ਅੰਮ੍ਰਿਤਸਰ: ਜ਼ਿਲ੍ਹੇ ਦੇ ਸਟੇਟ ਸਪੈਸ਼ਲ ਸੈਲ ਆਪਰੇਸ਼ਨ ਨੇ ਇੱਕ ਨੌਜਵਾਨ ਨੂੰ 48 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਮੁਲਜ਼ਮ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਏਡੀਜੀਪੀ ਆਰ.ਐਨ.ਕੇ. ਡੋਕੇ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਨਾਕੇਬੰਦੀ ਕਰ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਜਿਸ ਦੀ ਤਲਾਸ਼ੀ ਲੈਣ ਉਪਰੰਤ 2 ਬੈਗਾਂ ਵਿੱਚੋਂ ਬੈਗ 48 ਪਿਸਤੌਲਾਂ ,19 ਪਿਸਤੌਲਾਂ ਸਟਾਰ, 19 ਪਿਸਤੌਲਾਂ ਜਿਗਣਾ, 38 ਮੈਗਜ਼ੀਨ, 148 ਰੋਂਦ, 9 ਪਿਸਤੌਲ ਮੇਡ ਇਨ ਚੀਨ ਤੇ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ।
ਇਹ ਵੀ ਪੜੋ: FACTORY FIRE: ਧਾਗਾ ਫੈਕਟਰੀ ਚੋਂ ਨਿੱਕਲੇ ਅੱਗ ਦੇ ਭਾਂਬੜ ,ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ
ਮੁਲਜ਼ਮ ਜਗਜੀਤ ਸਿੰਘ ਕੋਲੋਂ ਜਾਂਚ ਦੌਰਾਨ ਪਤਾ ਲੱਗਾ ਕਿ ਉਸਦੇ ਸਬੰਧ ਦਰਮਨਜੀਤ ਦੇ ਨਾਲ ਹਨ ਜੋ ਯੂਐਸਏ (USA) ’ਚ ਰਹਿੰਦਾ ਹੈ। ਪਹਿਲਾ ਜਗਜੀਤ ਦੁਬਈ ਵਿੱਚ ਰਹਿੰਗਾ ਸੀ, ਉਸ ਦੌਰਾਨ ਵੀ ਇਸ ਦੇ ਸਬੰਧ ਦਰਮਨਜੀਤ ਸਿੰਘ ਨਾਲ ਸਨ।ਦਰਮਨਜੀਤ ਨੇ ਉਸਨੂੰ ਇਹ ਹਥਿਆਰ ਚੁੱਕਣ ਲਈ ਕਿਹਾ ਸੀ, ਦਰਮਨਜੀਤ ਨੇ ਇਹ ਵੀ ਉਸਨੂੰ ਕਿਹਾ ਇੱਕ ਪਿਸਤੌਲ ਆਪਣੇ ਕੋਲ ਰੱਖ ਲਈ, ਜਦੋਂ ਜ਼ਰੂਰਤ ਪਈ ਤਾਂ ਹੀ ਇਸਨੂੰ ਕੱਢੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਮਨਜੀਤ ਦੇ ਸਬੰਧ ਅੱਤਵਾਦੀਆਂ ਨਾਲ ਹਨ, ਜੋ ਵਿਦੇਸ਼ ਵਿੱਚ ਰਹਿੰਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਦਰਮਨਜੀਤ ਸਿੰਘ ਕਾਫੀ ਚਿਰਾਂ ਤੋਂ ਯੂਐਸਏ (USA) ਦੇ ਵਿੱਚ ਰਹਿ ਰਿਹਾ ਹੈ, ਪਰ ਬਟਾਲਾ ਵਿਖੇ ਵੀ ਉਸਦੇ ਖ਼ਿਲਾਫ਼ ਮਾਮਲਾ ਦਰਜ ਹੈ।
2020 ਵਿੱਚ ਬਟਾਲਾ ਵਿੱਚ ਇੱਕ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਸੀ ਉਹ ਕੇਸ ਵੀ ਦਰਮਨਜੀਤ ਦੇ ਖ਼ਿਲਾਫ਼ ਦਰਜ ਹੈ। ਜਾਣਕਾਰੀ ਅਨੁਸਾਰ ਇਹ ਹਥਿਆਰ ਐਮਪੀ (MP) ਤੋਂ ਲਿਆਂਦੇ ਗਏ ਸਨ। ਏਡੀਜੀਪੀ ਦੇ ਮੁਤਾਬਿਕ ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਹਥਿਆਰ ਕੱਥੂਨੰਗਲ ਵਿੱਚ ਜੱਗੂ ਨੂੰ ਦਿੱਤੇ ਗਏ ਸਨ।
ਇਹ ਵੀ ਪੜੋ: ਸਹੁਰਾ ਪਰਿਵਾਰ ਨੇ ਨੂੰਹ ’ਤੇ ਲਗਾਏ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ