ਅੰਮ੍ਰਿਤਸਰ: ਘਰਾਂ ਦੀਆਂ ਛੱਤਾਂ ਤੋਂ ਗੁਜ਼ਰ ਦੀਆਂ ਤਾਰਾਂ ਹਮੇਸ਼ਾ ਹੀ ਹਾਦਸਿਆਂ ਦਾ ਕਾਰਨ ਬਣੀਆਂ ਹਨ।ਬਿਜਲੀ ਵਿਭਾਗ ਵੱਲੋ ਇਸ ਨੂੰ ਲੈ ਕੇ ਕੋਈ ਵੀ ਪੁਖ਼ਤਾ ਕਦਮ ਨਹੀਂ ਚੁੱਕੇ ਜਾਂਦੇ ਹਨ। ਜਿਸਦੇ ਚਲਦੇ ਪਹਿਲਾਂ ਵੀ ਕਈ ਲੋਕ ਆਪਣੀ ਜਾਨ ਤੋਂ ਹੱਥ ਧੋ ਚੁਕੇ ਹਨ।
ਇੱਕ ਵਾਰ ਫਿਰ ਰਸੂਲਪੁਰ ਕਲਾਂ ਦੇ ਵਿੱਚ 24 ਸਾਲਾ ਨੌਜਵਾਨ ਦੀ ਹਾਈ ਵੋਲਟੇਜ ਤਾਰਾਂ ਨਾਲ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਗੌਰਵ ਕੁਮਾਰ ਜਿਸ ਦੀ ਉਮਰ 24 ਸਾਲ ਹੈ। ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਛੋਟਾ ਭਰਾ ਘਰ ਦੀ ਛੱਤ ਤੋਂ ਕੱਪੜੇ ਉਤਾਰਨ ਲਈ ਗਿਆ ਸੀ।
ਘਰ ਦੇ ਲਾਗੇ ਪੁੱਜ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆ ਗਿਆ। ਇਸ ਸਬੰਧ ਵਿਚ ਪਰਵਾਰਿਕ ਮੈਂਬਰਾਂ ਨੇ ਪੁਲਿਸ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਪਰਿਵਾਰਿਕ ਮੈਂਬਰਾਂ ਦਾ ਇਲਾਕਾ ਨਿਵਾਸੀਆ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਇਨ੍ਹਾਂ ਨੰਗੀਆਂ ਤਾਰਾਂ ਨੂੰ ਘਰਾਂ ਦੀਆਂ ਛੱਤਾਂ ਹਟਾਇਆ ਜਾਏ ਤਾਂ ਕਿ ਅੱਗੇ ਭਵਿੱਖ ਵਿਚ ਇਸ ਤਰ੍ਹਾਂ ਦਾ ਹਾਦਸਾ ਨਾ ਹੋਵੇ।
ਇਹ ਵੀ ਪੜ੍ਹੋ:- ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਨੇ ਭਾਰਤ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ, ਬੇਸਮੈਂਟਾਂ ਅਤੇ ਬੰਕਰਾਂ 'ਚ ਲੁਕਣ ਲਈ ਮਜ਼ਬੂਰ