬ ਦੇ ਸਭ ਡਿਪੂਆਂ 'ਤੇ ਮੁਕੰਮਲ ਹੜਤਾਲ ਹੋਵੇਗੀ।

ਮੁਲਾਜ਼ਮਾਂ ’ਤੇ ਹੋਏ ਪਰਚੇ

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈਕੇ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ ਅਤੇ ਸਰਕਾਰ ਨਾਲ ਮੀਟਿੰਗਾਂ (Held meetings with the government) ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਮੰਗਾਂ ਵੱਲ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ 2 ਘੰਟੇ ਦੀ ਹੜਤਾਲ ਕੀਤੀ ਸੀ, ਪਰ ਮੁਲਾਜ਼ਮਾਂ 'ਤੇ ਪਰਚੇ ਕੀਤੇ ਗਏ।

ਉਨ੍ਹਾਂ ਮੰਗ ਕੀਤੀ ਕਿ ਪੁਲਿਸ ਵਲੋਂ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਹ ਵੱਡਾ ਸੰਘਰਸ਼ ਉਲੀਕਣਗੇ ਅਤੇ ਚੋਣਾਂ 'ਚ ਸਰਕਾਰ ਨੂੰ ਇਸਦੇ ਨਤੀਜ਼ੇ ਭੁਗਤਣੇ ਪੈਣਗੇ।

ਇਹ ਵੀ ਪੜੋ: ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ

ਉਥੇ ਹੀ ਮੁਲਾਜ਼ਮਾਂ ਨੇ ਦੱਸਿਆ ਕਿ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲਿਆ, ਪਰ ਕੋਈ ਵੀ ਸਿੱਟਾ ਪੰਜਾਬ ਸਰਕਾਰ ਨੇ ਨਹੀਂ ਕੱਢਿਆ। ਇਸੇ ਰੋਸ ਦੇ ਚੱਲਦਿਆਂ ਹੁਣ ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਮੰਗਲਵਾਰ ਤੋਂ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਚੱਕਾ ਜਾਮ ਕੀਤਾ ਜਾਵੇਗਾ। ਜੇ ਫਿਰ ਵੀ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਪ੍ਰਦਰਸ਼ਨ ਹੋਰ ਵੀ ਤਿੱਖਾ ਕੀਤਾ ਜਾਵੇਗਾ।

Last Updated : Dec 7, 2021, 9:44 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.