ਬਠਿੰਡਾ: ਪਿੰਡ ਚਾਉਕੇ ਦੇ ਕਬੱਡੀ ਕੋਚ ਕਤਲ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਸ਼ੇ ਕਰਕੇ ਨਹੀਂ ਬਲਕਿ ਕੁੱਕੜ ਚੋਰੀ ਮਾਮਲੇ ਵਿੱਚ ਲੜਾਈ ਹੋਈ ਸੀ। ਇਸ ਲੜਾਈ ਤੋਂ ਪਹਿਲਾਂ ਲੱਖਾ ਸਿੰਘ ਵੱਲੋਂ ਇੱਕ ਮਾਮਲਾ ਵੀ ਦਰਜ ਕਰਵਾਇਆ ਗਿਆ ਜਿਸ ਤੋਂ ਮਗਰੋਂ ਪੁਲਿਸ ਨੇ ਦੋਵੇ ਧਿਰਾਂ ਨੂੰ ਬੁਲਾ ਸਹਿਮਤੀ ਕਰਨ ਲਈ ਕਿਹਾ ਸੀ, ਪਰ ਸ਼ਾਮ ਨੂੰ ਪਿੰਡ ਜਾ ਦੋਵੇ ਧਿਰਾਂ ਭਿੜ ਪਈਆਂ ਜਿਸ ਵਿੱਚ ਕਬੱਡੀ ਕੋਚ ਗੰਭੀਰ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਮੌਤ ਹੋ ਗਈ।
ਇਹ ਵੀ ਪੜੋ: ਪੰਜਾਬ ਕਾਂਗਰਸ ਕਲੇਸ਼: ਕੈਪਟਨ ਹੀ ਰਹਿਣਗੇ captain, sidhu 'ਤੇ ਸਸਪੈਂਸ ਬਰਕਰਾਰ
ਉਥੇ ਹੀ ਮਾਮਲੇ ਵਿੱਚ ਐਸਐਸਪੀ ਨੇ ਕਿਹਾ ਕਿ ਅਸੀਂ ਕੁੱਲ 13 ਲੋਕਾਂ ’ਤੇ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮਾਮਲੇ ’ਚ ਪਰਿਵਾਰ ਨੇ ਜਿਹੜੇ ਪੁਲਿਸ ਅਫ਼ਸਰਾਂ ’ਤੇ ਦੁਰਵਿਵਾਹ ਕਰ ਦੇ ਇਲਜ਼ਾਮ ਲਾਏ ਹਨ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਸੀ ਮਾਮਲਾ ?
ਦੱਸ ਦਈਏ ਕਿ ਪਿਛਲੇ ਦਿਨੀਂ ਪਿੰਡ ਚਾਉਕੇ ਵਿਖੇ ਕਬੱਡੀ ਕੋਚ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਨਸ਼ਾ ਤਸਕਰਾਂ (Drug Smugglers) ਨੇ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਸੀ। ਕੁੱਟਮਾਰ ਕਰਨ ਦਾ ਮੁੱਖ ਕਾਰਨ ਇਨ੍ਹਾਂ ਨੌਜਵਾਨਾਂ ਵੱਲੋਂ ਨਸ਼ਾ ਤਸਕਰਾਂ (Drug Smugglers) ਨੂੰ ਰੋਕਣਾ ਸੀ। ਨਸ਼ਾ ਤਸਕਰਾਂ (Drug Smugglers) ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਬੱਡੀ ਕੋਚ ਹਰਵਿੰਦਰ ਸਿੰਘ ਦੀ ਪਿਛਲੇ ਦੇ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜੋ: 360 ਜਹਾਜ਼ ਯਾਤਰੀਆਂ ਦੀ ਜਾਨ ਬਚਾਉਣ ਵਾਲੀ ਨੀਰਜਾ ਭਨੋਟ ਦੇ ਭਰਾ ਦਾ ਹੋਇਆ ਦੇਹਾਂਤ