ਅੰਮ੍ਰਿਤਸਰ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਾਰ ਸੇਵਾ ਅਤੇ ਰੰਗ ਰੌਗਣ ਦੀ ਸੇਵਾ ਦੇ ਬੈਨਰ ਲਗਾਉਣ ਦੇ ਮਾਮਲੇ ਨੂੰ ਲੈ ਕੇ ਜਿੱਥੇ ਸੰਗਤਾ ਵਿਚ ਭਾਰੀ ਰੌਸ ਹੈ ਉਥੇ ਹੀ ਸਿੱਖ ਬੁੱਧੀਜੀਵੀਆਂ ਅਤੇ ਸਾਬਕਾ ਸਕੱਤਰ ਅਤੇ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਇਹਨਾਂ ਬੈਨਰਾਂ ਨੂੰ ਹਟਾਉਣ ਦੀ ਅਪੀਲ ਅਤੇ ਅੱਗੇ ਤੋ ਅਜਿਹੇ ਬੈਨਰ ਨਾ ਲਗਾਉਣ ਦੀ ਗੱਲ ਕਹਿ ਜਾ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਸਾਬਕਾ ਸਕੱਤਰ ਅਤੇ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਰਘਬੀਰ ਸਿੰਘ ਰਾਜਾਸਾਸੀ ਅਤੇ ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਵਿਚ ਕਾਰ ਸੇਵਾ ਦੇ ਬੈਨਰ ਲਗਾਉਣਾ ਗੁਰਦੁਆਰਾ ਐਕਟ ਦੇ ਉਲਟ ਹੈ ਅਤੇ ਅਜਿਹੇ ਬੈਨਰ ਲਗਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਕਿਉਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਸਾਰ ਭਰ ਦੀਆਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦਿਆਂ ਹਨ ਅਤੇ ਅਜਿਹੇ ਬੈਨਰ ਲਗਾਉਣ ਨਾਲ ਉਹਨਾ ਦਾ ਧਿਆਨ ਭੰਗ ਹੁੰਦਾ ਹੈ ਅਤੇ ਅਜਿਹੀ ਕਾਰ ਸੇਵਾ ਦੇ ਨਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਅਤੇ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਜੇਕਰ ਸ਼੍ਰੋਮਣੀ ਕਮੇਟੀ ਅਜਿਹੇ ਸਾਰੇ ਕੰਮ ਕਰਨ ਵਿਚ ਸਮਰਥ ਹੈ ਤਾਂ ਬਾਹਰ ਦੇ ਲੋਕਾਂ ਨੂੰ ਅਜਿਹੇ ਠੇਕੇ ਦੇਣੇ ਜਾਇਜ ਨਹੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੰਗ ਰੋਗਣ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਨੂੰ ਦਿੱਤੀ ਗਈ ਹੈ ਜਿਸ ਵੱਲੋਂ ਤਰਨ ਤਾਰਨ ਡਿਉਰੀ ਢਾਉਣ ਦਾ ਕੰਮ ਕੀਤਾ ਸੀ ਉਸ ਸਮੇਂ ਵੀ ਵਿਵਾਦ ਹੋਇਆ ਸੀ ਅਤੇ ਹੁਣ ਉਸੇ ਵਿਅਕਤੀ ਨੂੰ ਮੁੜ ਤੋਂ ਇਹ ਸੇਵਾ ਦੇ ਕੇ ਸ਼੍ਰੋਮਣੀ ਕਮੇਟੀ ਨੇ ਮਿਲੀ ਭੁਗਤ ਦੀ ਉਦਾਹਰਨ ਪੇਸ਼ ਕੀਤੀ ਹੈ ਅਜਿਹੇ ਕੰਮਾ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਠੋਸ ਕਦਮ ਚੁੱਕ ਕੇ ਰੋਕ ਲਗਾਉਣੀ ਚਾਹੀਦੀ ਹੈ।
ਇਸ ਤੋ ਇਲਾਵਾ ਦਰਬਾਰ ਸਾਹਿਬ ਵਿਖੇ ਬਜ਼ੁਰਗ ਦੇ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਤੇ ਉਨ੍ਹਾਂ ਨੇ ਕਿਹਾ ਕਿ ਮੈਨੇਜਮੈਂਟ ਨੂੰ ਜਿੰਮੇਵਾਰੀ ਨਾਲ ਕੰਮ ਕਰਕੇ ਅਜਿਹੀ ਘਟਨਾਵਾਂ ਉੱਤੇ ਰੋਕ ਲਗਾਉਣੀ ਚਾਹੀਦੀ ਹੈ।
ਇਹ ਵੀ ਪੜੋ: ਮੀਂਹ ਕਾਰਨ ਪਠਾਨਕੋਟ ਅਤੇ ਹਿਮਾਚਲ ਨੂੰ ਜੋੜਨ ਵਾਲੀ ਚੱਕੀ ਟਰੇਨ ਦਾ ਪੁਲ ਟੁੱਟਿਆ