ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਕੋਹਾਲੀ (Kohali village of Amritsar) ਦਾ ਨੌਜਵਾਨ ਜਸਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਸਰਪੰਚ ਦੇ ਵਤੀਰੇ ਤੋਂ ਤੰਗ ਹੋ ਕੇ ਪੈਟਰੋਲ ਦੀ ਕੈਨੀ ਅਤੇ ਮਾਚਸ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ। ਬੀਤੀ ਰਾਤ ਪਰਿਵਾਰ ਨੂੰ ਸੁੱਤਿਆਂ ਛੱਡ ਕੇ ਉਹ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ ਸੀ। ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ।
ਪਰਿਵਾਰ ਨੂੰ ਉਸਦੇ ਟੈਂਕੀ 'ਤੇ ਚੜ੍ਹਨ ਦਾ ਪਤਾ ਲੱਗਾ ਤਾਂ ਲੋਕ ਪਾਣੀ ਵਾਲੀ ਟੈਂਕੀ ਦੇ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ, ਇਸ ਦੌਰਾਨ ਪੁਲਿਸ ਥਾਣਾ ਲੋਪੋਕੇ ਦੇ ਅੇੈੱਸ.ਅੇੈੱਚ.ਓ. ਕਪਿਲ ਕੌਸ਼ਲ ਤੇ ਸਰਪੰਚ ਨੂੰ ਵੀ ਮੌਕੇ 'ਤੇ ਪਹੁੰਚੇ।
ਕਈ ਘੰਟਿਆਂ ਬਾਅਦ ਅੇੈੱਸ.ਅੇੈੱਚ.ਓ. ਨੇ ਇਨਸਾਫ਼ ਦਾ ਭਰੋਸਾ ਦਿਵਾਏ ਜਾਣ ਤੋਂ ਬਾਅਦ ਨੌਜਵਾਨ ਨੂੰ ਹੇਠਾਂ ਉਤਾਰਿਆ। ਅੇੈੱਸ.ਅੇੈੱਚ.ਓ. ਨੇ ਕਿਹਾ ਕਿ ਉਨ੍ਹਾਂ ਸਰਪੰਚ ਸਾਹਿਬ ਨਾਲ ਗੱਲ ਕਰ ਲਈ ਹੈ ਅਤੇ ਇਸਦਾ ਗੇਟ ਉਸੇ ਥਾਂ 'ਤੇ ਰਹੇਗਾ।
ਨੌਜਵਾਨ ਨੇ ਦੱਸਿਆ ਕਿ ਉਹ ਆਟੋ ਚਲਾ ਕੇ ਗੁਜਾਰਾ ਕਰਦਾ ਹੈ ਅਤੇ ਉਸਨੇ ਆਪਣੇ ਘਰ ਦੇ ਬਾਹਰ ਵੱਡਾ ਗੇਟ ਲਗਵਾਇਆ ਹੈ ਅਤੇ ਸਰਪੰਚ ਨੇ ਉਸਨੂੰ ਥਾਣੇ ਫੜਾ ਦਿੱਤਾ। ਜਿਸ ਕਰਕੇ ਉਹ ਬੇਹੱਦ ਪ੍ਰੇਸ਼ਾਨ ਹੈ।
ਇਹ ਵੀ ਪੜ੍ਹੋ: ਮਤਰੇਈ ਧੀ ‘ਤੇ ਪਿਤਾ ਦੀ ਦਰਿੰਦਗੀ