ਬਠਿੰਡਾ: ਜ਼ਿਲ੍ਹੇ ਦੇ ਸਿਵਿਲ ਹਸਪਤਾਲ ਵਿਖੇ ਸ਼ੁੱਕਰਵਾਰ ਨੂੰ ਹਸਪਤਾਲ ਦੇ ਚੌਕੀ ਮੁਲਾਜ਼ਮਾਂ ਵੱਲੋਂ ਪਾਣੀ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਸ਼ੁੱਕਰਵਾਰ ਨੂੰ ਸਿਵਿਲ ਹਸਪਤਾਲ ਵਿਖੇ ਵੱਖ-ਵੱਖ ਪੇੜਾ ਉੱਤੇ ਵੱਧ ਰਹੀ ਗਰਮੀ ਕਰਨ ਪਾਣੀ ਦੇ ਕਿਟੋਰੇ ਰੱਖੇ ਗਏ। ਬਠਿੰਡਾ ਵਿਖੇ ਜਿੱਥੇ ਦੁਪਹਿਰ ਦੇ ਸਮੇਂ ਦੀ ਗੱਲ ਕਰੀਏ ਤਾਂ 45 ਡਿਗਰੀ ਤੋ ਵੱਧ ਦਾ ਤਾਪਮਾਨ ਹੋ ਜਾਂਦਾ ਉੱਥੇ ਹੀ ਹੁਣ ਸ਼ਿਲਾਗਾ ਜੋਗ ਕੰਮ ਕੀਤਾ ਜਾ ਰਿਹਾ ਹੈ।
ਇੱਥੇ ਪੁਲਿਸ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਸੇਵਾ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਚੌਂਕੀ ਦੇ ਬਤੌਰ ਤਫਦਿਸ਼ੀ ਗੁਰਦੀਪ ਸਿੰਘ ਨੇ ਕਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਸੋਹਣਾ ਫ਼ਰਮਾਨ ਕੀਤਾ "ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤੀ ਮਹਤੁ" ਜੇ ਵੇਖੀਆਂ ਜਾਵੇ ਤਾਂ ਜੋ ਪਾਣੀ ਦੀ ਸੇਵਾ ਹੈ ਉਹ ਸਭ ਤੋਂ ਵੱਡੀ ਹੈ।
ਇਸਦੇ ਚੱਲਦੇ ਅਸੀਂ ਵੀ ਆਪਣੇ ਸੀਨੀਅਰ ਅਫ਼ਸਰਾਂ ਦੇ ਹੁਕਮ ਮੁਤਾਬਿਕ ਜਾਂ ਉਹਨਾਂ ਦੇ ਦਰਸਾਏ ਮਾਰਗਾਂ ਮੁਤਾਬਿਕ ਜਾਂ ਗੁਰੂਆਂ ਦੇ ਦੱਸੇ ਰਾਹ ਦੇ ਮੁਤਾਬਿਕ ਅੱਜ ਸਿਵਿਲ ਹਸਪਤਾਲ ਦੀ ਚੌਕੀ ਨੇ ਜਾਨਵਰਾਂ ਦੇ ਵਾਸਤੇ ਆਲੇ ਦੁਆਲੇ ਪਾਣੀ ਰੱਖਿਆ ਹੋਇਆ ਹੈ। ਸਾਡੀ ਇਹ ਨਾਕਾਮ ਜੀ ਸੇਵਾ ਉਮੀਦ ਹੈ ਪਰਮਾਤਮਾ ਜ਼ਰੂਰ ਕਬੂਲ ਕਰੇਗਾ। ਪੁਲਿਸ ਡਿਊਟੀ ਨੂੰ ਲੈ ਕੇ ਬਹੁਤ ਸਖ਼ਤ ਹੈ ਪਰ ਪੁਲਿਸ ਸਮਾਜ ਦਾ ਹਿੱਸਾ ਵੀ ਹੈ ਫਿਰ ਸਾਡਾ ਵੀ ਇਨਸਾਨੀ ਤੌਰ ਉੱਤੇ ਫ਼ਰਜ਼ ਬਣਦਾ ਹੈ।
ਇਹ ਵੀ ਪੜ੍ਹੋ : LIVE UPDATE: ਸਿੱਧੂ ਨੇ ਆਤਮ ਸਮਰਪਣ ਲਈ ਮੰਗਿਆ ਸਮਾਂ, ਸਿਹਤ ਦਾ ਦਿੱਤਾ ਹਵਾਲਾ