ਬਠਿੰਡਾ: ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਬੀਰ ਨਰੂਆਣਾ ਦਾ ਉਨ੍ਹਾਂ ਦੇ ਘਰ ਪਿੰਡ ਨਰੂਆਣਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਗੋਲੀ ਕਾਂਡ ਵਿੱਚ ਉਨ੍ਹਾਂ ਦਾ ਇੱਕ ਸਾਥੀ ਚਮਕੌਰ ਸਿੰਘ ਦੀ ਵੀ ਮੌਤ ਹੋ ਗਈ ਸੀ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ। ਪੁਲਿਸ ਵਿਭਾਗ ਦੁਆਰਾ ਹਸਪਤਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇਹ ਪਰਿਵਾਰ ਹਵਾਲੇ ਕੀਤੀ ਗਈ।
ਇਹ ਵੀ ਪੜੋ: ਇਜ਼ਹਾਰ ਆਲਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ: ਡੀਜੀਪੀ ਦਿਨਕਰ ਗੁਪਤਾ
ਪਰਿਵਾਰ ਵਲੋਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਨਰੂਆਣਾ ਵਿਖੇ ਕੁਲਬੀਰ ਸਿੰਘ ਨਰੂਆਣਾ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਹੋਰ ਲੋਕ ਪਹੁੰਚੇ ਹੋਏ ਸਨ।
ਉਥੇ ਹੀ ਕੁਲਬੀਰ ਨਰੂਆਣੇ ਦੇ ਕਤਲ ਦੀ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲਈ ਹੈ। ਇੱਕ ਪੋਸਟ ਵਿੱਚ ਸ਼ਰੇਆਮ ਮੰਨਾਂ ਸੰਧੂ ਨਾਮ ਦੇ ਵਿਅਕਤੀ ਵੱਲੋਂ ਇਸ ਕਾਂਡ ਦੀ ਜੁੰਮੇਵਾਰੀ ਲਈ ਹੈ। ਇਹ ਪੋਸਟ ਮੰਨਾਂ ਸੰਧੂ ਦੇ ਕਿਸੇ ਕਰੀਬੀ ਵੱਲੋਂ ਪੋਸਟ ਕੀਤੀ ਗਈ।
ਦੱਸ ਦਈਏ ਕਿ ਮੰਨਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਤੇ ਪਿਛਲੇ 20 ਸਾਲ ਤੋਂ ਕੁਲਬੀਰ ਦੇ ਨਾਲ ਸੀ। ਕਤਲ ਦੀ ਵਾਰਦਾਤ ਤੋਂ ਬਾਅਦ ਮੰਨਾ ਮੌਕੇ ਤੋਂ ਫਰਾਰ ਹੋ ਗਿਆ। ਚਸ਼ਮਦੀਦ ਨੇ ਦੱਸਿਆ ਕਿ ਕਾਤਲ ਮੰਨਾ ਦੀ ਗੱਡੀ 'ਤੇ ਵੀ ਗੋਲੀਆਂ ਚਲਾਈਆਂ ਪਰ ਉਹ ਭੱਜਣ ਵਿੱਚ ਸਫਲ ਹੋ ਗਿਆ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜੋ: ਕੁਲਵੀਰ ਨਰੂਆਣੇ ਦੇ ਕਤਲ ਦੀ ਇਸ ਸਖਸ਼ ਨੇ ਸੋਸ਼ਲ ਮੀਡੀਆ 'ਤੇ ਲਈ ਜਿੰਮੇਵਾਰ..