ਅੰਮ੍ਰਿਤਸਰ : ਹਰ ਸਾਲ 10 ਅਕਤੂਬਰ ਨੂੰ ਵਿਸ਼ਵ ਮਾਨਸਕਿ ਸਿਹਤ ਦਿਵਸ (World Mental Health Day ) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਤਣਾਅ, ਡਿਪਰੈਸ਼ਨ, ਚਿੰਤਾ ਤੋਂ ਲੈ ਕੇ ਹਿਸਟੀਰੀਆ, ਡਿਮੈਂਸ਼ੀਆ, ਫੋਬੀਆ ਵਰਗੀਆਂ ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕ (aware about mental illness) ਕਰਨਾ ਹੈ।
ਇਸੇ ਕੜੀ 'ਚ ਅੰਮ੍ਰਿਤਸਰ ਵਿਖੇ ਸਥਿਤ ਵਿੱਦਿਆ ਸਾਗਰ ਮੈਂਟਲ ਹਸਪਤਾਲ ਵਿਖੇ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਹਰ 2 ਤੋਂ 3 ਲੋਕ ਮਾਨਸਿਕ ਬਿਮਾਰੀਆਂ , ਤਣਾਅ ਤੇ ਡਿਪ੍ਰੈਸ਼ਨ ਆਦਿ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਤੌਰ 'ਤੇ ਇਹ ਬਿਮਾਰੀ ਪਰਿਵਾਰਕ ਹਿਸਟਰੀ ਤੋਂ ਆਉਂਦੀ ਹਨ, ਕੁੱਝ ਲੋਕ ਕਿਸੇ ਤਰ੍ਹਾਂ ਦੇ ਹਾਸਦੇ ਤੋਂ ਬਾਅਦ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ,।
ਮੈਂਟਲ ਹੈਲਥ (mental health) ਕਿਉਂ ਹੈ ਜ਼ਰੂਰੀ
ਮੈਂਟਲ ਹੈਲਥ (mental health) ਇੱਕ ਅਜਿਹਾ ਵਿਸ਼ਾ ਹੈ ਜੋ ਸਾਡੀ ਜ਼ਿੰਦਗੀ ਵਿੱਚ ਬੇਹਦ ਅਹਿਮੀਅਤ ਰੱਖਦਾ ਹੈ, ਫਿਰ ਵੀ ਲੋਕ ਇਸ ਨੂੰ ਅਣਦੇਖਾ ਕਰਦੇ ਹਨ। ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਟ੍ਰੈਸ, ਡਿਪ੍ਰੈਸ਼ਨ, ਇੰਜ਼ਾਇਟੀ, ਸੇਵੇਜ ਹਿਸਟੀਰੀਆ, ਡਿਮੇਸ਼ੀਆ, ਫੋਬੀਆ ਵਰਗੀ ਕਈ ਬਿਮਾਰੀਆਂ ਮਾਨਸਿਕ ਬਿਮਾਰੀਆਂ ਹਨ। ਅਕਸਰ ਲੋਕ ਅੰਧ ਵਿਸ਼ਵਾਸਾਂ 'ਚ ਪੈ ਕੇ ਇਸ ਨੂੰ ਭੂਤ ਪ੍ਰੇਤ ਆਦਿ ਦਾ ਚੱਕਰ ਮੰਨਦੇ ਹਨ ਜਦੋਂ ਕਿ ਉਨ੍ਹਾਂ ਨੂੰ ਇਸ ਦਾ ਜਲਦ ਤੋਂ ਜਲਦ ਇਲਾਜ ਕਰਵਾਉਣਾ ਚਾਹੀਦਾ ਹੈ। ਅਜਿਹੀ ਬਿਮਾਰੀਆਂ ਦੇ ਲੱਛਣ ਨਜ਼ਰ ਆਉਣ 'ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਕੋਰੋਨਾ ਦਾ ਮਾਨਸਿਕ ਸਿਹਤ 'ਤੇ ਅਸਰ
ਕਈ ਮਾਨਸਿਕ ਬੀਮਾਰੀਆਂ ਜੋ ਕਿ ਪੂਰੀ ਦੁਨੀਆ ਵਿੱਚ ਚਲ ਰਹੀਆਂ ਹਨ।ਕਰੋਨਾ ਦੀ ਇਸ ਸਮੱਸਿਆ ਵਿੱਚ ਸੋਸ਼ਲ ਡਿਸਟੈਂਸਿੰਗ, ਆਇਸੋਲੇਸ਼ ਦੇ ਕਾਰਨ ਸਮੱਸਿਆਵਾਂ ਅਤੇ ਹੋਰ ਵੀ ਵਧੀਆਂ ਹੋਈਆਂ ਹਨ। ਉਸ ਵਿੱਚ 'ਮਾਨਸਿਕ ਸਿਹਤ ਪ੍ਰਤੀ ਪ੍ਰਤੀਤ ਜਾਗਰੂਕਤਾ' ਦਾ ਵਿਸ਼ਾ ਅਤੇ ਬਹੁਤ ਜ਼ਿਆਦਾ ਪ੍ਰਾਜੈਕਟਿਕ ਹੋ ਗਿਆ ਹੈ। ਪੂਰੀ ਦੁਨੀਆ ਵਿੱਚ 10 ਅਕਤੂਬਰ ਨੂੰ ਵਰਲਡ ਮੈਟਲ ਹੈਲਥ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਮਾਨਸਿਕ ਸਿਹਤ ਦਿਵਸ ਦਾ ਇਤਿਹਾਸ
ਵਿਸ਼ਵ ਮਾਨਸਿਕ ਸਿਹਤ ਦਿਵਸ (mental health day) ਪਹਿਲੀ ਵਾਰ ਸਾਲ 1992 ਵਿੱਚ ਮਨਾਇਆ ਗਿਆ ਸੀ। ਇਹ ਦਿਨ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ (UN) ਅਤੇ ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ (WFMH) ਦੇ ਉਪ-ਜਨਰਲ ਸਕੱਤਰ ਰਿਚਰਡ ਹੰਟਰ ਦੀ ਪਹਿਲਕਦਮੀ 'ਤੇ ਮਨਾਇਆ ਗਿਆ ਸੀ।
ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ (WFMH) 150 ਤੋਂ ਵੱਧ ਮੈਂਬਰ ਦੇਸ਼ਾਂ ਦੇ ਨਾਲ ਇੱਕ ਗਲੋਬਲ ਮਾਨਸਿਕ ਸਿਹਤ ਸੰਸਥਾ ਹੈ।1994 ਵਿੱਚ, ਸੰਯੁਕਤ ਰਾਸ਼ਟਰ ਦੇ ਤਤਕਾਲੀ ਜਨਰਲ ਸਕੱਤਰ, ਯੂਜੀਨ ਬ੍ਰੌਡੀ ਨੇ ਇੱਕ ਥੀਮ ਨਿਰਧਾਰਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਦਿਨ ਨੂੰ ਮਨਾਉਣ ਦੀ ਸਲਾਹ ਦਿੱਤੀ। ਉਦੋਂ ਤੋਂ, ਹਰ ਸਾਲ 10 ਅਕਤੂਬਰ ਨੂੰ, ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣ ਲਈ ਦੁਨੀਆ ਭਰ ਵਿੱਚ ਵੱਖ -ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਕਿਉਂ ਮਨਾਇਆ ਜਾਂਦਾ ਮਾਨਸਿਕ ਸਿਹਤ ਦਿਵਸ
ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਤਣਾਅ, ਡਿਪ੍ਰੈਸ਼ਨ , ਚਿੰਤਾ ਤੋਂ ਲੈ ਕੇ ਹਿਸਟੀਰੀਆ, ਡਿਮੈਂਸ਼ੀਆ, ਫੋਬੀਆ ਵਰਗੀਆਂ ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕ (aware about mental illness) ਕਰਨਾ ਹੈ। ਇਸੇ ਕੜੀ 'ਚ ਅੰਮ੍ਰਿਤਸਰ ਵਿਖੇ ਸਥਿਤ ਵਿੱਦਿਆ ਸਾਗਰ ਮੈਂਟਲ ਹਸਪਤਾਲ ਵਿਖੇ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ।
ਇਹ ਵੀ ਪੜ੍ਹੋ : ਮਾਨਸਿਕ ਸਮੱਸਿਆਵਾਂ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ: ਖੋਜ