ਬਠਿੰਡਾ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਖ਼ਰੀਦੋ ਫ਼ਰੋਖਤ Buying and selling of AAP MLA ਦੇ ਮਾਮਲੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਹੋਈ ਹੈ ਤਾਂ ਹਰਪਾਲ ਸਿੰਘ ਚੀਮਾ ਨੇ ਇਸ ਦੇ ਸਬੂਤ ਪੇਸ਼ ਨਹੀਂ ਕੀਤੇ। ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਹਰਪਾਲ ਚੀਮਾ ਖ਼ਿਲਾਫ਼ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਕ੍ਰਿਮੀਨਲ ਅਤੇ ਮਾਣਹਾਨੀ ਦਾ ਕੇਸ Buying and selling of AAP MLA ਦਾਇਰ ਕਰੇਗੀ।
ਇਸ ਦੌਰਾਨ ਈਟੀਵੀਭਾਰਤ ਨਾਲ ਵਿਸ਼ੇਸ ਗੱਲਬਾਤ ਦੌਰਾਨ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਦਲਾਅ ਦਾ ਸੁਪਨਾ ਦਿਖਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਜੋ ਦਾਅਵਾ ਕਰ ਰਹੇ ਹਨ, ਖ਼ਰੀਦੋ ਫਰੋਖਤ ਦਾ ਉਹ ਸਰਾਸਰ ਗਲਤ ਹੈ, ਕਿਉਂਕਿ ਭਾਜਪਾ ਇਨ੍ਹਾਂ ਨੂੰ ਪੱਚੀ ਕਰੋੜ ਤਾਂ ਕੀ ਇਨ੍ਹਾਂ ਨੂੰ ਵੀ ਪੱਚੀ ਰੁਪਏ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਇਹ ਵਾਅਦੇ ਹੁਣ ਪੂਰੇ ਤਰ੍ਹਾਂ ਨਿਭਾਏ ਨਹੀਂ ਜਾ ਰਹੇ, ਜਿਸ ਕਾਰਨ ਹੁਣ ਇਹ ਦੂਜੀਆਂ ਸਿਆਸੀ ਪਾਰਟੀਆਂ ਨੂੰ ਲਗਾਤਾਰ ਬਦਨਾਮ ਕਰਨ ਉੱਤੇ ਤੁਲੇ ਹੋਏ ਹਨ।
ਇਨ੍ਹਾਂ ਵੱਲੋਂ ਪਹਿਲਾਂ ਵੀ ਅਜਿਹੇ ਹੀ ਸਟੰਟ ਖੇਡੇ ਕੇ ਪੰਜਾਬ ਦੀ ਸੱਤਾ ਹਾਸਲ ਕੀਤੀ ਗਈ ਹੈ, ਪਰ ਹੁਣੇ ਗੱਲਾਂ ਲੁਕਿਆ ਨਹੀਂ ਰਹੀਆਂ ਜੇਕਰ ਕਿਸੇ ਵਿਧਾਇਕ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਸਬੰਧੀ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਕੋਈ ਕਾਲ ਰਿਕਾਰਡਿੰਗ ਕਾਲ ਡਿਟੇਲ ਜਾਂ ਸੀਸੀਟੀਵੀ ਫੁਟੇਜ ਜਾਰੀ ਕਰਨੀ ਚਾਹੀਦੀ ਹੈ।
ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਕੋਈ ਵੀ ਗੱਲ ਲੁਕੀ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਹਰਪਾਲ ਚੀਮਾ ਵੱਲੋਂ ਇਸ ਤਰ੍ਹਾਂ ਦਾ ਕੋਈ ਸਬੂਤ ਨਾ ਪੇਸ਼ ਕੀਤਾ ਗਿਆ ਤਾਂ ਉਹ ਮਾਣਯੋਗ ਅਦਾਲਤ ਦਾ ਸਹਾਰਾ ਲੈਣਗੇ ਅਤੇ ਹਰਪਾਲ ਸਿੰਘ ਚੀਮਾ ਖ਼ਿਲਾਫ਼ ਕ੍ਰਿਮੀਨਲ ਅਤੇ ਮਾਣਹਾਨੀ ਦਾ ਕੇਸ ਦਾਇਰ ਕਰਨਗੇ।
ਇਹ ਵੀ ਪੜੋ:- ਬਾਬੂ ਅਮਿਤ ਸ਼ਾਹ ਜੀ ਵੱਡਾ ਨੁਕਸਾਨ ਕਰਣਗੇ, 10 MLA ਨੂੰ ਧਮਕੀ ਦੀ ਸ਼ਿਕਾਇਤ ਲੈਕੇ AAP MLA ਪੁਜੇ DGP ਦੇ ਕੋਲ