ETV Bharat / city

ਨਵਜੋਤ ਸਿੱਧੂ ਦੇ ਉਲਟ ਹੋਈ ਪੰਜਾਬ ਪੁਲਿਸ, ਹੌਲਦਾਰ ਨੇ ਕੀਤਾ ਇਹ ਚੈਲੇਂਜ

author img

By

Published : Dec 28, 2021, 12:49 PM IST

Updated : Dec 28, 2021, 2:40 PM IST

ਪੰਜਾਬ ਪੁਲਿਸ ਬਾਰੇ ਵਿਵਾਦਤ ਬਿਆਨ (Sidhu's controversial statement on police) ਦੇਣ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਘਿਰਦੇ ਜਾ ਰਹੇ ਹਨ। ਪੰਜਾਬ ਪੁਲਿਸ ਵਿੱਚ ਉਨ੍ਹਾਂ ਵਿਰੁੱਧ ਖਾਸੀ ਨਰਾਜਗੀ ਫੈਲ ਗਈ (Resentment among police on Sidhu's statement) ਹੈ। ਇੱਕ ਹੌਲਦਾਰ ਨੇ ਸਿੱਧੂ ਨੂੰ ਚੁਣੌਤੀ (Havildar gives challenge to Sidhu) ਤੱਕ ਦੇ ਦਿੱਤੀ ਤੇ ਇਸ ਦਾ ਵੀਡੀਓ ਵੀ ਜਾਰੀ ਕਰ ਦਿੱਤਾ।

ਹੌਲਦਾਰ ਨੇ ਕੀਤਾ ਇਹ ਚੈਲੇਂਜ
ਹੌਲਦਾਰ ਨੇ ਕੀਤਾ ਇਹ ਚੈਲੇਂਜ

ਚੰਡੀਗੜ੍ਹ: ਅੰਮ੍ਰਿਤਸਰ ਵਿਚ ਤਾਇਨਾਤ ਹੌਲਦਾਰ ਸੰਦੀਪ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਨਵਜੋਤ ਸਿੱਧੂ ਨੂੰ ਚੁਣੌਤੀ ਦੇ ਦਿੱਤੀ (Havildar gives challenge to Sidhu) ਹੈ ਕਿ ਪੁਲਿਸ ਦੀ ਪੈਂਟ ਗਿੱਲੀ ਕਰਨਾ ਇੱਕ ਪਾਸੇ ਕੋਈ ਉਸ ਨੂੰ ਦਬਕਾ ਮਾਰ ਕੇ ਵਿਖਾਏ ਜੇਕਰ ਮੱਥੇ ’ਤੇ ਪਸੀਨੇ ਦੀ ਇੱਕ ਬੁੰਦ ਤੱਕ ਵੀ ਨਜਰ ਆ ਜਾਏ। ਹੌਲਦਾਰ ਨੇ ਕਿਹਾ ਹੈ ਕਿ ਕੋਈ ਹੋਰ ਤਾਂ ਇੱਕ ਪਾਸੇ ਰਿਹਾ, ਨਵਜੋਤ ਸਿੱਧੂ ਆਪ ਹੀ ਉਸ ਨੂੰ ਦਬਕਾ ਮਾਰ ਕੇ ਵੇਖ ਲੈਣ। ਹਾਲਾਂਕਿ ਹੌਲਦਾਰ ਸੰਦੀਪ ਸਿੰਘ ਨੇ ਕਿਹਾ ਹੈ ਕਿ ਸਿੱਧੂ ਤਾਕਤਵਰ ਹਨ ਤੇ ਉਹ (ਹੌਲਦਾਰ) ਰੁਤਬੇ ਪੱਖੋਂ ਕਮਜੋਰ ਹੈ ਪਰ ਅਜਿਹਾ ਨਹੀਂ ਹੈ ਕਿ ਪੁਲਿਸ ਕਮਜੋਰ ਹੈ।

ਹੌਲਦਾਰ ਨੇ ਕੀਤਾ ਇਹ ਚੈਲੇਂਜ

ਹੋਰਾਂ ਨੂੰ ਵੀ ਵੋਟਾਂ ਨਾ ਪਾਉਣ ਲਈ ਕਹਿਣਗੇ ਇਹ ਹੌਲਦਾਰ

ਸੰਦੀਪ ਸਿੰਘ ਨੇ ਕਿਹਾ ਕਿ ਉਹ ਰੁਤਬੇ ਪੱਖੋਂ ਕਮਜੋਰ ਹੋ ਸਕਦਾ ਹੈ ਪਰ ਸ਼ਰੀਰਕ ਪੱਖੋਂ ਉਸ ਨੂੰ ਕੋਈ ਦਬਕਾ ਮਾਰਨ ਦੀ ਜੁਅੱਰਤ ਨਹੀਂ ਕਰ ਸਕੇਗਾ। ਉਸ ਨੇ ਕਿਹਾ ਹੈ ਕਿ ਉਹ ਨਵਜੋਤ ਸਿੱਧੂ ਦੀ ਪਤਨੀ ਅਤੇ ਨਵਜੋਤ ਸਿੱਧੂ ਨੂੰ ਵੋਟ ਪਾਉਂਦਾ ਆ ਰਿਹਾ ਹੈ ਪਰ ਇਸ ਵਾਰ ਸੋਚਣਾ ਪਵੇਗਾ। ਸੰਦੀਪ ਸਿੰਘ ਨੇ ਇਥੋਂ ਤੱਕ ਕਿਹਾ ਕਿ ਉਸ ਦੇ ਜਾਣਕਾਰ 20 ਪਰਿਵਰਾ ਅਜਿਹੇ ਹਨ, ਜਿਨ੍ਹਾਂ ਨੂੰ ਉਹ ਸਿੱਧੂ ਦੇ ਹੱਕ ਵਿੱਚ ਵੋਟ ਨਾ ਪਾਉਣ ਲਈ ਕਹੇਗਾ। ਸੰਦੀਪ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਪੁਲਿਸ ਬਾਰੇ ਅਜਿਹਾ ਬਿਆਨ ਦੇਣਾ ਨਹੀਂ ਸੋਭਦਾ ਹੈ। ਸੰਦੀਪ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਰੱਖਿਆ ਵੀ ਪੰਜਾਬ ਪੁਲਿਸ ਹੀ ਕਰਦੀ ਹੈ।

ਸਟੇਜ ਤੋਂ ਬੋਲੇ ਸੀ ਮੰਦੇ ਬੋਲ

ਜਿਕਰਯੋਗ ਹੈ ਕਿ ਨਵਜੋਤ ਸਿੱਧੂ (Navjot Sidhu news) ਨੇ ਇੱਕ ਉਮੀਦਵਾਰ ਦੇ ਪ੍ਰਚਾਰ ਵਿੱਚ ਸਟੇਜ ਤੋਂ ਕਿਹਾ ਸੀ ਕਿ ਇਹ ਗਾਡਰ ਬੰਦਾ ਹੈ ਤੇ ਜੇਕਰ ਦਬਕਾ ਮਾਰ ਦੇਵੇ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਏਗੀ। ਇਸ ਤੋਂ ਪੰਜਾਬ ਪੁਲਿਸ ਹੀ ਨਹੀਂ ਚੰਡੀਗੜ੍ਹ ਪੁਲਿਸ ਵਿੱਚ ਵੀ ਰੋਸ ਹੈ(Resentment among police on Sidhu's statement)। ਪਹਿਲਾਂ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਇਸ ਦੀ ਨਿਖੇਧੀ ਕੀਤੀ ਤੇ ਬੀਤੇ ਦਿਨ ਨਵਜੋਤ ਸਿੱਧੂ ਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ। ਡੀਐਸਪੀ ਚੰਦੇਲ ਤੋਂ ਇਲਾਵਾ ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ ਨੇ ਵੀ ਸਿੱਧੂ ਦੇ ਬਿਆਨ ਦੀ ਨਿਖੇਧੀ ਕੀਤੀ ਸੀ ਤੇ ਹੁਣ ਸਿੱਧੂ ਦੇ ਆਪਣੇ ਹਲਕੇ ਦੇ ਹੀ ਇੱਕ ਹੌਲਦਾਰ ਸੰਦੀਪ ਸਿੰਘ ਨੇ ਨਵਜੋਤ ਸਿੱਧੂ ਦੇ ਬਿਆਨ ਦੀ ਨਿਖੇਧੀ ਕਰਦਿਆਂ ਚੁਣੌਤੀ ਤੱਕ ਦੇ ਦਿਤੀ ਹੈ।

ਮਾਨ ਹਾਨੀ ਦਾ ਕੇਸ ਕਰਨਗੇ ਸੰਦੀਪ ਸਿੰਘ

ਸੰਦੀਪ ਸਿੰਘ ਵੱਲੋਂ ਇਕ ਸ਼ੋਸਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਇਸ ਮੌਕੇ ਹਵਲਦਾਰ ਸੰਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਏਡੇ ਵੱਡੇ ਰਾਜਨੀਤਿਕ ਲੋਕਾਂ ਵੱਲੋਂ ਪੁਲੀਸ ਦੇ ਖ਼ਿਲਾਫ਼ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਪੁਲੀਸ ਦਾ ਅਕਸ ਖਰਾਬ ਹੁੰਦਾ ਹੈ ਤੇ ਲੋਕ ਵੀ ਆਏ ਦਿਨ ਪੁਲਸ ਦੇ ਖਿਲਾਫ ਗਲਤ ਟਿੱਪਣੀਆਂ ਕਰਦੇ ਹਨ ਪੰਜਾਬ ਪੁਲਸ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤੱਤਪਰ ਰਹੀ ਹੈ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀ ਜਾਨ ਬਚਾਉਂਦੀ ਰਹੀ ਹੈ ਉਨ੍ਹਾਂ ਕਿਹਾ ਕਿ ਇੰਨੇ ਵੱਡੇ ਅਹੁਦਿਆਂ ਤੇ ਰਹਿ ਕੇ ਅਹਿਜੇ ਲੀਡਰਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ ਤੇ ਮੈਂ ਨਵਜੋਤ ਸਿੰਘ ਸਿੱਧੂ ਦੇ ਬਹੁਤ ਹੀ ਜਲਦ ਮਾਨਹਾਨੀ ਦਾ ਕੇਸ ਕਰਨ ਜਾ ਰਿਹਾ ਹੈ ਹੋ ਸਕਦਾ ਹੈ ਕਿ ਮੈਨੂੰ ਮੇਰੇ ਪੰਜਾਬ ਪੁਲੀਸ ਦੇ ਮਹਿਕਮੇ ਵੱਲੋਂ ਨੌਕਰੀ ਤੋਂ ਸਸਪੈਂਡ ਵੀ ਕੀਤਾ ਜਾਵੇ ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਮੈਂ ਨਵਜੋਤ ਸਿੰਘ ਸਿੱਧੂ ਤੇ ਮਾਣਹਾਨੀ ਦਾ ਕੇਸ ਕਰਕੇ ਹੀ ਰਹਾਂਗਾ ਉਨ੍ਹਾਂ ਕਿਹਾ ਕਿ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਵੀ ਇਨ੍ਹਾਂ ਦੇ ਖਿਲਾਫ ਅੱਗੇ ਆਉਣਾ ਚਾਹੀਦਾ ਹੈ ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਹੌਲਦਾਰ ਨੇ ਕੀਤਾ ਇਹ ਚੈਲੇਂਜ

ਇਹ ਵੀ ਪੜ੍ਹੋ: 4 ਜਨਵਰੀ ਨੂੰ ਹੋਵੇਗਾ ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ

Last Updated : Dec 28, 2021, 2:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.