ETV Bharat / city

ਡੇਰਾ ਪ੍ਰੇਮੀਆਂ ਨੇ ਵੱਡਾ ਇੱਕਠ ਕਰਕੇ ਬਦਲੇ ਸਿਆਸੀ ਸਮੀਕਰਨ

ਡੇਰਾ ਸੱਚਾ ਸੌਦਾ ਦੇ ਪਹਿਲੇ ਗੁਰੂ ਦੇ ਗੁਰਗੱਦੀ ਦਿਵਸ ਸਬੰਧੀ ਪੰਜਾਬ ਵਿਚਲੇ ਹੈੱਡਕੁਆਰਟਰ ਸਲਾਬਤਪੁਰਾ ਵਿਖੇ ਕਰੀਬ ਪੌਣੀ ਦਰਜਨ ਜ਼ਿਲ੍ਹਿਆਂ ਦੇ ਡੇਰਾ ਪ੍ਰੇਮੀਆਂ ਦਾ ਇਕੱਠ ਕੀਤਾ ਗਿਆ।

ਡੇਰਾ ਪ੍ਰੇਮੀਆਂ ਨੇ ਵੱਡਾ ਇੱਕਠ ਕਰਕੇ ਬਦਲੇ ਸਿਆਸੀ ਸਮੀਕਰਨ
ਡੇਰਾ ਪ੍ਰੇਮੀਆਂ ਨੇ ਵੱਡਾ ਇੱਕਠ ਕਰਕੇ ਬਦਲੇ ਸਿਆਸੀ ਸਮੀਕਰਨ
author img

By

Published : Nov 15, 2021, 7:55 PM IST

ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ 2022(Punjab Assembly Elections 2022) ਨੇੜੇ ਆਉਂਦਿਆਂ ਹੀ ਡੇਰਾ ਸੱਚਾ ਸੌਦਾ( dera sacha saudha) ਦੇ ਪੰਜਾਬ ਵਿਚਲੇ ਬਠਿੰਡਾ(bathinda) ਜ਼ਿਲ੍ਹੇ ਵਿੱਚ ਸਥਿਤ ਡੇਰਾ ਸਲਾਬਤਪੁਰਾ( dera sulabtpura) ਵਿਖੇ ਡੇਰਾ ਪ੍ਰੇਮੀਆਂ ਨੇ ਕੀਤੇ ਵੱਡੇ ਇਕੱਠ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਡੇਰਾ ਸੱਚਾ ਸੌਦਾ ਵੱਲੋਂ ਵੱਡਾ ਇਕੱਠ ਕਰਕੇ ਸਿਆਸੀ ਲੋਕਾਂ ਨੂੰ ਇਕ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿ ਉਹ ਅੱਜ ਵੀ ਇਕ ਹਨ।

ਡੇਰਾ ਸੱਚਾ ਸੌਦਾ ਦੇ ਪਹਿਲੇ ਗੁਰੂ ਦੇ ਗੁਰਗੱਦੀ ਦਿਵਸ ਸਬੰਧੀ ਪੰਜਾਬ ਵਿਚਲੇ ਹੈੱਡਕੁਆਰਟਰ ਸਲਾਬਤਪੁਰਾ ਵਿਖੇ ਕਰੀਬ ਪੌਣੀ ਦਰਜਨ ਜ਼ਿਲ੍ਹਿਆਂ ਦੇ ਡੇਰਾ ਪ੍ਰੇਮੀਆਂ ਦਾ ਇਕੱਠ ਕੀਤਾ ਗਿਆ। ਡੇਰਾ ਸੱਚਾ ਸੌਦਾ ਦੇ ਗੱਦੀਨਸ਼ੀਨ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ( gurmeet ram rahim singh insaan) ਨੂੰ ਤੀਸਰੀ ਵਾਰ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਵੀ ਡੇਰਾ ਪ੍ਰੇਮੀਆਂ ਦਾ ਉਤਸ਼ਾਹ ਵੇਖਣ ਵਾਲਾ ਸੀ।

ਜੈਤੋ ਬਰਨਾਲਾ ਰੋਡ( jaito barnala road) ਤੇ ਸਥਿਤ ਡੇਰਾ ਸਲਾਬਤਪੁਰਾ ਵਿੱਚ ਵੱਡੇ ਇਕੱਠ ਨੇ ਸਿਆਸੀ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਿਉਂਕਿ ਮਾਲਵਾ ਵਿਚ ਵੱਡਾ ਵੋਟ ਬੈਂਕ ਡੇਰਾ ਸਿਰਸਾ( dera sirsa) ਨਾਲ ਸਬੰਧਤ ਹੈ ਅਤੇ ਵਿਧਾਨ ਸਭਾ ਚੋਣਾਂ ਸਿਰ ਤੇ ਹਨ। ਪਰ ਬੇਅਦਬੀ ਦੇ ਮਾਮਲਿਆਂ ਕਾਰਨ ਸਿਆਸੀ ਲੋਕਾਂ ਵੱਲੋਂ ਡੇਰਾ ਸਿਰਸਾ ਤੋਂ ਦੂਰੀ ਬਣਾਈ ਹੋਈ ਹੈ, ਪਰ ਵੋਟਾਂ ਸਿਰ ਤੇ ਹੋਣ ਕਾਰਨ ਹੁਣ ਉਹ ਕੋਈ ਵਿਚਕਾਰਲਾ ਰਾਹ ਲੱਭ ਰਹੇ ਹਨ, ਤਾਂ ਜੋ ਡੇਰੇ ਨਾਲ ਸੰਬੰਧਤ ਵੋਟਾਂ ਹਾਸਲ ਕਰ ਸਕਣ।

ਡੇਰਾ ਪ੍ਰੇਮੀਆਂ ਨੇ ਵੱਡਾ ਇੱਕਠ ਕਰਕੇ ਬਦਲੇ ਸਿਆਸੀ ਸਮੀਕਰਨ
ਡੇਰਾ ਪ੍ਰੇਮੀਆਂ ਨੇ ਵੱਡਾ ਇੱਕਠ ਕਰਕੇ ਬਦਲੇ ਸਿਆਸੀ ਸਮੀਕਰਨ

ਇਸ ਇਕੱਠ ਨੂੰ ਸੰਬੋਧਨ ਕਰਦਿਆਂ ਡੇਰਾ ਆਗੂਆਂ ਨੇ ਕਿਹਾ ਕਿ ਸਰਕਾਰ ਭਾਵੇਂ ਉਨ੍ਹਾਂ ਦੇ ਜਿੰਨੇ ਮਰਜ਼ੀ ਜ਼ੁਲਮ ਕਰ ਲਏ, ਪਰ ਅੱਜ ਵੀ ਉਹ ਇਕ ਹਨ। ਏਕੇ ਦਾ ਸਬੂਤ ਦਿੰਦੇ ਹੋਏ, ਅੱਜ ਉਹ ਇਸ ਜਗ੍ਹਾ ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਪ੍ਰਣ ਕਰਦੇ ਹਾਂ, ਕਿ ਡੇਰੇ ਖ਼ਿਲਾਫ਼ ਹੋਈਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਈਏ ਅਤੇ ਚੱਲ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਇਸੇ ਤਰ੍ਹਾਂ ਜਾਰੀ ਰੱਖੀਏ।

ਇੱਥੇ ਦੱਸਣਯੋਗ ਹੈ ਕਿ ਡੇਰਾ ਸਿਰਸਾ ਵੱਲੋਂ ਬਕਾਇਦਾ ਇਕ ਰਾਜਨੀਤਿਕ ਵਿੰਗ ਬਣਾਇਆ ਗਿਆ ਹੈ, ਜੋ ਕਿ ਸਮੇਂ ਸਮੇਂ ਸਿਰ 'ਤੇ ਪੈਰੋਕਾਰਾਂ ਨੂੰ ਆਦੇਸ਼ ਦਿੰਦੇ ਹਨ ਅਤੇ ਡੇਰਾ ਪੈਰੋਕਾਰਾਂ ਵੱਲੋਂ ਹੀ ਰਾਜਨੀਤਕ ਵਿੰਗ ਦੇ ਆਦੇਸ਼ਾਂ ਤੇ ਅੱਗੇ ਵੋਟਾਂ ਪਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ:ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨੌਕਰੀਆਂ ਨੂੰ ਲੈਕੇ ਵੱਡਾ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.