ਬਠਿੰਡਾ: ਬੀਤੇ ਦਿਨੀਂ ਨਥਾਣਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ਦੇ ਪ੍ਰਦਰਸ਼ਨ ਦੌਰਾਨ ਐੱਸ.ਐੱਚ.ਓ ਨਥਾਣਾ ਨਰਿੰਦਰ ਕੁਮਾਰ ਵੱਲੋਂ ਪ੍ਰਦਰਸ਼ਨਕਾਰੀ ਔਰਤ ਦੇ ਥਾਪੜ ਮਾਰ ਦਿੱਤਾ ਗਿਆ। ਥਾਣੇਦਾਰ ਵਲੋਂ ਮਹਿਲਾ ਦੇ ਮਾਰੇ ਥੱਪੜ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਐੱਸ.ਐੱਚ.ਓ ਨਰੇਂਦਰ ਕੁਮਾਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਮਾਮਲਾ ਵੱਧਣ ਕਾਰਨ ਅਤੇ ਉੱਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮ ਵਲੋਂ ਪ੍ਰਦਰਸ਼ਨ ਕਰ ਰਹੀ ਮਹਿਲਾ ਤੋਂ ਮੁਆਫ਼ੀ ਵੀ ਲਈ ਗਈ ਹੈ।
ਜਿਕਰੋਯਗ ਹੈ ਕਿ ਥਾਣਾ ਨਥਾਣਾ ਵਿਖੇ ਅੱਜ ਤੋਂ ਕਰੀਬ ਦੋ ਸਾਲ ਪਹਿਲਾਂ ਤਾਇਨਾਤ ਇੰਸਪੈਕਟਰ ਨਰਿੰਦਰ ਕੁਮਾਰ ਵੱਲੋਂ ਰਾਹਗੀਰ ਕਾਰ ਸਵਾਰ ਦੇ ਥੱਪੜ ਮਾਰੇ ਗਏ ਸਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਗਈ ਸੀ। ਉਸ ਸਮੇਂ ਵੀ ਪੁਲਿਸ ਵਿਭਾਗ ਵੱਲੋਂ ਵਿਭਾਗੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਸੀ।
ਇਹ ਵੀ ਪੜ੍ਹੋ:ਸਾਬਕਾ ਵਿਧਾਇਕ ਸਿੰਗਲਾ ਨੇ ਵਿੱਤ ਮੰਤਰੀ ਤੇ ਉਸ ਦੇ ਰਿਸ਼ਤੇਦਾਰ 'ਤੇ ਲਾਏ ਸੰਗੀਨ ਇਲਜ਼ਾਮ