ਅੰਮ੍ਰਿਤਸਰ: ਸੜਕ ਹਾਦਸੇ ਦਿਨੋਂ ਦਿਨ ਵੱਧ ਦੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਏਅਰਪੋਰਟ ਰੋਡ 'ਤੇ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਤਹਾਨੂੰ ਦੱਸ ਦਈਏ ਇੱਕ ਜ਼ੋਮੈਟੋ ਕੰਪਨੀ 'ਚ ਕੰਮ ਕਰਨ ਵਾਲਾ ਨੌਜਵਾਨ ਆਰਡਰ ਦੇਣ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਟਰਾਲੀ ਨਾਲ ਟਕਰਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ।
Zomato ਕੰਪਨੀ 'ਚ ਕੰਮ ਕਰਨ ਵਾਲਾ ਨੌਜਵਾਨ ਅੰਮ੍ਰਿਤਸਰ ਏਅਰਪੋਰਟ ਰੋਡ(Amritsar Airport Road) 'ਤੇ ਦੇਰ ਰਾਤ 12 ਵਜੇ ਤੋਂ ਬਾਅਦ ਆਪਣਾ ਆਰਡਰ ਡਿਲੀਵਰ ਕਰਨ ਜਾ ਰਿਹਾ ਸੀ, ਤਾਂ ਉਕਤ ਨੌਜਵਾਨ ਦੀ ਸੱਜੇ ਪਾਸੇ ਤੋਂ ਆ ਰਹੀ ਟਰਾਲੀ ਅਤੇ ਉਸਦੇ ਪਿੱਛੇ ਆ ਰਹੀ ਇਨੋਵਾ ਕਾਰ ਨਾਲ ਟੱਕਰ ਹੋ ਗਈ।
ਤਾਂ ਤਿੰਨਾਂ ਦਾ ਦਰਦਨਾਕ ਹਾਦਸਾ ਹੋ ਗਿਆ, ਜਿਸ ਵਿੱਚ ਮੋਟਰਸਾਈਕਲ ਸਵਾਰ ਵਿਕਾਸ ਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਿਕਾਸ ਵਾਸੀ ਗੁਰੂ ਨਾਨਕ ਪੁਰਾ, ਅੰਮ੍ਰਿਤਸਰ ਜਿਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਟਰਾਲੀ ਚਾਲਕ ਨੇ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਤਾਂ ਇੱਕ ਹਾਦਸਾ ਵਾਪਰ ਤੋਂ ਬਚਾਅ ਹੋ ਜਾਂਦਾ। ਮ੍ਰਿਤਕ ਦੇ ਭਰਾ ਵੱਲੋਂ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਟਰਾਲੀ ਚਾਲਕ ਖਿਲਾਫ਼ ਲਾਪਰਵਾਹੀ ਅਤੇ ਗ਼ਲਤ ਸਾਈਡ 'ਤੇ ਗੱਡੀ ਚਲਾਉਣ ਦਾ ਮਾਮਲਾ ਦਰਜ ਕਰਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਅਤੇ ਕਿਹਾ ਕਿ ਜੇਕਰ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ:ਲਿਫਟ ਦੇ ਬਹਾਨੇ ਦਿੱਤਾ ਰੇਪ ਦੀ ਵਾਰਦਾਤ ਨੂੰ ਅੰਜਾਮ, 2 ਕਾਬੂ