ਅੰਮ੍ਰਿਤਸਰ: ਇੱਕ ਨੌਜਵਾਨ ਵੱਲੋਂ ਬੱਸ ਅੱਡੇ ’ਤੇ ਭੀੜ-ਭਾੜ ਵਾਲੀ ਥਾਂ ’ਤੇ ਹੀ ਕੋਈ ਜਹਿਰੀਲਾ ਪਦਾਰਥ ਨਿਘਲ ਕੇ (swallowed poisonous substance) ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ (youth attempts suicide at amritsar bus stand)ਗਈ ਹੈ। ਪੁਲਿਸ ਮੁਤਾਬਕ ਇਹ ਮਾਮਲਾ ਫਿਲਹਾਲ ਪ੍ਰੇਮ ਸਬੰਧਾਂ ਦਾ ਪ੍ਰਤੀਤ ਹੋ ਰਿਹਾ (love affair)ਹੈ ਪਰ ਜਾਂਚ ਜਾਰੀ ਹੈ। ਨੌਜਵਾਨ ਦੀ ਹਾਲਤ ਨਾਜ਼ੁਕ (condition critical)ਬਣੀ ਹੋਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ ਅੰਮ੍ਰਿਤਸਰ ਦੇ ਬਸ ਸਟੈਂਡ 4 ਨੰ ਕਾਊਂਟਰ ਦੇ ਨਜਦੀਕ ਨਕੋਦਰ ਦੇ ਨੌਜਵਾਨ ਮਨਜੀਤ ਸਿੰਘ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਉਮਰ ਕਰੀਬ 23 ਸਾਲ ਹੈ। ਨਾਜ਼ੁਕ ਹਾਲਤ ਵਿੱਚ ਲੋਕਾਂ ਨੇ ਹੀ ਇਸ ਨੋਜਵਾਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਸੂਚਨਾ ਮਿਲਣ ’ਤੇ ਉਸ ਦੇ ਬਿਆਨ ਲੈਣ ਲਈ ਪੁਲਿਸ ਹਸਪਤਾਲ ਪੁੱਜੀ ਪਰ ਡਾਕਟਰਾਂ ਨੇ ਬਿਆਨ ਦੇਣ ਤੋਂ ਨਾਕਾਬਲ ਕਰਾਰ ਦੇ ਦਿੱਤਾ ਹੈ।
ਜਾਂਚ ਅਫਸਰ ਨੇ ਦੱਸਿਆ ਕਿ ਪੁਲਿਸ ਵਲੋਂ ਜਾਂਚ ਸੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਪ੍ਰੇਮ ਪ੍ਰਸੰਗ ਦਾ ਹੈ। ਮੱਧ ਪ੍ਰਦੇਸ਼ ਦੀ ਇਕ ਲੜਕੀ ਨਾਲ ਚਲਦੇ ਸੰਬਧਾਂ ਕਾਰਨ ਲੜਕੇ ਨੇ ਜਹਰੀਲਾ ਪਦਾਰਥ ਪੀ ਲਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਬਸ ਸਟੈਂਡ ਚੌਕੀ ਇਨਚਾਰਜ ਨੇ ਦਸਿਆ ਕਿ ਸਾਨੂੰ ਸੁਚਨਾ ਮਿਲੀ ਸੀ ਕਿ ਇਕ ਮਨਜੀਤ ਨਾਮ ਦੇ 23 ਸਾਲਾ ਨੋਜਵਾਨ ਜੋ ਕਿ ਨਕੋਦਰ ਦਾ ਰਹਿਣ ਵਾਲਾ (boy of nakodar)ਹੈ ਵਲੋਂ ਬਸ ਸਟੈਂਡ ਦੇ 4 ਨੰਬਰ ਕਾਊਂਟਰ ਤੇ ਜਹਰੀਲਾ ਪਦਾਰਥ ਨਿਗਲ ਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ:ਨਿਯੁਕਤੀ ਪੱਤਰ ਲਈ ਸੀਐਮ ਨੂੰ ਮਿਲਣਗੇ ਪੁਲਿਸ ਭਰਤੀ ਦੇ ਉਮੀਦਵਾਰ