ਅੰਮ੍ਰਿਤਸਰ: ਅੰਮ੍ਰਿਤਸਰ 'ਚ ਇੱਕ ਮਹਿਲਾ ਵਲੋਂ ਆਪਣੇ ਪਤੀ ਅਤੇ ਪੁੱਤਰ ਖਿਲਾਫ਼ ਧੋਖਾਧੜੀ ਦੇ ਇਲਜਾਮ ਲਗਾਏ ਗਏ ਹਨ। ਜਿਸ ਨੂੰ ਲੈਕੇ ਮਹਿਲਾ ਵਲੋਂ ਥਾਣਾ ਮਜੀਠਾ ਰੋਡ ਅਧੀਨ ਆਉਂਦੀ ਪੁਲਿਸ ਚੌਂਕੀ ਫੈਜਪੁਰਾ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸ ਨੂੰ ਲੈਕੇ ਚੌਂਕੀ ਦੇ ਏ.ਐੱਸ.ਆਈ ਵਲੋਂ ਸ਼ਿਕਾਇਤ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੰਧਿਆ ਅਰੋੜਾ ਵਲੋਂ ਆਪਣੇ ਪਤੀ ਰਾਜੀਵ ਅਰੋੜਾ ਅਤੇ ਪੁੱਤਰ ਸੋਨਤ ਅਰੋੜਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਅਨੁਸਾਰ ਉਸਦੇ ਪਤੀ ਅਤੇ ਪੁੱਤਰ ਨੇ ਜਾਅਲੀ ਦਸਤਖਤ ਕਰਕੇ ਉਕਤ ਮਹਿਲਾ ਅਤੇ ਉਸਦੀ ਧੀ ਦੀ 84 ਲੱਖ ਦੇ ਕਰੀਬ ਐੱਫ.ਡੀ.ਈ ਤੁੜਵਾ ਕੇ ਪੈਸੇ ਕਢਵਾ ਲਏ ਹਨ।
ਪੁਲਿਸ ਨੇ ਦੱਸਿਆ ਕਿ ਉਕਤ ਮਹਿਲਾ ਆਪਣੀ ਧੀ ਨਾਲ ਆਪਣੇ ਪਤੀ ਅਤੇ ਪੁੱਤਰ ਤੋਂ ਅਲੱਗ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਦੇ ਬਿਆਨਾਂ 'ਤੇ ਉਸਦੀ ਪਤੀ ਅਤੇ ਪੁੱਤਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਨਵਾਂਸ਼ਹਿਰ ਦੇ ਕਿਸਾਨਾਂ ਵੱਲੋਂ ਸੰਸਦ ਮਨੀਸ਼ ਤਿਵਾੜੀ ਦਾ ਵਿਰੋਧ ਕੀਤਾ