ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਚੱਲ ਰਹੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਵੱਲੋਂ ਖਾਸ ਤੌਰ 'ਤੇ ਟਰੈਕਟਰ ਤਿਆਰ ਕਰਵਾਇਆ ਗਿਆ ਹੈ, ਜਿਸ 'ਤੇ ਨੌਜਵਾਨ ਵੱਲੋਂ ਟਰੈਕਟਰ ਨੂੰ ਥਾਰ ਗੱਡੀ ਦਾ ਰੂਪ ਦਿੰਦਿਆਂ ਕਈ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਨੌਜਵਾਨ ਦਾ ਕਹਿਣਾ ਕਿ ਕਿਸਾਨੀ ਅੰਦੋਲਨ 'ਚ ਮੀਂਹ, ਝੱਖੜ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਸ ਵੱਲੋਂ ਟਰੈਕਟਰ ਤਿਆਰ ਕਰਵਾਇਆ ਗਿਆ ਹੈ।
ਉਸ ਵੱਲੋਂ ਟਰੈਕਟਰ 'ਤੇ ਜੀਪ ਦੀ ਛੱਤ, ਫਾਰਚੂਨਰ ਗੱਡੀ ਦੇ ਟਾਇਰ ਅਤੇ ਸੀਟਾਂ ਦੇ ਨਾਲ-ਨਾਲ ਏ.ਸੀ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਨੌਜਵਾਨ ਦਾ ਕਹਿਣਾ ਕਿ ਟਰੈਕਟਰ 'ਚ ਕੈਮਰੇ ਵੀ ਲਗਵਾਏ ਗਏ ਹਨ ਤੇ ਨਾਲ ਹੀ ਨੌਜਵਾਨ ਦਾ ਕਹਿਣਾ ਕਿ ਟਰੈਕਟਰ 'ਚ ਪੰਜ ਵਿਅਕਤੀ ਅਰਾਮ ਨਾਲ ਬੈਠ ਸਕਦੇ ਹਨ। ਟਰੈਕਟਰ ਤਿਆਰ ਕਰਵਾਉਣ ਨੂੰ ਲੈ ਕੇ ਖਰਚ ਬਾਰੇ ਨੌਜਵਾਨ ਨੇ ਕਿਹਾ ਕਿ ਇੱਕ ਲੱਖ ਦੇ ਕਰੀਬ ਖਰਚ ਆਇਆ ਹੈ।
ਇਸ ਦੇ ਨਾਲ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਨੌਜਵਾਨ ਦਾ ਕਾਨੂੰਨ ਹਰ ਹਾਲਾਤ 'ਚ ਵਾਪਸ ਕਰਵਾ ਕੇ ਹੀ ਪਿੱਛੇ ਹਟਾਂਗੇ, ਕਿਉਂਕਿ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਹੀ ਕਿਸਾਨਾਂ ਵੱਲੋਂ ਟਰੈਕਟਰ ਤਿਆਰ ਕਰਵਾਏ ਜਾ ਰਹੇ ਹਨ। ਨੌਜਵਾਨ ਦਾ ਕਹਿਣਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।