ਬਠਿੰਡਾ: ਮਾਲਵੇ ਅੰਦਰ ਕਿਸਾਨਾਂ ਲਈ ਇਸ ਵਾਰ ਫਿਰ ਵੱਡੀ-ਵੱਡੀ ਮੁਸ਼ਕਿਲ ਖੜੀ ਹੋ ਗਈ ਹੈ ਕਿਉਕਿ ਕਿਸਾਨ ਦੀ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹੈ ਨਰਮੇ ਦੀ ਬਿਜਾਈ ’ਤੇ ਹਜ਼ਾਰਾਂ ਦਾ ਖ਼ਰਚ ਕਰਨ ਦੇ ਬਾਵਜੂਦ ਕਿਸਾਨ ਨਰਮੇ ’ਤੇ ਟ੍ਰੈਕਟਰ ਚਲਾਉਣ ਲਈ ਮਜ਼ਬੂਰ ਹਨ।
ਇਸੇ ਦੇ ਚੱਲਦੇ ਸਬ ਡਵੀਜਨ ਤਲਵੰਡੀ ਸਾਬੋ ਵਿਖੇ ਪਿੰਡ ਬਹਿਮਣ ਕੋਰ ਸਿੰਘ ਵਿਖੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਆਪਣਾ ਕਰੀਬ 24 ਏਕੜ ਤੋ ਵੱਧ ਨਰਮਾ ਵਾਹ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਵਾਰ ਨਰਮੇ ਦੀ ਬਿਜਾਈ ਨਹੀ ਕਰਨੀ ਸੀ, ਪਰ ਖੇਤੀਬਾੜੀ ਵਿਭਾਗ ਵੱਲੋ ਦਿੱਤੇ ਭਰੋਸੇ ਕਰਕੇ ਨਰਮੇ ਦੀ ਬਿਜਾਈ ਕੀਤੀ ਪਰ ਹੁਣ ਨਾ ਤਾਂ ਖੇਤੀਬਾੜੀ ਵਿਭਾਗ ਨੇ ਬਾਹ ਫੜੀ ਅਤੇ ਨਾ ਹੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਕਿਸਾਨ ਨੇ ਦੱਸਿਆ ਕਿ ਸਾਰਾ ਪਿੰਡ ਦੀ ਨਰਮੇ ਦੀ ਫਸਲ ਵਾਹੁਣ ਲਈ ਤਿਆਰ ਹੈ ਪਰ ਗਿਰਦਾਵਰੀ ਦੀ ਉਡੀਕ ਕਰ ਰਿਹਾ ਹੈ ਕਿ ਸਰਕਾਰ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਵੇ। ਉਹਨਾਂ ਕਿਹਾ ਕਿ ਸਰਕਾਰ ਬਦਲਣ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਉਮੀਦਾ ਸੀ ਪਰ ਬਦਲਾਅ ਹੋਇਆ ਪਰ ਉਨ੍ਹਾਂ ਦੇ ਹਾਲਾਤ ਅੱਜ ਵੀ ਉਹੀ ਬਣੇ ਹੋਏ ਪਏ ਹਨ।
ਕਿਸਾਨਾਂ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਨੇ ਕਰੀਬ ਇੱਕ ਮਹੀਨੇ ਪਹਿਲਾਂ ਨਰਮਾ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਕਿਸਾਨਾਂ ਦੀ ਇਸ ਮੁਸ਼ਕਿਲ ਲਈ ਟੀਮਾਂ ਬਣਾ ਕੇ ਰਿਪਰੋਟਾਂ ਇੱਕਠੀਆਂ ਕਰਨ ਲਈ ਕਿਹਾ ਸੀ ਅਤੇ ਇੱਕ ਮਹੀਨੇ ਬਾਅਦ ਫਿਰ ਤੋਂ ਇਲਾਕੇ ਦਾ ਦੌਰਾ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਕਿਸਾਨਾਂ ਦੀ ਸਾਰ ਲੈਣ ਕੋਈ ਨੁਮਾਇੰਦਾ ਨਹੀਂ ਪਹੁੰਚਿਆਂ।
ਇਹ ਵੀ ਪੜੋ: ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੋਣ ਕਾਰਨ ਮਰੀਜ ਹੋ ਰਹੇ ਹਨ ਖੱਜਲ ਖੁਆਰ