ETV Bharat / city

ਮੋਦੀ ਸਰਕਾਰ ਦਾ ਰਾਵਣ ਰੂਪੀ ਪੁਤਲਾ ਫੂਕ ਕੇ ਦੁਸਹਿਰਾ ਮਨਾਉਣਗੇ ਕਿਸਾਨ - Agricultural laws

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਦੌਰਾਨ ਕਿਸਾਨ ਕੇਂਦਰ ਸਰਕਾਰ ਤੋਂ ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਦਸਹਿਰੇ ਮੌਕੇ ਮੋਦੀ ਸਰਕਾਰ ਅਤੇ ਨਿਗਮੀ ਘਰਾਣਿਆਂ ਦੇ ਵਿਰੋਧ ਲਈ ਅਨੋਖਾ ਤਕੀਰਾ ਲੱਭਿਆ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਗਮੀ ਘਰਾਣਿਆਂ ਦੇ ਮਾਲਕ ਅੰਬਾਨੀ ਅਤੇ ਅਡਾਨੀ ਦੇ ਰਾਵਣ ਰੂਪੀ ਪੁਤਲੇ ਫੂਕਣਗੇ। ਇਸ ਨੂੰ ਲੈ ਕੇ ਕਿਸਾਨਾਂ ਨੇ ਬਠਿੰਡਾ ਸ਼ਹਿਰ ਵਿੱਚ ਹੋਣ ਵਾਲੇ ਪ੍ਰਦਸ਼ਨ ਵਿੱਚ ਸ਼ਹਿਰ ਵਾਸੀਆਂ ਨੂੰ ਹਿੱਸਾਂ ਲੈਣ ਦੀ ਅਪੀਲ ਵੀ ਕੀਤੀ ਹੈ।

Farmers to celebrate Dussehra by burning Modi government's Ravana idol in bathinda
ਮੋਦੀ ਸਰਕਾਰ ਦਾ ਰਾਵਣ ਰੂਪੀ ਪੁਤਲਾ ਫੂਕ ਕੇ ਦੁਸਹਿਰਾ ਮਨਾਉਣਗੇ ਕਿਸਾਨ
author img

By

Published : Oct 24, 2020, 7:59 PM IST

Updated : Oct 24, 2020, 9:10 PM IST

ਬਠਿੰਡਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਦੌਰਾਨ ਕਿਸਾਨ ਕੇਂਦਰ ਸਰਕਾਰ ਤੋਂ ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਦਸਹਿਰੇ ਮੌਕੇ ਮੋਦੀ ਸਰਕਾਰ ਅਤੇ ਨਿਗਮੀ ਘਰਾਣਿਆਂ ਦੇ ਵਿਰੋਧ ਲਈ ਅਨੋਖਾ ਤਕੀਰਾ ਲੱਭਿਆ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਗਮੀ ਘਰਾਣਿਆਂ ਦੇ ਮਾਲਕ ਅੰਬਾਨੀ ਅਤੇ ਅਡਾਨੀ ਦੇ ਰਾਵਣ ਰੂਪੀ ਪੁਤਲੇ ਫੂਕਣਗੇ। ਇਸ ਨੂੰ ਲੈ ਕੇ ਕਿਸਾਨਾਂ ਨੇ ਬਠਿੰਡਾ ਸ਼ਹਿਰ ਵਿੱਚ ਹੋਣ ਵਾਲੇ ਪ੍ਰਦਸ਼ਨ ਵਿੱਚ ਸ਼ਹਿਰ ਵਾਸੀਆਂ ਨੂੰ ਹਿੱਸਾਂ ਲੈਣ ਦੀ ਅਪੀਲ ਵੀ ਕੀਤੀ ਹੈ।

ਮੋਦੀ ਸਰਕਾਰ ਦਾ ਰਾਵਣ ਰੂਪੀ ਪੁਤਲਾ ਫੂਕ ਕੇ ਦੁਸਹਿਰਾ ਮਨਾਉਣਗੇ ਕਿਸਾਨ

ਸ਼ਹਿਰ ਵਿੱਚ ਮੁਨਿਆਦੀ ਕਰ ਰਹੇ ਕਿਸਾਨਾਂ ਨੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਬਠਿੰਡਾ ਸ਼ਹਿਰ ਦੇ ਬਹੁਮੰਤਵੀ ਖੇਡ ਸਟੇਡੀਅਮ ਦੇ ਨੇੜੇ 18 ਫੁੱਟ ਦਾ ਮੋਦੀ ਸਰਕਾਰ ਦਾ ਰਾਵਣ ਦਾ ਪੁਤਲਾ ਬਣਾ ਕੇ ਸਾੜਿਆ ਜਾਵੇਗਾ।

ਕਿਸਾਨ ਆਗੂ ਰਾਮ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ ਦੁਸ਼ਹਿਰੇ ਮੌਕੇ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਸੀ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਮੋਦੀ ਸਰਕਾਰ ਰਾਵਣ ਤੋਂ ਵੀ ਮਾੜੀਆਂ ਨੀਤੀਆਂ 'ਤੇ ਚੱਲ ਰਹੀ ਹੈ ਜੋ ਕਿਸਾਨ ਅਤੇ ਲੋਕ ਮਾਰੂ ਨੀਤੀ ਹਨ। ਇਸ ਲਈ ਕੀ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਦੁਸਹਿਰਾ ਮੌਕੇ ਰਾਵਣ ਦਾ ਪੁਤਲਾ ਨਹੀਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ। ਇਸੇ ਲਈ ਉਹ ਸਵੇਰ ਤੋਂ ਹੀ ਸ਼ਹਿਰ ਵਾਸੀਆਂ ਨੂੰ ਇਸ ਦੁਸ਼ਹਿਰੇ ਦੇ ਵਿਚ ਸ਼ਾਮਲ ਹੋਣ ਦੇ ਲਈ ਅਪੀਲ ਕਰ ਰਹੇ ਹਨ।

ਇਹ ਦੁਸਹਿਰਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਆਪਣੀ ਸਹਿਯੋਗੀ ਜਥੇਬੰਦੀਆਂ ਦੇ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਪਾਲ ਸਿੰਘ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਨੇ ਦੱਸਿਆ ਕਿ ਇਹ ਪੁਤਲਾ 18 ਫੁੱਟ ਦਾ ਹੋਵੇਗਾ। ਜਿਸ ਦੀਆਂ ਤਿਆਰੀਆਂ ਦੋ ਦਿਨ ਤੋਂ ਚੱਲ ਰਹੀਆਂ ਹਨ।

ਇਹ ਪੁਤਲਾ ਮੋਦੀ ਅਤੇ ਉਨ੍ਹਾਂ ਦੀ ਕਾਰਪੋਰੇਟ ਕੰਪਨੀਆਂ ਅਤੇ ਅੰਬਾਨੀ-ਅਦਾਨੀ ਦੇ ਹੋਣਗੇ ਪਰੰਪਰਾਗਤ ਢੰਗ ਨਾਲ ਕਿਹਾ ਜਾਂਦਾ ਸੀ ਕਿ ਰਾਵਣ ਇੱਕ ਮਾੜਾ ਵਿਅਕਤੀ ਸੀ ਜਿਸ ਨੂੰ ਸਾੜ ਕੇ ਚੰਗਿਆਈ ਦੀ ਜਿੱਤ ਦੱਸੀ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਲੱਗਦਾ ਹੈ ਕਿ ਮੋਦੀ ਤੋਂ ਮਾੜਾ ਕੋਈ ਵੀ ਵਿਅਕਤੀ ਨਹੀਂ ਹੈ ਇਸ ਲਈ ਉਹ ਮੋਦੀ ਦਾ ਪੁਤਲਾ ਸਾੜ ਰਹੇ ਹਨ।

Last Updated : Oct 24, 2020, 9:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.