ETV Bharat / city

ਬਠਿੰਡਾ 'ਚ ਗੈਸੀ ਗੁਬਾਰੇ ਭਰਨ ਵਾਲਾ ਸਿਲੰਡਰ ਹੋੋਇਆ ਬਲਾਸਟ, ਇੱਕ ਵਿਅਕਤੀ ਜ਼ਖਮੀ - ਸਿਵਲ ਹਸਪਤਾਲ ਬਠਿੰਡਾ

ਬਠਿੰਡਾ ਦੇ ਪਰਸਰਾਮ ਨਗਰ ਅੰਡਰਬ੍ਰਿਜ ਨੇੜੇ ਇੱਕ ਗੈਸੀ ਗੁਬਾਰੇ ਭਰਨ ਵਾਲੇ ਵਿਅਕਤੀ ਦੇ ਸਿਲੰਡਰ 'ਚ ਬਲਾਸਟ ਹੋ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ।ਜ਼ਖਮੀ ਵਿਅਕਤੀ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਕਰਵਾਇਆ ਗਿਆ ਹੈ।

ਗੈਸੀ ਗੁਬਾਰੇ ਭਰਨ ਵਾਲਾ ਸਿਲੰਡਰ ਹੋੋਇਆ ਬਲਾਸਟ
ਗੈਸੀ ਗੁਬਾਰੇ ਭਰਨ ਵਾਲਾ ਸਿਲੰਡਰ ਹੋੋਇਆ ਬਲਾਸਟ
author img

By

Published : Feb 16, 2021, 11:08 AM IST

ਬਠਿੰਡਾ: ਸ਼ਹਿਰ ਦੇ ਪਰਸਰਾਮ ਨਗਰ ਅੰਡਰਬ੍ਰਿਜ ਨੇੜੇ ਗੈਸੀ ਗੁਬਾਰੇ ਭਰਨ ਵਾਲੇ ਵਿਅਕਤੀ ਦੇ ਸਿਲੰਡਰ 'ਚ ਬਲਾਸਟ ਹੋ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਤੇ ਜ਼ਖਮੀ ਵਿਅਕਤੀ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਗੁਬਾਰੇ ਵੇਚਣ ਵਾਲਾ ਵਿਅਕਤੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ।ਜ਼ਖਮੀ ਨੂੰ ਸਹਾਰਾ ਜਨਸੇਵਾ ਫੈਲਫੇਅਰ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਹ ਗੈਸ ਦੇ ਗੁਬਾਰੇ ਭਰਨ ਤੋਂ ਪਹਿਲਾਂ ਸਿਲੰਡਰ 'ਚ ਕੈਮੀਕਲ ਭਰ ਰਿਹਾ ਸੀ, ਸਥਾਨਕ ਲੋਕਾਂ ਨੇ ਉਸ ਨੂੰ ਰੋਕਿਆ। ਲੋਕਾਂ ਵੱਲੋਂ ਰੋਕੇ ਜਾਣ 'ਤੇ ਉਹ ਰੇਲਵੇ ਡਰਾਮਾਟਿਕ ਕਲੱਬ ਦੇ ਨੇੜੇ ਆ ਕੇ ਕੈਮੀਕਲ ਤਿਆਰ ਕਰਕੇ ਜਿਵੇਂ ਹੀ ਸਿਲੰਡਰ ਭਰਨ ਲੱਗਾ ਸੀ ਤਾਂ ਸਿਲੰਡਰ 'ਚ ਬਲਾਸਟ ਹੋ ਗਿਆ।

ਗੈਸੀ ਗੁਬਾਰੇ ਭਰਨ ਵਾਲਾ ਸਿਲੰਡਰ ਹੋੋਇਆ ਬਲਾਸਟ

ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ 'ਚ ਆਲੇ ਦੁਆਲੇ ਰੇਲਵੇ ਦੇ ਮਕਾਨ ਹਨ। ਫਿਲਹਾਲ ਇਸ ਘਟਨਾ 'ਚ ਆਲੇ ਦੁਆਲੇ ਦੇ ਘਰਾਂ ਦਾ ਬਚਾਅ ਹੋ ਗਿਆ,ਜਦੋਂ ਕਿ ਸਿਲੰਡਰ ਫੱਟਣ ਨਾਲ ਗੁਬਾਰੇ ਵੇਚਣ ਵਾਲਾ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਨੇ ਕਿਹਾ ਇਲਾਕੇ 'ਚ ਛੋਟੇ ਛੋਟੇ ਬੱਚੇ ਵੀ ਹਨ ਤੇ ਇਹ ਰਿਹਾਇਸ਼ੀ ਇਲਾਕਾ ਹੈ। ਵਾਰ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਇਸ ਹਾਦਸੇ ਲਈ ਰੇਲਵੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ।

ਸਹਾਰਾ ਜਨਸੇਵਾ ਮੈਂਬਰ ਨੇ ਦੱਸਿਆ ਕਿ ਜ਼ਖਮੀ ਦੀ ਪਛਾਣ ਰਾਮਫੂਲ ਵਸਨੀਕ ਫਾਜ਼ਿਲਕਾ ਦੇ ਪਿੰਡ ਚਾਨਣ ਖੇੜਾ ਵਜੋਂ ਹੋਈ ਹੈ। ਉਹ ਗੈਸ ਗੁਬਾਰੇ ਵੇਚਣ ਦੇ ਲਈ ਆਇਆ ਸੀ। ਸਿਲੰਡਰ ਬਲਾਸਟ ਹੋਣ ਤੋਂ ਬਾਅਦ ਉਸ ਦੀ ਇੱਕ ਲੱਤ ਗੰਭੀਰ ਜ਼ਖ਼ਮੀ ਹੋ ਗਈ। ਉਨ੍ਹਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ।

ਇਸ ਮੌਕੇ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਬਾਰੇਏਐਸਆਈ ਵਿਸ਼ਨੂੰ ਨੇ ਆਖਿਆ ਕਿ ਪੁਲਿਸ ਵੱਲੋਂ ਕੈਮੀਕਲ ਵਾਲੇ ਡਰੰਮ ਜ਼ਬਤ ਕਰ ਲਏ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ ਤੇ ਅਣਗਹਿਲੀ ਕਰਨ ਵਾਲੇ ਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.