ਬਠਿੰਡਾ: ਆਏ ਦਿਨ ਵਿਵਾਦਾਂ ਚ ਰਹਿਣ ਵਾਲੇ ਬੀੜ ਤਲਾਬ ਦੇ ਸਰਪੰਚ ਦੇ ਪਤੀ ਗੁਰਮੇਲ ਸਿੰਘ ਵੱਲੋਂ ਅੱਜ ਬਠਿੰਡਾ ਵਿੱਚ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਮਿੰਨੀ ਸੈਕਟਰੀਏਟ ਨੇੜੇ ਗੱਡੀ ਤੇ ਲਾਲ ਬੱਤੀ ਲਾ ਕੇ ਸਰਪੰਚ ਗੁਰਮੇਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਉਸ ਖ਼ਿਲਾਫ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਕਾਰਨ ਉਹ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ।
ਇਹ ਵੀ ਪੜੋ: ਸਿਮਰਨਜੀਤ ਸਿੰਘ ਮਾਨ ਨੇ ਘੇਰੀ ਮਾਨ ਸਰਕਾਰ, ਕਿਹਾ-ਹਰਿਆਣਾ ਆਪਣੀ ਵਿਧਾਨ ਸਭਾ...
ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਖਿਲਾਫ ਚੋਰੀ ਦਾ ਮੁਕੱਦਮਾ ਵੀ ਦਰਜ ਕੀਤਾ, ਜਦੋਂ ਕਿ ਕੈਮਰੇ ਵਿੱਚ ਆਏ ਟਰੈਕਟਰ ਤੇ ਟਰੈਕਟਰ ਮਾਲਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਸ ਦੀ ਮਾਨਸਿਕ ਰੋਗੀ ਡਾਕਟਰ ਤੋਂ ਦਵਾਈ ਚਲਦੀ ਹੈ, ਪਰ ਫੇਰ ਵੀ ਲਗਾਤਾਰ ਪੁਲਿਸ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦੇ ਉਸ ਵੱਲੋਂ ਆਪਣੀ ਗੱਡੀ ਉਪਰ ਲਾਲ ਬੱਤੀ ਲਗਾ ਕੇ ਅਨੋਖੇ ਢੰਗ ਨਾਲ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਗੁਰਮੇਲ ਸਿੰਘ ਦੀ ਪਤਨੀ ਪਿੰਡ ਬੀੜ ਤਲਾਬ ਦੀ ਸਰਪੰਚ ਹੈ। ਗੁਰਮੇਲ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਹੱਕ ਵਿੱਚ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕਰੀਬ ਇੱਕ ਮਹੀਨਾ ਪਹਿਲਾਂ ਥਾਣਾ ਕੈਨਾਲ ਵਿਖੇ ਗੁਰਮੇਲ ਸਿੰਘ ਖ਼ਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ।
ਇਹ ਵੀ ਪੜੋ: ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਬੰਦ ਦਾ ਐਲਾਨ, 11 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਵੀ ਰਹਿਣਗੀਆਂ ਬੰਦ