ETV Bharat / city

ਦਿੱਲੀ ਹਿੰਸਾ: ਦੀਪ ਸਿੱਧੂ ਬਾਰੇ ਇਹ ਹਨ ਬਚਪਨ ਦੇ ਦੋਸਤ ਅਤੇ ਪਿੰਡ ਵਾਸੀਆਂ ਦੇ ਵਿਚਾਰ

author img

By

Published : Jan 27, 2021, 10:31 PM IST

ਹਿੰਸਕ ਘਟਨਾਵਾਂ ਲਈ ਅਤੇ ਕੇਸਰੀ ਝੰਡਾ ਫਹਿਰਾਉਣ ਲਈ ਦੀਪ ਸਿੱਧੂ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀਆਂ ਹਨ। ਇਸਦੇ ਲਈ ਈਟੀਵੀ ਭਾਰਤ ਦੀ ਟੀਮ ਨੇ ਦੀਪ ਸਿੱਧੂ ਦੇ ਪਿੰਡ ਵਾਸੀ ਅਤੇ ਬਚਪਨ ਦੇ ਦੋਸਤਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਦੀਪ ਸਿੱਧੂ ਬਾਰੇ ਉਹ ਕੀ ਸੋਚਦੇ ਹਨ। ਜਿੱਥੇ ਕਈ ਪਿੰਡ ਦੇ ਵਾਸੀਆਂ ਨੇ ਦੀਪ ਸਿੱਧੂ ਦੇ ਕਿਰਦਾਰ ਉੱਤੇ 'ਤੇ ਕਈਆਂ ਨੇ ਉਂਗਲਾਂ ਵੀ ਚੁੱਕੀਆਂ।

ਦਿੱਲੀ ਹਿੰਸਾ: ਦੀਪ ਸਿੱਧੂ ਬਾਰੇ ਇਹ ਹਨ ਬਚਪਨ ਦੇ ਦੋਸਤ ਅਤੇ ਪਿੰਡ ਵਾਸੀਆਂ ਦੇ ਵਿਚਾਰ
ਦਿੱਲੀ ਹਿੰਸਾ: ਦੀਪ ਸਿੱਧੂ ਬਾਰੇ ਇਹ ਹਨ ਬਚਪਨ ਦੇ ਦੋਸਤ ਅਤੇ ਪਿੰਡ ਵਾਸੀਆਂ ਦੇ ਵਿਚਾਰ

ਬਠਿੰਡਾ: ਗਣਤੰਤਰ ਦਿਹਾੜੇ ਮੌਕੇ 'ਤੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਫਹਿਰਾਉਣ ਤੋਂ ਬਾਅਦ ਦੀਪ ਸਿੱਧੂ ਸੁਰਖੀਆਂ 'ਚ ਬਣੇ ਹੋਏ ਹਨ। ਕਈ ਲੋਕ ਉਨ੍ਹਾਂ ਦੇ ਹੱਕ 'ਚ ਨਿਤਰ ਰਹੇ ਹਨ ਤੇ ਕਈ ਉਨ੍ਹਾਂ ਨੂੰ ਪੰਜਾਬ ਤੇ ਕਿਸਾਨਾਂ ਦਾ ਗੱਦਾਰ ਕਹਿ ਰਹੇ ਹਨ। ਹਿੰਸਕ ਘਟਨਾਵਾਂ ਦੇ ਲਈ ਅਤੇ ਕੇਸਰੀ ਝੰਡਾ ਫਹਿਰਾਉਣ ਲਈ ਦੀਪ ਸਿੱਧੂ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀਆਂ ਹਨ। ਇਸਦੇ ਲਈ ਈਟੀਵੀ ਭਾਰਤ ਦੀ ਟੀਮ ਨੇ ਦੀਪ ਸਿੱਧੂ ਦੇ ਪਿੰਡ ਵਾਸੀ ਅਤੇ ਬਚਪਨ ਦੇ ਦੋਸਤਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਦੀਪ ਸਿੱਧੂ ਬਾਰੇ ਉਹ ਕੀ ਸੋਚਦੇ ਹਨ। ਜਿੱਥੇ ਕਈ ਪਿੰਡ ਦੇ ਵਾਸੀਆਂ ਨੇ ਦੀਪ ਸਿੱਧੂ ਦੇ ਕਿਰਦਾਰ ਉੱਤੇ 'ਤੇ ਕਈਆਂ ਨੇ ਉਂਗਲਾਂ ਵੀ ਚੁੱਕੀਆਂ।

ਦੋਵੇਂ ਪੱਖ ਆਪੋ-ਆਪਣੀ ਥਾਂ ਸਹੀ

ਸਿੱਧੂ ਦੇ ਪਿੰਡ ਵਾਸੀ ਦਾ ਕਹਿਣਾ ਹੈ ਕਿ ਦੋਵੇਂ ਪੱਖ ਆਪੋ-ਆਪਣੀ ਥਾਂ ਠੀਕ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਰਾਹ ਬਦਲੇ, ਜਿਸ ਨਾਲ ਰੋਸ ਦੀ ਭਾਵਨਾ ਵੱਧ ਗਈ ਤੇ ਮਾਹੌਲ ਇਸ ਨਾਲ ਖਰਾਬ ਹੋ ਗਿਆ। ਉਨ੍ਹਾਂ ਨੇ ਸਿੱਧੂ ਦੀ ਹਮਾਇਤ ਕਰਦਿਆਂ ਕਿਹਾ ਕਿ ਉਸਨੇ ਕੋਈ ਆਪਣਾ ਏਜੰਡਾ ਨਹੀਂ ਬਣਾਇਆ, ਜਥੇਬੰਦੀਆਂ ਦੇ ਆਗੂਆਂ ਨਾਲ ਹੀ ਤਾਲਮੇਲ ਨਾਲ ਚੱਲ ਰਿਹਾ ਸੀ।

ਪੰਜਾਬ ਸਰਕਾਰ ਦੀ ਸ਼ਹਿ ਨਾਲ ਵਾਪਰੀ ਇਹ ਘਟਨਾ

ਇਸ ਬਾਰੇ ਗੱਲ ਕਰਦੇ ਹੋਏ ਸੈਕਟਰੀ ਬੀਜੇਪੀ ਪੰਜਾਬ ਨੇ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੀ ਸ਼ਹਿ ਨਾਲ ਮੁਮਕਿਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਪਹਿਲਾਂ ਹੀ ਇਹ ਖਦਸ਼ਾ ਜਾਹਿਰ ਕੀਤਾ ਸੀ ਕਿ ਇਸ ਅੰਦੋਲਨ 'ਚ ਦੇਸ਼ ਵਿਰੋਧੀ ਤੱਤ ਤੇ ਸ਼ਰਾਰਤੀ ਅਨਸਰ ਹੈ ਤੇ ਉਹ ਗੱਲ ਸੱਚ ਹੋ ਗਈ ਹੈ। ਉਨ੍ਹਾਂ ਨੇ ਨਾਲ ਕਿਹਾ ਕਿ ਸਿੱਖ ਪੰਥ ਨੂੰ ਵੀ ਨਾਲ ਵੱਡੀ ਢਾਹ ਲੱਗੀ ਹੈ।

'ਦੀਪ ਸਿੱਧੂ ਦਾ ਲੱਖਾ ਸਿਧਾਣਾ ਨਾਲ ਰਿਸ਼ਤਾ'

ਬੀਜੇਪੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਨੇ ਕਿਹਾ ਕਿ ਪੰਨੂ, ਪੰਧੇਰ, ਦੀਪ ਸਿੱਧੂ ਤੇ ਲੱਖਾ ਸਿਧਾਣਾ ਵਿਚਾਲੇ ਗਹਿਰੀ ਦੋਸਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚਾਰੋਂ ਆਈਐਸਆਈ ਦੇ ਏਜੰਟ ਬਣ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨ ਜੱਥੇਬੰਦੀਆਂ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਦੀਪ ਸਿੱਧੂ ਬੀਤੇ ਤਿੰਨ ਮਹੀਨਿਆਂ ਤੋਂ ਅੰਦੋਲਨ 'ਚ ਸ਼ਿਰਕਤ ਕਰ ਰਿਹਾ ਹੈ ਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਕਰ ਰਿਹਾ ਹੈ, ਉਸ ਸਮੇਂ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਸਾਡੇ 'ਚ ਇੰਨਾ ਵੱਡਾ ਗੱਦਾਰ ਲੁੱਕਿਆ ਹੈ।

ਬਚਪਨ ਦੇ ਦੋਸਤ ਨੇ ਜਤਾਈ ਸਹਿਮਤੀ

ਦੀਪ ਸਿੱਧੂ ਦੇ ਸਹਿਪਾਠੀ ਨੇ ਉਸ ਨਾਲ ਸਹਿਮਤੀ ਜਤਾ ਕੇ ਕਿਹਾ ਕਿ ਜੇਕਰ ਉਹ ਸੱਚੇ ਮਨ ਨਾਲ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਤਾਂ ਉਸ ਨੂੰ ਉਹ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਬਚਪਨ ਬਾਰੇ ਗੱਲ ਕਰਦੇ ਦੱਸਿਆ ਕਿ ਉਹ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ ਤੇ ਖੇਡਾਂ 'ਚ ਵੀ ਮੋਹਰੀ ਸੀ।

ਦੀਪ ਸਿੱਧੂ ਨੇ ਭੜਕਾਇਆ ਮਾਰਚ

ਇੱਕ ਪਿੰਡ ਵਾਸੀ ਨੇ ਸਿੱਧੂ 'ਤੇ ਆਰੋਪ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨ ਜੱਥੇਬੰਦੀਆਂ ਦੇ ਆਦੇਸ਼ਾਂ ਨੂੰ ਅਣਗੌਲਿਆਂ ਕਰਦੇ ਹੋਏ ਹਿੰਸਾ ਭੜਕਾਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੀਪ ਸਿੱਧੂ ਨੂੰ ਕਿਸਾਨਾਂ ਦਾ ਗੱਦਾਰ ਕਹਾਂਗੇ। ਦੀਪ ਸਿੱਧੂ ਨੇ ਕਿਸਾਨੀ ਅੰਦੋਲਨ ਨੂੰ ਗਲਤ ਰੂਪ ਰੇਖਾ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.