ਬਠਿੰਡਾ : ਦੁਸਹਿਰੇ ਤੋਂ ਪਹਿਲਾਂ ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬਠਿੰਡਾ ਪੁਲਿਸ ਨੇ ਬੋਡੋ ਲਿਬਰੇਸ਼ਨ ਟਾਈਗਰ ਫੋਰਸ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਵੱਡੀ ਗਿਣਤੀ 'ਚ ਗੈਰ ਕਾਨੂੰਨ ਹਥਿਆਰ ਵੀ ਬਰਮਾਦ ਕੀਤੇ ਹਨ।
ਇਸ ਬਾਰੇ ਦੱਸਦੇ ਹੋਏ ਬਠਿੰਡਾ ਦੇ ਡੀਐਸਪੀ ਅਸ਼ਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ। ਗੁਪਤ ਸੂਚਨਾ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਮੂਲ ਤੌਰ 'ਤੇ ਅਸਾਮ ਦੇ ਨਿਵਾਸੀ ਹੈ ਤੇ ਉਹ ਪੰਜਾਬ ਵਿੱਚ ਗੈਰ ਕਾਨੂੰਨ ਢੰਗ ਨਾਲ ਹਥਿਆਰ ਤਿਆਰ ਕਰਕੇ ਵੇਚਦਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੰਜੇ ਵਾਸੀ ਅਸਾਮ ਵਜੋਂ ਹੋਈ ਹੈ। ਡੀਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੇ ਦੌਰਾਨ ਮੁਲਜ਼ਮ ਕੋਲੋਂ ਨਜਾਇਜ਼ ਹਥਿਆਰ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਉਹ ਬੋਡੋ ਲਿਬਰੇਸ਼ਨ ਟਾਈਗਰ ਫੋਰਸ ਨਕਸਲਾਈਟ ਮੂਵਮੈਂਟ ਦਾ ਹਿੱਸਾ ਰਹਿ ਚੁੱਕਾ ਹੈ, ਪਰ ਬਾਅਦ ਵਿੱਚ ਉਸ ਨੇ ਉਥੋਂ ਦੀ ਸਥਾਨਕ ਪੁਲਿਸ ਅੱਗੇ ਸਰੈਂਡਰ ਕਰ ਦਿੱਤਾ ਸੀ। ਹੁਣ ਉਹ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਨੇੜਲੇ ਇਲਾਕਿਆਂ 'ਚ ਬਤੌਰ ਪਲੰਬਰ ਕੰਮ ਕਰਦਾ ਹੈ ਤੇ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਵੇਚਣਦਾ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੇ ਮੌਕੇ ਉਸ ਦਾ ਇੱਕ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਸਹਿਰਾ ਮਨਾਉਣ ਲਈ ਬਠਿੰਡਾ ਪਹੁੰਚਣਗੇ। ਦੁਸਹਿਰੇ ਮੌਕੇ ਮੁੱਖ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਗਹਿਣੇ ਖਰੀਦਣ ਆਏ ਪਤੀ ਪਤਨੀ ਨੇ ਲੁੱਟੀ ਸੁਨਿਆਰ ਦੀ ਦੁਕਾਨ, ਘਟਨਾ ਸੀਸੀਟੀਵੀ ਵਿੱਚ ਕੈਦ