ETV Bharat / city

ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਦਿਆਰਥੀਆਂ ਨੂੰ ਆ ਰਹੀਆਂ ਨੇ ਇਹ ਮੁਸ਼ਿਕਲਾਂ

ਸਰਕਾਰ ਵੱਲੋਂ ਅਪ੍ਰੈਲ ਤੋਂ ਇੱਕ ਵਾਰ ਫਿਰ ਤੋਂ ਆਫਲਾਈਨ ਰੈਗੂਲਰ ਸਕੂਲ-ਕਾਲਜ ਖੋਲ੍ਹ ਦਿੱਤੇ ਗਏ ਹਨ,ਜਿਸ ਤੋਂ ਬਾਅਦ ਹੁਣ ਵਿਦਿਆਰਥੀ ਇੱਕ ਵਾਰ ਫਿਰ ਤੋਂ ਪੁਰਾਣੀ ਰੁਟੀਨ ਵਿੱਚ ਪਰਤਣ ਲਈ ਸਮਾਂ ਲੈ ਰਹੇ ਹਨ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਵੀ ਉਸੇ ਤਰ੍ਹਾਂ ਹੋਣ ਕਾਰਨ ਵੀ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ

author img

By

Published : Apr 15, 2022, 3:22 PM IST

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਕਾਰਨ ਸਰਕਾਰ ਵੱਲੋਂ ਸਾਰੇ ਸਕੂਲ, ਕਾਲਜ ਅਤੇ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਆਨਲਾਈਨ ਪੜ੍ਹਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਪਰ ਨਵੇਂ ਤਜ਼ਰਬੇ ਕਾਰਨ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਬੱਚੇ ਸਕੂਲ ਜਾਣ ਤੋਂ ਬਾਅਦ ਲਗਾਤਾਰ 6 ਤੋਂ 8 ਘੰਟੇ ਪੜ੍ਹਦੇ ਸਨ ਅਤੇ ਇਸ ਆਦਤ ਕਾਰਨ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ 2 ਸਾਲ ਦੇ ਕੋਰੋਨਾ ਪੀਰੀਅਡ ਕਾਰਨ ,ਬੱਚਿਆਂ ਨੂੰ ਹੁਣ ਔਨਲਾਈਨ ਸਟੱਡੀ ਦੀ ਆਦਤ ਪੈ ਗਈ ਸੀ।

ਸਰਕਾਰ ਵੱਲੋਂ ਅਪ੍ਰੈਲ ਤੋਂ ਇੱਕ ਵਾਰ ਫਿਰ ਤੋਂ ਆਫਲਾਈਨ ਰੈਗੂਲਰ ਸਕੂਲ-ਕਾਲਜ ਖੋਲ੍ਹ ਦਿੱਤੇ ਗਏ ਹਨ,ਜਿਸ ਤੋਂ ਬਾਅਦ ਹੁਣ ਵਿਦਿਆਰਥੀ ਇੱਕ ਵਾਰ ਫਿਰ ਤੋਂ ਪੁਰਾਣੀ ਰੁਟੀਨ ਵਿੱਚ ਪਰਤਣ ਲਈ ਸਮਾਂ ਲੈ ਰਹੇ ਹਨ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਵੀ ਉਸੇ ਤਰ੍ਹਾਂ ਹੋਣ ਕਾਰਨ ਵੀ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ

ਇਸ ਸਬੰਧੀ ਜਦੋਂ ਮਾਪਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਔਨਲਾਈਨ ਪੜ੍ਹਾਈ ਸ਼ੁਰੂ ਹੋਈ ਤਾਂ ਉਸ ਸਮੇਂ ਤੋਂ ਹੀ ਬੱਚਿਆ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਅਤੇ ਨਵੇਂ ਤਜ਼ਰਬੇ ਕਰਨ ਦੇ ਆਦੀ ਨਹੀਂ ਸੀ। ਉਸ ਸਮੇਂ ਤੋ ਬੱਚਿਆਂ ਨੂੰ ਆਰਾਮ ਕਰਨ ਦੀ ਆਦਤ ਪੈ ਗਈ ਸੀ, ਸਿਰਫ ਫੋਨ 'ਤੇ ਕਲਾਸਾਂ ਲਾ ਕੇ ਬੱਚੇ ਫਾਰਮੈਲਿਟੀ ਪੂਰੀ ਕਰ ਲੈਂਦੇ ਸੀ, ਪਰ ਜਦੋਂ ਇਕ ਵਾਰ ਫਿਰ ਆਫਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਹਨ, ਤਾਂ ਬੱਚਿਆ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਾਪਿਆਂ ਨੇ ਦੱਸਿਆ ਕਿ ਇਮਤਿਹਾਨ ਹੋਣ ਕਾਰਨ ਬੱਚਿਆਂ ਨੂੰ ਸੀਮਤ ਸਮੇਂ ਵਿੱਚ ਇਮਤਿਹਾਨ ਦੇਣਾ ਬਹੁਤ ਔਖਾ ਹੋ ਗਿਆ ਹੈ ਅਤੇ ਬੱਚਿਆਂ ਦੀ ਲਿਖਤ 'ਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ। ਬੱਚਿਆਂ ਦੀ ਲਿਖਣ ਦੀ ਆਦਤ ਖਤਮ ਹੋ ਗਈ ਹੈ ਅਤੇ ਹੁਣ ਜਦੋਂ ਉਹ ਲਿਖਦੇ ਹਨ ਤਾਂ ਉਹ ਗਲਤੀ ਵੀ ਕਰਦੇ ਹਨ,ਇਸ ਦਾ ਅਸਰ ਬੱਚਿਆਂ ਦੀ ਮੈਰਿਟ ਲਿਸਟ 'ਤੇ ਵੀ ਪਵੇਗਾ।

ਕੁਝ ਮਾਪੇ ਇਹ ਵੀ ਸੋਚ ਰਹੇ ਹਨ ਕਿ ਉਹ ਆਪਣੇ ਬੱਚਿਆਂ ਨੂੰ 1 ਸਾਲ ਕਲਾਸ ਨੂੰ ਦੁਬਾਰਾ ਰਪੀਟ ਕਰਵਾ ਦੇਣ ਅਤੇ ਬੱਚੇ ਜੋ ਕਿ ਪੜਾਈ ਵਿੱਚ ਕਮਜ਼ੋਰ ਹਨ ਇਸ ਨੂੰ ਠੀਕ ਕਰ ਸਕਦੇ ਹਨ ਕਿਉਂਕਿ ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ 'ਚ ਜਿੱਥੇ ਉਨ੍ਹਾਂ ਨੂੰ ਉੱਚ ਸਿੱਖਿਆ ਹਾਸਲ ਕਰਨ 'ਚ ਦਿੱਕਤ ਆਵੇਗੀ, ਉੱਥੇ ਹੀ ਉਨ੍ਹਾਂ ਦੇ ਕਰੀਅਰ 'ਤੇ ਵੀ ਖ਼ਤਰੇ ਵਿੱਚ ਹੋ ਸਕਦਾ ਹੈ।

ਇਸ ਦੇ ਨਾਲ ਹੀ ਜਦੋਂ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਉਹ ਔਨਲਾਈਨ ਪੜ੍ਹਦੇ ਸਨ ਤਾਂ ਸ਼ੁਰੂ ਵਿੱਚ ਉਨ੍ਹਾਂ ਨੂੰ ਕੁਝ ਸਮੱਸਿਆ ਆਉਂਦੀ ਸੀ ਪਰ ਫਿਰ ਉਨ੍ਹਾਂ ਨੂੰ ਇਸਦੀ ਆਦਤ ਪੈ ਗਈ ਅਤੇ ਉਹ ਇਸਨੂੰ ਪਸੰਦ ਕਰਨ ਲੱਗੇ ਸੀ। ਕਿਉਂਕਿ ਇਸ ਵਿੱਚ ਲਿਖਣ ਦਾ ਬਹੁਤਾ ਕੰਮ ਨਹੀਂ ਸੀ ਅਤੇ ਸਿਰਫ਼ ਔਨਲਾਈਨ ਕਲਾਸਾਂ ਹੀ ਲੱਗਣੀਆਂ ਪੈਂਦੀਆਂ ਸਨ, ਉਹ ਵੀ ਸਿਰਫ਼ ਇੱਕ ਜਾਂ ਦੋ ਘੰਟੇ ਲਈ, ਪਰ ਹੁਣ ਇੱਕ ਵਾਰ ਫਿਰ ਆਫ਼ਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਉਹ ਇੰਨਾ ਸਮਾਂ ਸਕੂਲ ਵਿੱਚ ਨਹੀਂ ਬੈਠਦੇ।

ਬੱਚਿਆ ਨੇ ਦੱਸਿਆ ਕਿ ਬੋਰਡ ਦੇ ਪ੍ਰੀਖਿਆ ਦੇ ਕਾਰਨ ਉਹਨਾਂ ਨੇ ਲਿਖਣ ਦੀ ਆਦਤ ਗੁਆ ਦਿੱਤੀ ਹੈ ਅਤੇ ਹੁਣ ਉਹਨਾਂ ਨੂੰ ਇੰਨਾ ਨਹੀਂ ਲਿਖਿਆ ਜਾਂਦਾ ਹੈ ਅਤੇ ਜਦੋਂ ਉਹ ਲਿਖਦੇ ਹਨ ਤਾਂ ਉਹ ਇਸ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਨ ਅਤੇ ਉਹਨਾਂ ਦੇ ਨੰਬਰ ਵੀ ਕੱਟੇ ਜਾਂਦੇ ਹਨ, ਪ੍ਰੀਖਿਆ ਲਈ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ ਪਰ ਇਹ ਨਿਸ਼ਚਿਤ ਸਮੇਂ ਵਿੱਚ ਪੇਪਰ ਪੂਰਾ ਕਰਨ ਵਿੱਚ ਅਸਮਰੱਥ ਹਨ।

ਕਾਬਿਲੇਗੌਰ ਹੈ ਕਿ ਕੋਰੋਨਾ ਦੇ ਦੌਰ ਨੇ ਲੋਕਾਂ ਨੂੰ ਨਵੇਂ ਤਜ਼ਰਬੇ ਜ਼ਰੂਰ ਦਿੱਤੇ ਹਨ, ਪਰ ਇਸ ਨੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਹੁਣ ਉਨ੍ਹਾਂ ਨੂੰ ਪਹਿਲਾਂ ਵਾਲੀ ਰੁਟੀਨ ਵਿੱਚ ਵਾਪਸ ਆਉਣ ਵਿੱਚ ਸਮਾਂ ਲੱਗੇਗਾ।

ਇਹ ਵੀ ਪੜੋ: ਸਬਜੀਆਂ ਦੀ ਕੀਮਤਾਂ ਵਿੱਚ ਆਈ ਕਟੌਤੀ, ਜਾਣੋ ਨਵੇਂ ਭਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.