ETV Bharat / city

ਮਾਂ ਨੂੰ ਹੋਇਆ ਕੋਰੋਨਾ ਤਾਂ ਧੀ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ

ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬਠਿੰਡਾ ਵਿਖੇ ਮਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ 'ਤੇ ਨਬਾਲਗ ਕੁੜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਮਾਂ ਨੂੰ ਹੋਇਆ ਕੋਰੋਨਾ ਤਾਂ ਧੀ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ
ਮਾਂ ਨੂੰ ਹੋਇਆ ਕੋਰੋਨਾ ਤਾਂ ਧੀ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ
author img

By

Published : May 27, 2021, 10:20 PM IST

ਬਠਿੰਡਾ: ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹਾ ਹੀ ਮਾਮਲਾ ਬਠਿੰਡਾ 'ਚ ਸਾਹਮਣੇ ਆਇਆ ਹੈ। ਇਥੇ ਬਠਿੰਡਾ ਦੇ ਡੱਬਵਾਲੀ ਰੋਡ ਸਥਿਤ ਸ਼ੀਲ ਅਸੀਸ ਮਹਿਲ ਕਾਲੋਨੀ 'ਚ ਨਬਾਲਗ ਕੁੜੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਕਿਉਂਕਿ ਉਸ ਦੀ ਮਾਂ ਨੂੰ ਕੋਰੋਨਾ ਹੋ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਥਾਣਾ ਇੰਚਾਰਜ ਗਣੇਸ਼ਵਰ ਕੁਮਾਰ ਨੇ ਦੱਸਿਆ ਮ੍ਰਿਤਕ ਕੁੜੀ ਦੀ ਪਛਾਣ 13 ਸਾਲਾ ਅੰਸ਼ਿਕਾ ਵਜੋਂ ਹੋਈ ਹੈ। ਕੁੜੀ ਆਪਣੇ ਮਾਪਿਆਂ ਨਾਲ ਡੱਬਾਵਾਲੀ ਰੋਡ ਸਥਿਤ ਸ਼ੀਲ ਅਸੀਸ ਮਹਿਲ ਕਲੋਨੀ 'ਚ ਰਹਿੰਦੀ ਸੀ।

ਮ੍ਰਿਤਕਾ ਦੇ ਪਿਤਾ ਦੇ ਬਿਆਨ ਮੁਤਾਬਕ ਅੰਸ਼ਿਕਾ ਦੀ ਮਾਂ ਕੁੱਝ ਸਮੇਂ ਪਰਿਲਾਂ ਆਪਣੇ ਪਿੰਡ ਯੂਪੀ ਗਈ ਸੀ, ਇਸ ਦੌਰਾਨ ਉਹ ਕੋਰੋਨਾ ਦੀ ਚਪੇਟ ਵਿੱਚ ਆ ਗਈ। ਉਸ ਦੀ ਮਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ ਨਾਲ ਅੰਸ਼ਿਕਾ ਬੇਹਦ ਪਰੇਸ਼ਾਨ ਸੀ। ਜਿਸ ਦੇ ਚਲਦੇ ਪਿਤਾ ਦੇ ਕੰਮ ਉੱਤੇ ਜਾਣ ਪਿੱਛੋਂ ਉਸ ਨੇ ਫਾਹਾ ਲੈ ਖ਼ੁਦਕੁਸ਼ੀ ਕਰ ਲਈ।

ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਸੌਂਪ ਦਿੱਤੀ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋਂ : Crime news:ਮੁਕਤਸਰ 'ਚ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਵਿਅਕਤੀ ਦਾ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.