ਅੰਮ੍ਰਿਤਸਰ: ਕੋਰੋਨਾ ਨੂੰ ਦੇਖਦੇ ਹੋਏ ਲਗਾਤਾਰ ਸਰਕਾਰ ਹਿਦਾਇਤਾਂ ਜਾਰੀ ਕਰ ਰਹੀ ਹੈ, ਇਸੇ ਤਰ੍ਹਾਂ ਹੀ ਜ਼ਿਲ੍ਹਾਂ ਅੰਮ੍ਰਿਤਸਰ ਵਿੱਚ ਇੱਕ ਅਜੀਬ ਘਟਨਾ ਸੁਣਨ ਨੂੰ ਮਿਲੀ। ਅੰਮ੍ਰਿਤਸਰ ਦਾ ਨੌਜਵਾਨ ਵਿੱਕੀ ਭਾਟੀਆ ਜੋ ਕਿ ਬੇਰੁਜ਼ਗਾਰ ਸੀ, ਨੌਕਰੀ ਦੀ ਭਾਲ ਕਰਦਾ ਅੰਮ੍ਰਿਤਸਰ ਦੇ ਬੈਸਟ ਪ੍ਰਾਈਸ ਮਾਲ ਵਿੱਚ ਗਿਆ, ਜਿੱਥੇ ਉਸਨੂੰ ਮਾਲ ਦੇ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਹੈਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਰੋਨਾ ਵੈਕਸੀਨ ਲਵਾ ਕੇ ਆਓ।
ਵਿੱਕੀ ਭਾਟੀਆ ਕੋਰੋਨਾ ਵੈਕਸੀਨ (corona vaccine) ਲਗਾਉਣ ਲਈ ਮਾਨਾਂਵਾਲੇ ਹੈਲਥ ਸੈਂਟਰ ਵਿੱਚ ਪੁੱਜਾ। ਕੱਲ੍ਹ ਦੁਪਹਿਰ ਦੇ ਕਰੀਬ ਉਹ ਵੈਕਸੀਨ ਲਵਾ ਕੇ ਵਾਪਸ ਬੈਸਟ ਮਾਲ ਪੁੱਜਾ ਅਤੇ ਉਥੇ ਉਸ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਤੇ ਉਥੋਂ ਆਪਣੇ ਘਰ ਨੂੰ ਚਲਾ ਗਿਆ।
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ
ਘਰਦਿਆਂ ਦੇ ਦੱਸਣ ਮੁਤਾਬਕ ਉਸ ਨੇ ਆਪਣੇ ਘਰ ਜਾਂਦੇ ਹੀ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਕਹਿਣ ਲੱਗਾ ਕਿ ਮੈਨੂੰ ਘਬਰਾਹਟ ਹੋ ਰਹੀ ਹੈ। ਜਿਹੜੀ ਐੱਨਜੀਓਜ਼ ਨਾਲ ਉਹ ਕੰਮ ਕਰਦਾ ਸੀ, ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਮੈਂ ਵੈਕਸੀਨ ਲਗਵਾ ਕੇ ਆਇਆ ਹਾਂ ਅਤੇ ਮੈਨੂੰ ਵੈਸੇ ਲਗਵਾਉਣਾ ਬਹੁਤ ਘਬਰਾਹਟ ਹੋ ਰਹੀ ਹੈ, ਜਿਸ ਦੇ ਚੱਲਦੇ ਮੇਰਾ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ।
ਉਸ ਦੇ ਘਰਦਿਆਂ ਨੇ ਉਸ ਨੂੰ ਰੋਟੀ ਖਵਾਈ ਅਤੇ ਉਹ ਸੌਂ ਗਿਆ, ਘਰਦਿਆਂ ਨੇ ਦੱਸਿਆ ਕਿ ਰਾਤ 11ਵਜੇ ਤੱਕ ਉਹਦੇ ਖਰਾਟਿਆਂ ਦੀ ਅਵਾਜ਼ ਸਾਨੂੰ ਆਉਂਦੀ ਰਹੀ ਤੇ ਉਹ ਬਾਅਦ ਵਿੱਚ ਪਿਸ਼ਾਬ ਕਰਨ ਲਈ ਬਾਥਰੂਮ ਗਿਆ ਤੇ ਫਿਰ ਆ ਕੇ ਸੌਂ ਗਿਆ।
ਸਵੇਰੇ ਉੱਠਦੇ ਅਸੀਂ ਜਦੋਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਮੂੰਹ ਖੁੱਲ੍ਹਾ ਸੀ ਤੇ ਹੱਥ ਪੈਰ ਨੀਲੇ ਹੋਏ ਸਨ। ਅਸੀਂ ਡਾਕਟਰ ਨੂੰ ਬੁਲਾਇਆ 'ਤੇ ਡਾਕਟਰ ਨੇ ਦੱਸਿਆ ਕਿ ਉਸਦੀ ਮੌਤ ਹੋ ਚੁੱਕੀ ਹੈ।
ਉਥੇ ਹੀ ਮੌਕੇ 'ਤੇ ਪੁੱਜੇ ਸਿਹਤ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਵੇਰਕਾ ਦੇ ਅਜੀਤ ਨਗਰ ਦੀ ਗਲੀ ਨੰਬਰ 3 ਦਾ ਵਿੱਕੀ ਭਾਟੀਆ ਨਾਂ ਦਾ ਲੜਕਾ ਜਿਸ ਦੀ ਕੋਰੋਨਾ ਵੈਕਸੀਨ ਲਗਵਾਉਣ ਦੇ ਕਾਰਨ ਮੌਤ ਹੋ ਚੁੱਕੀ ਹੈ, ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ, ਜੋ ਵੀ ਰਿਪੋਰਟ ਆਏਗੀ। ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਮਾਨਸਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ