ਬਠਿੰਡਾ: ਪਹਿਲਾਂ ਕਣਕ ਦੀ ਫ਼ਸਲ ਦਾ ਭਾਅ ਘਟਣ ਕਾਰਨ ਹੁਣ ਪਸ਼ੂਆਂ ਦਾ ਵੀ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਨ ਕਿਸਾਨ (Farmers) ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸ ਸਮੇਂ 650 ਰੁਪਏ ਕੁਇੰਟਲ ਨੂੰ ਪਾਰ ਕਰ ਗਿਆ ਹੈ, ਹਾਲਾਂਕਿ ਇਹ ਭਾਅ ਹੁਣ ਜਦੋਂ ਤੂੜੀ ਦਾ ਸੀਜ਼ਨ ਹੈ, ਸਰਦੀਆਂ ਦੇ ਨੇੜੇ ਆਉਂਦੇ ਹੀ ਭਾਅ 1200 ਤੋਂ ਪਾਰ ਹੋ ਜਾਵੇਗਾ, ਜਿਸ ਕਾਰਨ ਕਿਸਾਨ ਪਰੇਸ਼ਾਨ ਹਨ।
ਬਠਿੰਡਾ ਦੇ ਨਾਲ ਲੱਗਦੇ ਪਿੰਡ ਕਰਮਗੜ੍ਹ (Village Karamgarh adjoining Bathinda) ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਕਣਕ ਦੀ ਪੈਦਾਵਾਰ (Wheat production) ਘਟੀ ਹੈ, ਜਿਸ ਦਾ ਅਸਰ ਹੁਣ ਪਸ਼ੂਆਂ ਨੂੰ ਚਾਰਨ ਵਾਲੀ ਤੂੜੀ 'ਤੇ ਵੀ ਦਿਖਾਈ ਦੇ ਰਿਹਾ ਹੈ, ਜਿੱਥੇ ਕਣਕ ਦੀ ਫ਼ਸਲ (Wheat crop) ਦੇ ਕਮਜ਼ੋਰ ਹੋਣ ਕਾਰਨ ਤੂੜੀ ਬਣਾਉਣ ਵਾਲੀ ਨਾੜ ਵੀ ਬਹੁਤ ਕਮਜ਼ੋਰ ਹੋ ਰਹੀ ਹੈ ਤੇ ਤੂੜੀ ਘੱਟ ਨਿਕਲ ਰਹੀ ਹੈ।
ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ (Government of Punjab) ਨੂੰ ਵੱਧ ਰਹੀਆ ਤੂੜੀਆਂ ਦੀਆਂ ਕੀਮਤਾਂ ‘ਤੇ ਕੋਈ ਵਧੀਆ ਨੀਤੀਆ ਲੈ ਕੇ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਤੂੜੀ ਦੇ ਵੱਧ ਰਹੇ ਰੇਟਾਂ ‘ਤੇ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਤੂੜੀ ਦੀਆਂ ਵੱਧ ਰਹੀਆਂ ਕੀਮਤਾਂ ਦਾ ਅਸਰ ਜਿਆਦਾਤਰ ਛੋਟੇ ਕਿਸਾਨਾਂ ਅਤੇ ਬੇਜ਼ਮੀਨੇ ਲੋਕਾਂ ‘ਤੇ ਕਾਫ਼ੀ ਜ਼ਿਆਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਤੂੜੀ ਹੋਰ ਮਹਿੰਗੀ ਹੁੰਦੀ ਹੈ ਤਾਂ ਇਨ੍ਹਾਂ ਕਿਸਾਨਾਂ ਨੂੰ ਮੱਝਾ ਵੇਚਣੀਆਂ ਪੈ ਸਕਦੀਆਂ ਹਨ।
ਇਹ ਵੀ ਪੜ੍ਹੋ: ਮੁੜ ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ
ਉਨ੍ਹਾਂ ਕਿਹਾ ਕਿ ਕਈ ਅਜਿਹੇ ਪਰਿਵਾਰ ਹਨ ਜਿਨ੍ਹਾਂ ਦਾ ਗੁਜ਼ਾਰਾ ਹੀ ਮੱਝਾ ਦੇ ਸਿਰ ‘ਤੇ ਚੱਲਦਾ ਹੈ, ਪਰ ਜੇਕਰ ਇਸ ਮਹਿੰਗਾਈ ਕਾਰਨ ਉਨ੍ਹਾਂ ਨੇ ਮੱਢਾ ਹੀ ਵੇਚ ਦਿੱਤੀਆਂ ਤਾਂ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਚਲਾਉਣਗੇ।
ਇਹ ਵੀ ਪੜ੍ਹੋ: ਕਿਸਾਨਾਂ ਦਾ ਮੱਕੀ ਦੀ ਫਸਲ ਵੱਲ ਵਧਿਆ ਰੁਝਾਨ, ਬੀਜ ਦੀ ਹੋ ਰਹੀ ਹੈ ਕਾਲਾਬਜ਼ਾਰੀ !