ETV Bharat / city

Punjab Election Results 2022: ਕਈ ਰਾਜਨੀਤਕ ਪਰਿਵਾਰ ਆਪਣੀ ਸਿਆਸੀ ਸਾਖ਼ ਬਚਾਉਣ ’ਚ ਹੋਏ ਕਾਮਯਾਬ

Punjab Election Results 2022: ਵਿਧਾਨ ਸਭਾ ਚੋਣਾਂ (Punjab Assembly Election 2022) ਦੌਰਾਨ ਪੰਜਾਬ ਦੇ ਕਈ ਰਾਜਨੀਤਕ ਪਰਿਵਾਰ ਆਪਣੀ ਸਿਆਸੀ ਸਾਖ਼ ਬਚਾਉਣ ਵਿੱਚ ਕਾਮਯਾਬ ਹੋ ਗਏ ਹਨ।

author img

By

Published : Mar 11, 2022, 8:22 AM IST

ਸਿਆਸੀ ਸਾਖ਼
ਸਿਆਸੀ ਸਾਖ਼

ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ( Punjab Election Results 2022) ਆਉਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਹੈ, ਉੱਥੇ ਹੀ ਇਨ੍ਹਾਂ ਵਿਧਾਨ ਸਭਾ ਚੋਣਾਂ (Punjab Assembly Election 2022) ਦੌਰਾਨ ਪੰਜਾਬ ਦੇ ਕਈ ਰਾਜਨੀਤਕ ਪਰਿਵਾਰ ਆਪਣੀ ਸਿਆਸੀ ਸਾਖ਼ ਬਚਾਉਣ ਵਿੱਚ ਕਾਮਯਾਬ ਹੋ ਗਏ ਹਨ।

ਇਹ ਵੀ ਪੜੋ: ਜ਼ਿਲ੍ਹੇ ਬਠਿੰਡਾ ਦੀਆਂ 6 ਵਿਧਾਨ ਸਭਾ ਸੀਟਾਂ ਤੇ AAP ਦੇ ਉਮੀਦਵਾਰ ਰਹੇ ਜੇਤੂ

ਮਜੀਠਾ ਤੋਂ ਗਨੀਵ ਕੌਰ (ਅਕਾਲੀ ਦਲ)

ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਹੋਈ ਸਿਆਸੀ ਜੰਗ ਵੱਲੋਂ ਤੂਲ ਫੜੇ ਜਾਣ ਤੋਂ ਬਾਅਦ ਮਜੀਠੀਆ ਵੱਲੋਂ ਨਵਜੋਤ ਸਿੱਧੂ ਦੇ ਬਰਾਬਰ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜੀਠਾ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵਗੀ ਹਨ੍ਹੇਰੀ ਤੋਂ ਬਾਅਦ ਗਨੀਵ ਕੌਰ ਜੋ ਕਿ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰੇ ਸਨ ਆਪਣੀ ਸਿਆਸੀ ਸਾਖ਼ ਬਚਾਉਣ ਵਿੱਚ ਕਾਮਯਾਬ ਹੋਏ ਅਤੇ ਕਰੀਬ 26 ਹਜ਼ਾਰ ਵੋਟਾਂ ਦੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ।

ਰਾਣਾ ਇੰਦਰ ਪ੍ਰਤਾਪ ਸਿੰਘ (ਆਜ਼ਾਦ ਉਮੀਦਵਾਰ)

ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ। ਰਾਣਾ ਗੁਰਜੀਤ ਸਿੰਘ ਵੱਲੋਂ ਕਾਂਗਰਸ ਪਾਰਟੀ ਤੋਂ ਆਪਣੇ ਪੁੱਤਰ ਲਈ ਸੁਲਤਾਨਪੁਰ ਲੋਧੀ ਤੋਂ ਟਿਕਟ ਮੰਗੀ ਗਈ ਸੀ, ਜਿਸ ਦਾ ਕਾਂਗਰਸ ਦੇ 3 ਵਿਧਾਇਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਇਸ ਦੇ ਚਲਦੇ ਹੀ ਰਾਣਾ ਇੰਦਰਪ੍ਰੀਤ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਸੁਲਤਾਨਪੁਰ ਲੋਧੀ ਤੋਂ ਚੋਣ ਲੜੀ ਗਈ ਅਤੇ ਕਰੀਬ 11 ਹਜ਼ਾਰ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਇਹ ਵੀ ਪੜੋ: ਭਗਵੰਤ ਮਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਵੱਜੋਂ ਖਟਕੜ ਕਲਾਂ ਵਿਖੇ ਚੁੱਕਣਗੇ ਸਹੁੰ

ਸੰਦੀਪ ਜਾਖੜ (ਕਾਂਗਰਸ)

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਵੱਲੋਂ ਅਬੋਹਰ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਕਾਂਗਰਸ ਦੀ ਪਹਿਲੀ ਲਿਸਟ ਵਿੱਚ ਹੀ ਸੰਦੀਪ ਜਾਖੜ ਨੂੰ ਉਮੀਦਵਾਰ ਵਜੋਂ ਟਿਕਟ ਦੇ ਕੇ ਨਿਵਾਜਿਆ ਸੀ। ਸੰਦੀਪ ਜਾਖੜ ਜੋ ਕਿ ਸੁਨੀਲ ਜਾਖੜ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਕੰਮਕਾਰ ਵੇਖਦੇ ਸਨ ਵੱਲੋਂ ਕਰੀਬ 6 ਹਜ਼ਾਰ ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਅਬੋਹਰ ਹਲਕੇ ਤੋਂ ਹਰਾਇਆ ਗਿਆ ਹੈ।

ਇਹ ਵੀ ਪੜੋ: Punjab Election Results 2022: ਆਪ ਦੇ ਅਮਨ ਅਰੋੜਾ ਟਾਪ ਤੇ ਰਮਨ ਸਭਤੋਂ ਪਿੱਛੇ, ਔਰਤਾਂ ਨੇ ਵੀ ਬਾਰੀ ਬਾਜ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.