ਅੰਮ੍ਰਿਤਸਰ: ਸ਼੍ਰੋਮਣੀ ਪ੍ਰਬੰਧਕ ਕਮੇਟੀ SGPC President Harjinder Singh Dhami ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ Harjinder Singh Dhami held an executive meeting ਵੱਲੋਂ ਅੱਜ ਮੰਗਲਵਾਰ ਨੂੂੰ ਐਸਜੀਪੀਸੀ ਦੀ ਐਗਜ਼ੈਕਟਿਵ ਮੀਟਿੰਗ ਕੀਤੀ ਗਈ, ਇਸ ਐਗਜ਼ੈਕਟਿਵ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ, ਜੋ ਹੇਠ ਲਿਖੇ ਅਨੁਸਾਰ ਹਨ।
ਬਾਲ ਦਿਵਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਦੇ ਰੂਪ ਵਿੱਚ ਮਨਾਉਣਾ:- ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਬਾਲ ਦਿਵਸ ਦੀ ਜਗ੍ਹਾ ਇਸ ਦਾ ਨਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ। ਅਸੀਂ ਕੇਂਦਰ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਅਤੇ ਨਾਲ ਅਪੀਲ ਵੀ ਕਰਦੇ ਹਾਂ ਅਤੇ ਚਿੱਠੀ ਲਿਖ ਕੇ ਵੀ ਭੇਜਾਂਗੇ, ਕਿ ਗੁਰਮਤਿ ਅਨੁਕੂਲ ਜੋ ਫ਼ੈਸਲੇ ਲਏ ਗਏ ਹਨ। ਉਹ ਸਿੱਖ ਪੰਥ ਦੀ ਰਾਇ ਅਨੁਸਾਰ ਲਏ ਜਾਣੇ ਚਾਹੀਦੇ ਹਨ। ਇਸ ਕਰਕੇ ਇਸ ਦਾ ਨਾਂ ਬਾਲ ਦਿਵਸ ਦੀ ਥਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਲਿਖਿਆ ਜਾਵੇ।
ਵਿਦੇਸ਼ੀ ਕੋਆਰਡੀਨੇਟਰ ਕਮੇਟੀ ਦਾ ਗਠਨ:- ਇਸ ਦੌਰਾਨ ਹੀ ਅੱਗੇ ਗੱਲਬਾਤ ਕਰਦਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ SGPC President Harjinder Singh Dhami ਨੇ ਦੂਸਰਾ ਇਕ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਕਿ ਵਿਦੇਸ਼ ਵਿੱਚ ਸਿੱਖਾਂ ਦੀ ਇਕ ਕੋਆਰਡੀਨੇਟਰ ਕਮੇਟੀ ਐਡਵਾਈਜ਼ਰੀ ਬੋਰਡ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਉਸ ਦਾ ਤੁਰੰਤ ਗਠਨ ਕਰੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸਿੱਖ ਸਾਡੇ ਨਾਲ ਆ ਕੇ ਕਈ ਵਾਰੀ ਵਿਚਾਰ ਵਟਾਂਦਰਾ ਕਰਦੇ ਹਨ, ਉਹ ਅਸੀਂ ਫੈਸਲਾ ਲਵਾਂਗੇ। ਕਿ ਉਹ ਕਿੰਨੇ ਮੈਂਬਰੀ ਕਮੇਟੀ ਬਣਾਉਣੀ ਹੈ, ਇਸ ਦਾ ਅੱਜ ਮੰਗਲਵਾਰ ਨੂੰ ਫ਼ੈਸਲਾ ਲਿਆ ਕਿ ਵਿਦੇਸ਼ਾਂ ਤੋਂ ਵੀ ਆਪਣੇ ਮਸਲੇ ਸਾਨੂੰ ਦੱਸ ਸਕਦੇ ਹਨ ਅਤੇ ਇੱਥੇ ਆ ਕੇ ਵੀ ਆਪਣੇ ਮਸਲੇ ਸਾਂਝੇ ਕਰ ਸਕਦੇ ਹਨ।
ਵਿਦੇਸ਼ਾਂ ਵਿੱਚ ਗੁਰੂਘਰ ਬਣਾਓ:- ਅੱਗੇ ਬੋਲਦਿਆ ਐਸਜੀਪੀਸੀ ਪ੍ਰਧਾਨ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਇਹ ਵੀ ਯਤਨ ਕੀਤੇ ਜਾ ਰਹੇ ਹਨ ਕਿ ਵੱਡੇ ਦੇਸ਼ਾਂ ਵਿੱਚ ਗੁਰਦੁਆਰਾ ਸਾਹਿਬਾਨ ਵੱਡੇ ਪੱਧਰ ਉੱਤੇ ਬਣਾਏ ਹੋਏ ਹਨ, ਪਰ ਸ਼੍ਰੋਮਣੀ ਕਮੇਟੀ ਵੀ ਆਪਣੇ ਉਨ੍ਹਾਂ ਮੁਲਕਾਂ ਵਿੱਚ ਇੱਕ ਜਾਂ ਦੋ ਸਥਾਨ ਜ਼ਰੂਰ ਬਣਾਉਣ, ਜਿੰਨੇ ਵੱਡੇ ਮੁਲਕ ਹਨ ਉੱਥੇ ਇਕ ਗੁਰੂਘਰ ਮਿਸ਼ਨ ਦੇ ਰੂਪ ਵਿਚ ਬਣਾਓ, ਜਿਸ ਦਾ ਕੰਟਰੋਲ ਸਿਰਫ ਸ਼੍ਰੋਮਣੀ ਕਮੇਟੀ ਦਾ ਹੋਵੇਗਾ। ਉਨ੍ਹਾਂ ਦੀ ਉਸਾਰੀ ਵੀ ਸ਼੍ਰੋਮਣੀ ਕਮੇਟੀ ਤੇ ਐਡਵਾਈਜ਼ਰੀ ਬੋਰਡ ਨਾਲ ਸਲਾਹ ਕਰਕੇ ਐੱਨ.ਆਰ.ਆਈ ਦਾ ਬਣੇਗਾ, ਉਹ ਸਥਾਪਿਤ ਕੀਤਾ ਜਾਵੇਗਾ।
ਦਿੱਲੀ ਵਿੱਚ ਪੰਜਾਬ ਦੇ ਲੋਕਾਂ ਲਈ ਰਿਹਾਇਸ ਦਾ ਪ੍ਰਬੰਧ:- ਇੱਕ ਸਾਨੂੰ ਬਹੁਤ ਵੱਡੀ ਸਮੱਸਿਆ ਰਹੀ ਹੈ ਕਿ ਪੰਜਾਬ ਦੇ ਲੋਕ ਦਿੱਲੀ ਨੂੰ ਜਾਂਦੇ ਹਨ ਅਤੇ ਰਿਹਾਇਸ਼ ਦਾ ਪ੍ਰਬੰਧ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਘੱਟੋ-ਘੱਟ ਇਕ ਜਾਂ ਜਿੰਨੇ ਵੀ ਦਿੱਲੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ਤੋਂ ਇਲਾਵਾ ਦਿੱਲੀ ਸਰਕਾਰ ਨਾਲ ਦਫ਼ਤਰੀ ਕੰਮਕਾਜ ਦੇ ਲਈ ਬਿਲਡਿੰਗ ਤਿਆਰ ਕੀਤੀ ਜਾਵੇਗੀ।
ਪਾਕਿਸਤਾਨ ਸਰਕਾਰ ਕੋਲੋ ਧਾਰਮਿਕ ਸਥਾਨਾਂ 'ਤੇ ਪ੍ਰੋਗਰਾਮਾਂ ਦੀ ਮੰਗ:- ਉਨ੍ਹਾਂ ਕਿਹਾ ਕਿ ਪੰਜਾ ਸਾਹਿਬ ਦੇ ਸਾਕੇ ਨੂੰ ਲੈ ਕੇ ਅਸੀਂ ਪਹਿਲਾਂ ਗੁਰੂ ਕੇ ਬਾਗ਼ ਦੇ ਮੋਰਚੇ ਦੀ ਸ਼ਤਾਬਦੀ ਵੱਡੇ ਦਿਵਸ ਉੱਤੇ ਮਨਾਈ ਸੀ। ਉਨ੍ਹਾਂ ਕਿਹਾ ਕਿ ਪੰਜਾ ਸਾਹਿਬ ਦਾ ਸਾਕਾ ਦੋ ਭਾਗਾਂ ਵਿੱਚ ਵੰਡਿਆ ਹੈ। ਜਿਹੜਾ ਵੱਡਾ ਪ੍ਰੋਗਰਾਮ ਹੋਵੇਗਾ, ਉਹ ਪਾਕਿਸਤਾਨ ਵਿਚ 30 ਤਰੀਕ ਨੂੰ ਹੋਵੇਗਾ। ਉਸ ਵਿਚ ਅੰਮ੍ਰਿਤ ਸੰਚਾਰ ਵੀ ਰੱਖਿਆ ਗਿਆ, ਭਗਤਾਂ ਦੀ ਧਰਤੀ ਉੱਤੇ ਪੰਜ ਪਿਆਰੇ ਵੀ ਜਾਣਗੇ, ਅਸੀਂ ਪਾਕਿਸਤਾਨ ਸਰਕਾਰ ਕੋਲੋਂ ਮੰਗ ਕਰ ਕੇ ਆਏ ਸੀ, ਜਿਸ ਸਟੇਸ਼ਨ ਉੱਤੇ ਇਹ ਜਿਹੜਾ ਸਾਕਾ ਵਾਪਰਿਆ ਹੈ, ਸਾਨੂੰ ਉਸ ਜਗ੍ਹਾ ਉੱਤੇ ਕੀਰਤਨ ਕਰਨ ਦਾ ਇੱਕ ਘੰਟੇ ਲਈ ਮੌਕਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸਰਕਾਰ ਦਾ ਚੇਅਰਮੈਨ ਸਾਡੇ ਨਾਲ ਸਹਿਮਤ ਵੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਕਰਕੇ ਤੁਹਾਨੂੰ ਸਮਾਂ ਦਿੱਤਾ ਜਾਵੇਗਾ, ਪਾਕਿਸਤਾਨ ਵਿੱਚ ਵੱਡੀਆਂ ਜਾਇਦਾਦਾਂ ਇੰਡੀਆ ਨਨਕਾਣਾ ਸਾਹਿਬ ਦੇ ਨਾਂ ਉੱਤੇ ਹੈ। ਉਸ ਵਿੱਚ ਇੱਕ ਲਾਇਬਰੇਰੀ ਇਕ ਗੈਲਰੀ ਵੀ ਤਿਆਰ ਕੀਤੀ ਜਾਵੇਗੀ। ਜਿਸ ਦਾ 30 ਤਰੀਕ ਨੂੰ ਇਕ ਮੀਨਾਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਇਹ ਪਾਕਿਸਤਾਨ ਵਿੱਚ ਬਣੇਗਾ 26 ਅਤੇ 27 ਤਾਰੀਖ ਨੂੰ ਅੰਮ੍ਰਿਤਸਰ ਵਿਚ ਇਹ ਪ੍ਰੋਗਰਾਮ ਮਨਾਏ ਜਾਣਗੇ।
SGPC ਮੁਲਾਜ਼ਮਾਂ ਨੂੰ 4% ਮਹਿੰਗਾਈ ਭੱਤਾ:- ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮਾਂ ਨੂੰ 4% ਮਹਿੰਗਾਈ ਭੱਤਾ ਦੇਣ ਦਾ ਇਕ ਪੱਤਰ ਪਾਇਆ ਹੈ, ਜਿਸ ਨੂੰ ਮਨਜ਼ੂਰ ਕੀਤਾ ਗਿਆ ਹੈ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਵੀ ਸਰਾਵਾਂ ਬਣਾਉਣ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਰ ਦੇ ਕਰੀਬ ਸਰਾਵਾਂ ਦਾ ਕੰਮ ਉਸਾਰੀ ਅਧੀਨ ਚੱਲ ਰਿਹਾ ਹੈ, ਬਹੁਤ ਜਲਦ ਹੀ ਉਹ ਵੀ ਸੰਗਤਾਂ ਲਈ ਤਿਆਰ ਹੋ ਜਾਣਗੀਆਂ। ਇਸ ਤੋਂ ਇਲਾਵਾ ਕਿਹਾ ਕਿ 200 ਦੇ ਕਰੀਬ ਸੰਗਤਾਂ ਦਾ ਵੀਜ਼ਾ ਪੰਜਾ ਸਾਹਿਬ ਦਾ ਸਾਕਾ ਲਈ ਪਾਕਿਸਤਾਨ ਤੋਂ ਅਪਲਾਈ ਕੀਤਾ ਗਿਆ ਹੈ।
ਅੱਜ ਮੰਗਲਵਾਰ ਨੂੰ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ 26.27.28.29 ਤਰੀਕ ਨੂੰ ਸੰਗਤਾਂ ਪਾਕਿਸਤਾਨ ਪੰਜਾ ਸਾਹਿਬ ਦਾ ਸਾਕਾ ਮਨਾਉਣ ਲਈ ਜਾਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਪਾਕਿਸਤਾਨ ਸਰਕਾਰ ਨੇ ਇਹ ਵੀ ਮੰਗ ਰੱਖੀ ਹੈ ਕਿ ਆਧਾਰ ਕਾਰਡ ਦੇ ਰਾਹੀਂ ਸ਼ਰਧਾਲੂ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਸਕਣ ਅਤੇ ਉੱਥੇ ਨਤਮਸਤਕ ਹੋ ਸਕਣ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਗੱਲ ਕਰਕੇ ਇਸ ਦਾ ਫ਼ੈਸਲਾ ਬਹੁਤ ਤੁਹਾਨੂੰ ਦੱਸ ਦੇਵਾਂਗਾ।
ਇਹ ਵੀ ਪੜੋ:- ਯੂਕੇ ਵਿੱਚ ਸਿੱਖਾਂ ਵਿਰੁੱਧ ਅਪਰਾਧਾਂ ਦੀ ਸੰਖਿਆ ਵਧੀ, 301 ਨਫ਼ਰਤੀ ਅਪਰਾਧਾਂ ਦੀ ਰਿਪੋਰਟ