ਅੰਮ੍ਰਿਤਸਰ: ਵਿਆਹ ਤੋਂ ਬਾਅਦ ਅਕਸਰ ਹੀ ਪਤੀ-ਪਤਨੀ ਵਿੱਚ ਛੋਟੀ-ਮੋਟੀ ਗੱਲ ਨੂੰ ਲੈ ਕੇ ਕਹਾ ਸੁਣੀ ਹੁੰਦੀ ਰਹਿੰਦੀ ਹੈ ਪਰ ਕਿਸੇ ਵੇਲੇ ਇਹ ਕਹੀ-ਸੁਣੀ ਇਸ ਤਰੀਕੇ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਦਾ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਕੋਟ ਖਾਲਸਾ ਅਧੀਨ ਆਉਂਦੇ ਇਲਾਕੇ ਦਾ ਜਿੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਪੱਸ਼ਟ ਤੌਰ ਉੱਤੇ ਦੇਖਿਆ ਜਾ ਰਿਹਾ ਕੁੱਝ ਨੌਜਵਾਨ ਇੱਕ ਘਰ ਦੇ ਵਿੱਚ ਦਾਖ਼ਲ ਹੋ ਕੇ ਪਰਿਵਾਰਿਕ ਮੈਂਬਰਾਂ ਨਾਲ ਕੁੱਟਮਾਰ ਕਰ ਰਹੇ ਹਨ ਅਤੇ ਘਰ ਦੀਆਂ ਔਰਤਾਂ ਦੇ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਪੀੜਤ ਪਰਿਵਾਰ ਦੀ ਮਦਦ ਲਈ ਪਹੁੰਚੇ "ਆਮ ਆਦਮੀ ਪਾਰਟੀ" ਦੇ ਨੇਤਾ ਨਿਤਿਨ ਗਿੱਲ ਉਰਫ ਮਨੀ ਗਿੱਲ ਦਾ ਕਹਿਣਾ ਹੈ ਕਿ ਥਾਣਾ ਕੋਟ ਖਾਲਸਾ ਅਕਸਰ ਹੀ ਵਿਵਾਦਾਂ ਵਿਚ ਰਹਿੰਦਾ ਹੈ। ਇਸ ਥਾਣੇ ਵਿੱਚੋਂ ਜਲਦੀ ਕਿਸੇ ਵੀ ਪੀੜਤ ਵਿਅਕਤੀ ਨੂੰ ਇਨਸਾਫ਼ ਨਹੀਂ ਮਿਲਦਾ ਮਨੀ ਗਿੱਲ ਦਾ ਕਹਿਣਾ ਹੈ ਕਿ ਇਸ ਥਾਣੇ ਨੂੰ ਲੱਗਦਾ ਹੈ ਕਿ ਸਰਾਪ ਮਿਲਿਆ ਹੋਇਆ ਹੈ ਕਿ ਇਸ ਥਾਣੇ ਦੇ ਵਿੱਚੋਂ ਰਿਸ਼ਵਤ ਦਿੱਤੇ ਬਿਨਾਂ ਇਨਸਾਫ ਨਹੀਂ ਮਿਲ ਸਕਦਾ। ਇਸ ਦੇ ਅੱਗੇ ਬੋਲਦੇ ਹੋਏ ਮਨੀ ਗਿੱਲ ਨੇ ਕਿਹਾ ਕਿ ਅਗਰ ਇਸ ਵਾਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤੋਂ ਉਹ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰ ਸਕਦੇ ਹਨ।
ਜਦੋਂ ਇਸ ਸੰਬੰਧੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਕਿਸੇ ਵੀ ਮੀਡੀਆ ਕਰਮੀ ਨੂੰ ਪੁਲਿਸ ਕਰਮਚਾਰੀ ਵੱਲੋਂ ਬਿਆਨ ਦੇਣ ਤੋਂ ਮਨ੍ਹਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਏਐੱਸਆਈ ਕਾਬੂ