ਅੰਮ੍ਰਿਤਸਰ: ਸੂਬੇ ਭਰ ਵਿੱਚ ਜਿੱਥੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਹਨ ਉਥੇ ਹੀ ਹੁਣ ਚੋਰਾਂ ਦੇ ਹੌਂਸਲੇ ਇੰਨੇ ਵਧ ਚੁੱਕੇ ਹਨ ਕਿ ਚੋਰ ਦਿਨ ’ਚ ਚੋਰੀਆਂ ਕਰਨ ਲੱਗ ਪਏ ਹਨ। ਤਾਜਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦਾ ਜਿਥੇ ਚੋਰ ਘਰ ’ਚ ਵੜ ਘਰ ਦੇ ਸਮਾਨ ਦੇ ਨਾਲ-ਨਾਲ ਘਰ ਦੀਆਂ ਖਿੜਕੀਆਂ, ਦਰਵਾਜ਼ੇ, ਜਾਲੀਆਂ ਤੇ ਘਰ ਦੇ ਬਾਹਰ ਵਾਲਾ ਦਰਵਾਜ਼ ਵੀ ਚੋਰੀ ਕਰਕੇ ਲੈ ਗਏ।
ਇਹ ਵੀ ਪੜੋ: ਸਿਹਤ ਵਿਭਾਗ ਵੱਲੋਂ ਨਾਮ ਚਰਚਾ ਘਰਾਂ 'ਚ ਲਗਵਾਏ ਵੈਕਸੀਨੇਸ਼ਨ ਕੈਂਪ
ਪਿੰਡ ਜੇਠੂਵਾਲ ਵਿੱਚ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕੀ ਉਹਨਾਂ ਦੇ ਚਾਚਾ ਜੀ ਦਾ ਪਰਿਵਾਰ ਆਪਣੇ ਕੰਮਕਾਰ ਦੇ ਸਿਲਸਿਲੇ ਵਿੱਚ ਨਾਲ ਦੇ ਪਿੰਡ ਜਾ ਕੇ ਰਹਿਣ ਲੱਗ ਪਏ ਹਨ ਅਤੇ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਉਹਨਾਂ ਦੀ ਗ਼ੈਰਹਾਜ਼ਰੀ ਵਿੱਚ ਘਰ ਵਿੱਚ ਪਿਆ ਸਾਮਾਨ ਦਰਵਾਜ਼ੇ ਖਿੜਕੀਆਂ, ਪੇਟੀ ਵਿੱਚ ਪਿਆ ਸਮਾਂ ਅਤੇ ਇਥੋਂ ਤੱਕ ਕਿ ਘਰ ਦੇ ਬਾਹਰ ਵਾਲਾ ਗੇਟ ਵੀ ਚੋਰੀ ਕਰਕੇ ਵੇਚ ਦਿੱਤਾ ਗਿਆ ਹੈ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਕ ਵੀਡੀਓ ਵੀ ਪੁਲਿਸ ਨੂੰ ਦਿੱਤੀ ਗਈ ਜਿਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਪਰ ਪੁਲਿਸ ਵੱਲੋ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜੋ: ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ; ਪਰਿਵਾਰ ਵੱਲੋਂ ਥਾਣੇ ਅੱਗੇ ਧਰਨਾ