ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੋਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਵੇਚੇ ਜਾਣ ਦੇ ਵਿਰੋਧ ’ਚ ਸੁਪਰੀਮ ਕਮੇਟੀ ਯੂਥ ਅਕਾਲੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ ’ਤੇ ਐੱਸਜੀਪੀਸੀ ਗੁਰਦੁਆਰਾ ਸਾਹਿਬ ਦੀ ਗੋਲਖ ਨੂੰ ਬਹੁਤ ਵੱਡਾ ਘਾਟਾ ਪਹਿਲਾਂ ਵੀ ਪਾ ਚੁੱਕੀ ਹੈ ਤੇ ਹੁਣ ਫੇਰ ਮਹਿੰਗੀ ਜ਼ਮੀਨ ਵੇਚਕੇ ਸਸਤੀ ਲਈ ਜਾ ਰਹੀ ਹੈ ਜਿਸ ਕਾਰਨ ਇੱਕ ਵਾਰ ਫੇਰ ਗੁਰੂ ਦੀ ਗੋਲਕ ਨੂੰ ਘਾਟਾ ਪਾਇਆ ਜਾ ਰਿਹਾ ਹੈ।
ਇਹ ਵੀ ਪੜੋ: ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ’ਤੇ ਮੁਫ਼ਤ ਬਿਜਲੀ ਦੇਣ ਦਾ ਕੀਤਾ ਐਲਾਨ
ਜਿਸ ਦੇ ਬਾਅਦ ਉਨ੍ਹਾਂ ਵੱਲੋਂ ਐੱਸਜੀਪੀਸੀ ਦੇ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਲੈਣ ਤੋਂ ਬਾਅਦ ਐੱਸਜੀਪੀਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਪਰੀਮ ਕਮੇਟੀ ਯੂਥ ਅਕਾਲ ਤੋਂ ਅਤੇ ਸਤਿਕਾਰਯੋਗ ਭਾਈ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਜੀ ਉਨ੍ਹਾਂ ਨੂੰ ਮੰਗ ਪੱਤਰ ਦੇਣ ਆਏ ਹਨ, ਜਿਸ ਨੂੰ ਕਿ ਉਹ ਆਪਣੇ ਪ੍ਰਧਾਨ ਬੀਬੀ ਜਗੀਰ ਕੌਰ ਤੱਕ ਪਹੁੰਚਾਉਣਗੇ ਤੇ ਜੋ ਵੀ ਉਸ ਜ਼ਮੀਨ ਨੂੰ ਰੋਕਣ ਲਈ ਸੰਭਵ ਕਾਰਵਾਈ ਕਰ ਸਕਦੇ ਹੋਣਗੇ ਉਹ ਕਰਨਗੇ।
ਇਹ ਵੀ ਪੜੋ: ਮੰਡੀਆਂ ’ਚ ਕਣਕ ਲੈ ਕੇ ਪਹੁੰਚੇ ਕਿਸਾਨ, ਪਰ ਖਰੀਦਦਾਰ ਲਾਪਤਾ !