ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੁੜ ਰਾਮਪੁਰਾ ਫੂਲ ਹਲਕੇ ਤੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ ਮਲੂਕਾ ਨੇ ਕਾਂਗਰਸ ਤੇ ਸਾਢੇ ਚਾਰ ਸਾਲ ਦੇ ਕਾਰਜਕਾਲ ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕੀਤਾ ਹੁੰਦਾ ਤਾਂ ਇਸ ਤਰ੍ਹਾਂ ਪਾਰਟੀ ਜਲੀਲ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਨਾ ਉਤਾਰਦੀ ਸ਼ਾਇਦ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਦੇ ਏਡੇ ਸੀਨੀਅਰ ਨੇਤਾ ਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਕੁਰਸੀ ਤੋਂ ਉਤਾਰਿਆ ਗਿਆ ਹੋਵੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਹ ਵਾਅਦੇ ਸ਼ਸਤਰਾਂ ਪੂਰੇ ਕਰਨਗੇ ਮਹਿਜ਼ ਇੱਕ ਮਹੀਨੇ ਦਾ ਸਮਾਂ ਹੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਵਿਕਾਸ ਦਾ ਕੋਈ ਵੀ ਕਾਰਜ ਨਹੀਂ ਹੋਇਆ ਨਾ ਹੀ ਕੋਈ ਨੈਸ਼ਨਲ ਹਾਈਵੇ ਬਣਾਏ ਗਏ ਤੇ ਨਾ ਹੀ ਬਿਜਲੀ ਦੀ ਇਕ ਯੂਨਿਟ ਪੈਦਾ ਕਰਨ ਦਾ ਕੋਈ ਪ੍ਰਬੰਧ ਕੀਤਾ ਗਿਆ। ਇੰਡਸਟਰੀ ਲਗਾਤਾਰ ਪੰਜਾਬ ਵਿੱਚੋਂ ਬਾਹਰ ਜਾ ਰਹੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁੱਦਿਆਂ ਤੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਸਾਂਝੀ ਪਾਰਟੀ ਹੈ ਅਤੇ ਲੋਕ ਮੁੱਦਿਆਂ ਤੇ ਹੀ ਚੋਣ ਲੜੇਗੀ। ਸਿਆਸੀ ਲੋਕਾਂ ਵੱਲੋਂ ਪਾਰਟੀਆਂ ਬਦਲਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਕੋਈ ਵਿਅਕਤੀ ਆਪਣਾ ਕਾਰਜਕਾਲ ਪੂਰਾ ਕਰ ਕੇ ਪਾਰਟੀ ਬਦਲਦਾ ਹੈ ਤਾਂ ਕੋਈ ਗੱਲ ਨਹੀਂ, ਪਰ ਜੇਕਰ ਉਹ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਜਿੱਤ ਗਏ, ਫਿਰ ਪਾਰਟੀ ਬਦਲਦਾ ਹੈ ਤਾਂ ਇਹ ਗਲਤ ਗੱਲ ਹੈ।
ਰਾਮਪੁਰਾ ਫੂਲ ਤੋਂ ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ। ਪਰ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਦੇ ਅਹੁਦੇ ਨੂੰ ਵੱਡਾ ਮੰਨ ਰਹੇ ਹਨ ਪਾਰਟੀ ਦੇ ਫ਼ੈਸਲੇ ਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ।
ਸਵਾਲ: ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਨੂੰ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਵੇਖਦਾ ?
ਜਵਾਬ: ਕਾਂਗਰਸ ਦੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਕੁਝ ਵੀ ਨਹੀਂ ਜੇ ਕੋਈ ਕਾਰਗੁਜ਼ਾਰੀ ਹੁੰਦੀ ਤਾਂ ਕੀ ਇਸ ਤਰ੍ਹਾਂ ਚੀਫ ਮਨਿਸਟਰ ਬਦਲਿਆ ਜਾਂਦਾ ਚੀਫ ਮਨਿਸਟਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਸੀ। ਜਿਸ ਕਾਰਨ ਇਸ ਤਰ੍ਹਾਂ ਜ਼ਲੀਲ ਕਰਕੇ ਚੀਫ਼ ਮਨਿਸਟਰ ਬਦਲਿਆ ਗਿਆ। ਇਨ੍ਹਾਂ ਸੀਨੀਅਰ ਅਤੇ ਪੁਰਾਣੇ ਲੀਡਰ ਨੂੰ ਇਸ ਤਰ੍ਹਾਂ ਬਦਲਿਆ ਗਿਆ, ਜਿਵੇਂ 2 ਏ.ਜੀ ਇਸ ਤੋਂ ਪਹਿਲਾਂ ਬਦਲ ਦਿੱਤੇ 2 ਡੀ.ਜੀ.ਪੀ ਬਦਲ ਦਿੱਤੇ, ਜਿਸ ਕਰਕੇ ਹਫੜਾ-ਦਫੜੀ ਵਾਲਾ ਮਾਹੌਲ ਹੈ, ਕਈ ਆਪਣਾ ਜਵਾਈ ਰੱਖੀ ਜਾਂਦਾ ਹੈ। ਇਸ ਵੇਲੇ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ।
ਸਵਾਲ: ਅਕਾਲੀ ਦਲ ਇਸ ਸਰਕਾਰ ਦੇ ਕੰਮਾਂ ਨੂੰ ਰਾਜ ਦੇ ਤੌਰ 'ਤੇ ਦੇਖਦੀ ਹੈ ਜਾਂ ਸੇਵਾ ਦੇ ਤੌਰ 'ਤੇ ?
ਜਵਾਬ: ਦੇਖੋ ਵੋਟਰਾਂ ਨੇ ਵੋਟਾਂ ਦੇ ਕੇ ਜਿਸ ਨੂੰ ਵੀ ਮਾਣ ਬਖ਼ਸ਼ਿਆ ਹੁੰਦਾ ਹੈ। ਉਸ ਨੂੰ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਅਜਿਹੇ ਕਾਰਜ ਕਰਨੇ ਚਾਹੀਦੇ ਹਨ, ਕਿ ਆਉਣ ਵਾਲੇ ਸਮੇਂ ਵਿੱਚ ਲੋਕ ਉਸ ਨੂੰ ਚੰਗਾ ਕਹਿਣ, ਇਹ ਡਿਊਟੀ ਸਰਕਾਰਾਂ ਦੀ ਹੁੰਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਸਿਆਸਤ ਵੀ ਵਪਾਰ ਬਣਦੀ ਜਾ ਰਹੀ ਹੈ, ਸੇਵਾ ਘੱਟਦੀ ਜਾ ਰਹੀ ਹੈ। ਨਵੀਂ ਪੀੜ੍ਹੀ ਦੀ ਸੋਚ ਸਿਆਸਤ ਵਿੱਚੋਂ ਪੈਸਾ ਕਮਾਉਣ ਦੀ ਹੈ।
ਸਵਾਲ: ਅਕਾਲੀ ਦਲ ਕਿੰਨਾ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਵਿਚਰੇਗਾ ?
ਜਵਾਬ: ਅਕਾਲੀ ਦਲ ਨੇ ਕਦੇ ਗ਼ਲਤ ਮੁੱਦਿਆਂ ਨੂੰ ਲੈ ਕੇ ਸਿਆਸਤ ਨਹੀਂ ਕੀਤੀ। ਅਕਾਲੀ ਦਲ ਦੀ ਸੋਚ ਰਹੀ ਹੈ, ਕਿ ਭਾਈਚਾਰਕ ਸਾਂਝ ਟੁੱਟਣੀ ਨਹੀਂ ਚਾਹੀਦੀ। ਕਿਉਂਕਿ ਪੰਜਾਬ ਵਿੱਚ ਹਰ ਫਿਰਕੇ ਦੇ ਲੋਕ ਰਹਿੰਦੇ ਹਨ, ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਵੀ ਹਨ। ਪਰ ਸਾਡੀ ਇਹ ਸੋਚ ਰਹੀ ਹੈ ਕਿ ਕਿਸੇ ਵਿੱਚ ਕੋਈ ਫ਼ਰਕ ਨਹੀਂ ਰਹਿਣਾ ਚਾਹੀਦਾ। ਪੰਜਾਬ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ। ਨਸ਼ੇ ਦਾ ਖ਼ਾਤਮਾ ਕਿਸ ਤਰ੍ਹਾਂ ਕਰਨਾ ਹੈ, ਇਨ੍ਹਾਂ ਸਾਰੇ ਏਜੰਡਾ ਲੈ ਕੇ ਚੱਲਾਂਗੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੀ ਬਣਦੇ ਪੁਖਤਾ ਪ੍ਰਬੰਧ ਕੀਤੇ ਹਨ। ਪੰਜਾਬ ਵਿੱਚ ਮੁੜ ਇੰਡਸਟਰੀ ਲੈ ਕੇ ਆਉਣਾ, ਕਾਂਗਰਸ ਨੇ ਪਿਛਲੇ 5 ਸਾਲਾਂ ਵਿੱਚ ਇੱਕ ਵੀ ਯੂਨਿਟ ਬਿਜਲੀ ਨਹੀਂ ਪੈਦਾ ਕੀਤੀ, ਪਰ ਮੰਗ ਹਰ ਰੋਜ਼ ਵੱਧ ਰਹੀ ਹੈ। ਕੋਈ ਵੱਡਾ ਕਾਰੋਬਾਰ ਨਹੀਂ ਕੀਤਾ।
ਸਵਾਲ: ਸਰਕਾਰ ਹੁਣ ਤੱਕ ਕਹਿੰਦੀ ਰਹੀ ਹੈ ਖ਼ਜ਼ਾਨਾ ਖਾਲੀ ਹੈ ਪਰ ਪਿਛਲੇ ਡੇਢ ਮਹੀਨੇ ਵਿੱਚ ਲਗਾਤਾਰ ਉਨ੍ਹਾਂ ਵੱਲੋਂ ਵਾਅਦਿਆਂ ਦੀ ਝੜੀ ਲਈ ਗਈ ?
ਜਵਾਬ: ਦੇਖੋ ਹੁਣ ਸਿਰਫ ਵਾਅਦੇ ਨੇ ਵੋਟਾਂ ਸਿਰ ਤੇ ਨੇ ਦੇ ਵੋਟਾਂ ਲੈਣ ਲਈ ਉਨ੍ਹਾਂ ਵੱਲੋਂ ਅਜਿਹੇ ਐਲਾਨ ਕੀਤੇ ਜਾ ਰਹੇ ਹਨ ਕਿਉਂਕਿ ਦੋ ਤਿੰਨ ਮਹੀਨਿਆਂ ਵਿੱਚ ਇਹ ਵਾਅਦੇ ਪੂਰੇ ਨਹੀਂ ਹੋਣਗੇ ਲਾਰੇ ਹੀ ਰਹਿਣਗੇ ਕਿਉਂਕਿ ਹਾਲੇ ਟੈਂਡਰ ਦੇ ਨੋਟੀਫਿਕੇਸ਼ਨ ਨੂੰ ਵੀ ਸਮਾਂ ਲੱਗਦਾ ਹੈ ਝੂਠੇ ਵਾਅਦੇ ਨੇ ਕਰੀਬ ਇੱਕ ਮਹੀਨੇ ਬਾਅਦ ਚੋਣ ਜ਼ਾਬਤਾ ਲੱਗ ਜਾਣਾ ਹੈ।
ਸਵਾਲ: ਪੰਜਾਬ ਵਿੱਚ ਭਖਦਾ ਮੁੱਦਾ ਬਿਜਲੀ ਦਾ ਰਿਹਾ ਤਿੰਨ ਰੁਪਏ ਯੂਨਿਟ ਕਰਨਾ ਅਤੇ 31 ਮਾਰਚ ਤੱਕ ਹੀ ਲਾਗੂ ਰਹਿਣ ਦੀ ਗੱਲ ਵਿੱਚ ਕਿੰਨੀ ਸੱਚਾਈ ਹੈ
ਜਵਾਬ: ਤੁਸੀਂ ਉਨ੍ਹਾਂ ਵੱਲੋਂ ਜਾਰੀ ਨੋਟੀਫਿਕੇਸ਼ਨ ਵੇਖ ਸਕਦੇ ਹੋ। ਉਥੇ ਉਸ ਦੇ ਨੀਚੇ 31 ਮਾਰਚ ਤੱਕ ਲਾਗੂ ਰਹਿਣ ਦੀ ਗੱਲ ਅੱਗੇ ਫੇਰ ਵੇਖਾ ਇਨ੍ਹਾਂ ਲੱਗਦਾ ਵੀ ਲੋਕ ਗੱਲ ਭੁੱਲ ਜਾਂਦੇ ਹਨ। ਜੋ ਕਹਿੰਦੇ ਹਨ ਗਲਤ ਕਹਿੰਦੇ ਅਸੀਂ ਐਲਾਨ ਕੀਤਾ 800 ਯੂਨਿਟ ਮੁਆਫ਼ ਕਰਾਂਗੇ। ਪਰ ਅਸੀਂ ਕਿਸੇ ਤਰ੍ਹਾਂ ਦੀ ਸ਼ਰਤ ਨਹੀਂ ਲਗਾਈ ਵੀ ਇਸ ਨੂੰ ਦੇਣੀ ਹੈ, ਇਸ ਨੂੰ ਨਹੀਂ ਦਿੱਤੀ। ਆਟਾ ਦਾਲ ਸਕੀਮ ਨੀਲੇ ਕਾਰਡ ਹੋ ਗਏ, ਜੋ ਵੀ ਕੀਤਾ ਅਸੀਂ ਪੱਕੇ ਤੌਰ 'ਤੇ ਕੀਤਾ ਹੈ।
ਸਵਾਲ: ਕੀ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਪੱਤਰ ਬਣਾਇਆ ਜਾਣਾ ਚਾਹੀਦਾ ?
ਜਵਾਬ: ਮੈਂ ਇਸ ਦੇ ਹੱਕ ਵਿੱਚ ਇਸ ਨੂੰ ਕਾਨੂੰਨੀ ਪੱਤਰ ਬਣਾਇਆ ਜਾਣਾ ਚਾਹੀਦਾ ਹੈ, ਜੋ ਸਿਆਸੀ ਲੋਕ ਝੂਠ ਬੋਲਦੇ ਹਨ। ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੋ ਵਾਅਦਾ ਕਰਕੇ ਮੁੱਕਰਦੇ ਹਨ। ਉਹ ਬਹੁਤ ਮਾੜੀ ਗੱਲ ਹੈ ਤੇ ਬਹੁਤ ਵੱਡਾ ਧੋਖਾ ਹੈ। ਵਾਅਦੇ ਕਰਕੇ ਵੋਟਾਂ ਲੈ ਲਈਏ ਮੁੜ ਕੇ ਮੁੱਕ ਜਾਈਏ, ਇਹ ਬਹੁਤ ਗਲਤ ਗੱਲ ਹੈ। ਵਾਅਦਾ ਕਰ ਕੇ ਮੁਕਰਨ ਵਾਲੀ ਪਾਰਟੀ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅਤੇ ਸਜ਼ਾ ਮਿਲਣੀ ਚਾਹੀਦੀ ਹੈ।
ਸਵਾਲ: ਤੁਹਾਡੇ ਵਿਰੁੱਧ ਚੋਣ ਲੜਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਕੈਬਨਿਟ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ?
ਜਵਾਬ: ਦੇਖੋ ਜੇਕਰ ਕਿਸੇ ਪਾਰਟੀ ਵੱਲੋਂ ਕੈਬਨਿਟ ਦਾ ਅਹੁੱਦਾ ਵਾਪਸ ਲਿਆ ਜਾਂਦਾ ਹੈ, ਤਾਂ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ। ਜੇਕਰ ਪਾਰਟੀ ਨੇ ਕੈਬਨਿਟ ਵਿੱਚ ਦਾਖ਼ਲ ਹੈ ਤਾਂ ਕੋਈ ਨਾ ਕੋਈ ਦੋਸ਼ ਤਾਂ ਲੱਗੇ ਹੋਣਗੇ। ਇਨ੍ਹਾਂ 5 ਮੰਤਰੀਆਂ ਨੂੰ ਲਾਂਭੇ ਰੱਖ ਕੇ ਬਾਕੀ ਸਾਰਿਆਂ ਦੇ ਕੈਬਨਿਟ ਦੇ ਅਹੁੱਦੇ ਉਸੇ ਤਰ੍ਹਾਂ ਜਾਰੀ ਰਹੀ ਬਾਕੀ ਹਾਈ ਕਮਾਂਡ ਨੂੰ ਜਿਸ ਤਰ੍ਹਾਂ ਠੀਕ ਲੱਗਦਾ ਹੈ, ਉਨ੍ਹਾਂ ਨੇ ਕੀਤਾ ਹੈ।