ਠਿੰਡਾ: ਸ਼ਹਿਰ ਦੇ ਨਹਿਰ ਨੇੜੇ ਸਥਿਤ ਜੰਗਲਾਤ ਮਹਿਕਮੇ ਦੇ ਦਫਤਰ ਦੇ ਬਾਹਰ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ।ਜਿਸ ਸਬੰਧੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਵੱਲੋਂ ਤੁਰੰਤ ਹੀ ਇਸ ਨੂੰ ਮਿਟਾ ਦਿੱਤਾ ਗਿਆ। ਜੰਗਲਾਤ ਮਹਿਕਮੇ ਦੇ ਦਫਤਰ ਦੇ ਬਾਹਰ ਪੰਜਾਬ ਦਾ ਹਾਲ ਖਾਲਿਸਤਾਨ ਲਿਖਿਆ ਹੋਇਆ ਸੀ ਅਤੇ ਇਸ ਦੇ ਹੇਠਾਂ ਅੰਗਰੇਜ਼ੀ 'ਚ 'ਸਿੱਖ ਫਾਰ ਜਸਟਿਸ' ਲਿਖਿਆ ਹੋਇਆ ਸੀ।
ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਨਾਅਰਿਆਂ ਉੱਤੇ ਪੇਂਟ ਕਰਵਾ ਦਿੱਤਾ ਹੈ। ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਸਿੱਖ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਵੀਡੀਓ ਵਿੱਚ ਕਿਹਾ ਹੈ ਕਿ ਬਠਿੰਡਾ ਦੇ ਜੰਗਲਾਤ ਦਫ਼ਤਰ ਦੇ ਬਾਹਰ ਪਾਕਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ।
ਉੱਥੇ ਹੀ ਦੂਜੇ ਪਾਸੇ ਦਫਤਰ ਦੇ ਚੌਂਕੀਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਸ਼ਰਾਰਤੀ ਵਿਅਕਤੀ ਵੱਲੋਂ ਇਹ ਲਿਖਿਆ ਗਿਆ ਹੈ। ਪਰ ਉਨ੍ਹਾਂ ਨੂੰ ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਪਛਾਣ ਨਹੀਂ ਹੈ। ਦੂਜੇ ਪਾਸੇ ਨਾਅਰਿਆਂ ਨੂੰ ਸਾਫ ਕਰਨ ਵਾਲੇ ਵਿਅਖਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਉੱਥੇ ਪਹੁੰਚੇ ਅਤੇ ਨਾਅਰਿਆਂ ਨੂੰ ਸਾਫ ਕੀਤਾ।
ਇਹ ਵੀ ਪੜੋ: ਖੇਤਾਂ ਵਿੱਚੇ ਪਹੁੰਚੇ ਵਿਧਾਇਕ ਮੁੰਡੀਆਂ, ਕਣਕ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ