ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2022 ਲਈ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ (Talwandi Sabo) ਤੋਂ ਫਿਰ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪ੍ਰੋ. ਬਲਜਿੰਦਰ ਕੌਰ (Prof. Baljinder Kaur) ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ (Aam Aadmi Party) ਵੱਲੋਂ ਉਮੀਦਵਾਰ ਐਲਾਣੇ ਜਾਣ ਤੋਂ ਬਾਅਦ ਈਟੀਵੀ ਭਾਰਤ ਨੇ ਪ੍ਰੋ. ਬਲਜਿੰਦਰ ਕੌਰ ਨਾਲ Exclusive ਗੱਲਬਾਤ ਕੀਤੀ।
ਇਹ ਵੀ ਪੜੋ: ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ ! ਕੀ ਕਾਂਗਰਸ ’ਚ ਸ਼ਾਮਲ ਹੋਣਗੇ ਸੋਨੂੰ ਸੂਦ ?
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਮੁੱਦਿਆਂ ਦੀ ਰਾਜਨੀਤੀ ਕਰਦੀ ਹੈ, ਪਰ ਜੋ ਵਿਧਾਨ ਸਭਾ ਵਿੱਚ ਪਿਛਲੇ ਦਿਨੀਂ ਨਿੱਜੀ ਹਮਲੇ ਕੀਤੇ ਗਏ ਉਹ ਨਿੰਦਣਯੋਗ ਹਨ।
ਕਾਂਗਰਸ ਕਰ ਰਹੀ ਹੈ ਨਿਜੀ ਹਮਲੇ
ਪ੍ਰੋ. ਬਲਜਿੰਦਰ ਕੌਰ (Prof. Baljinder Kaur) ਨੇ ਕਿਹਾ ਕਿ ਲੋਕ ਮੁੱਦਿਆਂ ਨੂੰ ਛੱਡ ਕੇ ਕਾਂਗਰਸ ਨਿਜੀ ਹਮਲੇ ਕਰਨ ਲੱਗੀ ਪਈ ਹੈ ਜੋ ਕਿ ਸਰਾਸਰ ਗ਼ਲਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਸਲ ਸਾਢੇ ਚਾਰ ਸਾਲ ਵਿੱਚ ਕੁਝ ਵੀ ਨਹੀਂ ਕਰ ਸਕੀ, ਇਸ ਲਈ ਲੋਕਾਂ ਦਾ ਧਿਆਨ ਬਦਲਣ ਲਈ ਉਨ੍ਹਾਂ ਵੱਲੋਂ ਅਜਿਹੇ ਮੁੱਦੇ ਉਠਾਏ ਜਾ ਰਹੇ ਹਨ।
ਕਾਂਗਰਸ ਨੇ ਵਿਕਾਸ ਦੀ ਨਹੀਂ ਕੀਤੀ ਕੋਈ ਗੱਲ
ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਨਕਲ ਕਰਕੇ ਉਨ੍ਹਾਂ ਵੱਲੋਂ ਫਿਰ ਸੱਤਾ ‘ਤੇ ਕਾਬਜ਼ ਹੋਣ ਲਈ ਨਿੱਤ ਨਵੇਂ ਬਿਆਨ ਦਿੱਤੇ ਜਾ ਰਹੇ ਹਨ, ਪਰ ਇਹ ਬਿਆਨ ਲਾਗੂ ਕਦੋਂ ਤੱਕ ਹੁੰਦੇ ਹਨ ਇਹ ਸਮਾਂ ਦੱਸੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਇਸ ਹੱਦ ਤਕ ਕਮਜ਼ੋਰ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਗਲੀਆਂ ਨਾਲੀਆਂ ਹੀ ਵਿਕਾਸ ਲੱਗਣ ਲੱਗੀਆਂ ਹਨ, ਪਰ ਪੰਜਾਬ ਵਿਚ ਹੋਰ ਵੀ ਭਖਦੇ ਮੁੱਦੇ ਹਨ ਜਿਸ ਤਰ੍ਹਾਂ ਬੇਰੁਜ਼ਗਾਰੀ ਬੇਅਦਬੀ ਅਤੇ ਨਸ਼ਾ ਜਿਨ੍ਹਾਂ ਸਬੰਧੀ ਚੰਨੀ ਸਰਕਾਰ (Channi government) ਵੱਲੋਂ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ।
AAP ਮੁੱਦਿਆ ਦੇ ਸਿਰ ’ਤੇ ਲੜੇਗੀ ਚੋਣ
ਪ੍ਰੋ. ਬਲਜਿੰਦਰ ਕੌਰ (Prof. Baljinder Kaur) ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਮੁੱਦਿਆਂ ਦੇ ਸਿਰ ਤੇ ਚੋਣਾਂ ਲੜੇਗੀ ਅਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਕੀਤੇ ਗਏ ਕੰਮਾਂ ਦੇ ਆਧਾਰ ‘ਤੇ ਵੋਟਾਂ ਮੰਗੀਆਂ ਜਾਣਗੀਆਂ।
ਇਹ ਵੀ ਪੜੋ: ਅਮਨ ਅਰੋੜਾ ਨੇ ਲਗਾਏ ਕਾਂਗਰਸ ਅਤੇ ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ
ਟਿਕਟਾਂ ਦੀ ਵੰਡ ਨੂੰ ਲੈ ਕੇ ਬੋਲਦਿਆਂ ਪ੍ਰੋ. ਬਲਜਿੰਦਰ ਕੌਰ (Prof. Baljinder Kaur) ਨੇ ਕਿਹਾ ਕਿ ਪਾਰਟੀ ਵੱਲੋਂ ਸਰਵੇ ਕਰਵਾਇਆ ਗਿਆ ਹੈ ਅਤੇ ਜੋ ਵੀ ਵਲੰਟੀਅਰ ਜਾਂ ਵਰਕਰ ਟਿਕਟ ਦਾ ਹੱਕਦਾਰ ਹੋਵੇਗਾ ਉਸ ਨੂੰ ਹੀ ਟਿਕਟ ਮਿਲੇਗੀ।