ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਮਜੀਠਾ ਦੇ ਲਾਗਲੇ ਪਿੰਡ ਇਨਾਇਤਪੁਰਾ ਦਾ ਹੈ, ਜਿਥੇ ਜੱਟਾਂ ਅਤੇ ਗੁੱਜਰਾਂ ਦੇ ਵਿਚਾਲੇ ਹੋਏ ਝਗੜੇ ਤੋਂ ਬਾਅਦ ਦੋ ਗੁਜਰਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਗੁੱਸੇ 'ਚ ਆਏ ਗੁੱਜਰਾਂ ਵਲੋਂ ਪਿੰਡ ਇਨਾਇਤਪੁਰਾ ਦੇ ਜੱਟਾਂ ਦੇ ਘਰਾਂ 'ਚ ਹਮਲਾ ਕਰ ਗੋਲੀਆਂ ਚਲਾਈਆਂ ਗਈਆਂ ਸਨ।
ਇਸਦੇ ਚੱਲਦੇ ਕਈ ਜੱਟ ਪਰਿਵਾਰ ਘਰ ਛੱਡ ਭੱਜਣ ਨੂੰ ਮਜਬੂਰ ਹੋਏ ਹਨ। ਜਿਸਦੇ ਚੱਲਦੇ ਹੁਣ ਮਜੀਠਾ ਦੇ ਪਿੰਡ ਮੋਹਨ ਭੰਡਾਰੀਆ ਦੀ ਪੰਚਾਇਤ ਵਲੋਂ ਇੱਕ ਮਤਾ ਪਾਇਆ ਗਿਆ ਹੈ। ਇਸ ਮਤੇ 'ਚ ਪਿੰਡ ਦੀ ਪੰਚਾਇਤ ਵਲੋਂ ਗੁੱਜਰਾਂ ਦਾ ਬਾਈਕਾਟ ਕਰਨ ਦੀ ਗਲ ਕੀਤੀ ਜਾ ਰਹੀ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਪਿੰਡ ਮੋਹਨ ਭੰਡਾਰੀਆ ਦੇ ਸਰਪੰਚ ਰਛਪਾਲ ਸਿੰਘ, ਮੈਂਬਰ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀ ਪਿੰਡ ਇਨਾਇਤਪੁਰਾ ਦੀ ਘਟਨਾ ਦੇ ਅੰਜਾਮ ਤੋਂ ਸਬਕ ਲੈਂਦਿਆ ਇਹ ਫੈਸਲਾ ਕੀਤਾ ਹੈ ਕਿ ਇਹਨਾਂ ਗੁੱਜਰਾਂ ਦਾ ਬਾਈਕਾਟ ਕੀਤਾ ਜਾਵੇ।
ਇਹ ਵੀ ਪੜ੍ਹੋ: ਚੰਡੀਗੜ੍ਹ ਮੁੱਦੇ 'ਤੇ ਵੋਟਿੰਗ ਦੌਰਾਨ ਕਾਂਗਰਸੀ ਵਿਧਾਇਕਾਂ ਦੀ ਗ਼ੈਰਹਾਜ਼ਰੀ ’ਤੇ ਸਵਾਲ, ਖਹਿਰਾ ਨੇ ਦਿੱਤੀ ਸਫਾਈ
ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਬਾਈਕਾਟ ਕਰਦਿਆਂ ਤੀਲਾ, ਪਠਾ ਬੰਦ ਕੀਤਾ ਜਾਵੇ ਅਤੇ ਪਿੰਡ ਵਾਸੀ ਇਹਨਾਂ ਨੂੰ ਠੇਕੇ 'ਤੇ ਜਮੀਨ ਦੇਣੀ ਬੰਦ ਕਰਨ ਕਿਉਕਿ ਇਹਨਾਂ ਵਲੋਂ ਪਿੰਡ ਇਨਾਇਤਪੁਰਾ ਦੇ ਜੱਟਾਂ ਦੇ ਘਰਾਂ 'ਚ ਵੱਡੀ ਤਾਦਾਦ ਵਿੱਚ ਹਮਲਾ ਕਰ ਉਹਨਾਂ ਦਾ ਮਾਲ ਡੰਗਰ ਤੱਕ ਭੁੱਖੇ ਮਰਨ ਲਈ ਮਜਬੂਰ ਕਰ ਦਿਤੇ ਹਨ।
ਪਿੰਡ ਦੀ ਪੰਚਾਇਤ ਦਾ ਕਹਿਣਾ ਕਿ ਜੋ ਅੱਜ ਇਨਾਇਤਪੁਰਾ 'ਚ ਹੋਇਆ,ਉਹ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਅਤੇ ਇਹ ਹੀ ਸਾਡੇ ਨਾਲ ਵੀ ਹੋ ਸਕਦਾ ਹੈ। ਇਸ ਦੇ ਚੱਲਦਿਆਂ ਪਿੰਡ ਦੀ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਹੈ ਕਿ ਇੰਨਾਂ ਗੁੱਜਰਾਂ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇ।
ਇਹ ਵੀ ਪੜ੍ਹੋ: ਇੱਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੀਆਂ ਕੀਮਤਾਂ