ਅੰਮ੍ਰਿਤਸਰ: ਪੰਜਾਬ ’ਚ ਲੁੱਟਖੋਹਾਂ ਅਤੇ ਚੋਰੀਆਂ ਦੀ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੀ ਨੱਕ ਚ ਦਮ ਕੀਤਾ ਹੋਇਆ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਨ ਦਿਹਾੜੇ ਐਲੀਵੇਟਿਡ ਰੋਡ ’ਤੇ ਇੱਕ ਕਾਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਿਕ ਕਾਰ ਸਵਾਰ 2 ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਵਾਪਸ ਜਾ ਰਹੇ ਸੀ। ਇਸ ਦੌਰਾਨ ਐਲੀਵੇਟਿਡ ਰੋਡ ’ਤੇ ਲੁਟੇਰਿਆ ਵੱਲੋਂ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੁਟੇਰਿਆ ਵੱਲੋਂ ਕਾਰ ਦੇ ਨਾਲ ਭੰਨਤੋੜ ਵੀ ਕੀਤੀ ਗਈ। ਲੁੱਟ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਾਰ ਸਵਾਰ ਲੋਕ ਸ੍ਰੀ ਹਰਿਮੰਦਰ ਸਾਹਿਬ ਤੋਂ ਹਿਸਾਰ ਜਾ ਰਹੇ ਸੀ।
ਇਸ ਸੰਬਧੀ ਜਾਣਕਾਰੀ ਦਿੰਦਿਆ ਲੁੱਟ ਦੇ ਸ਼ਿਕਾਰ ਹੋਏ ਨੋਜਵਾਨ ਅੰਕਿਤ ਵਾਸੀ ਹਿਸਾਰ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਜੀਟੀ ਰੋਡ ਲਈ ਐਲੀਵੇਟਡ ਰੋਡ ਤੋਂ ਕਾਰ ’ਚ ਜਾ ਰਹੇ ਸੀ ਕਿ ਅਚਾਨਕ ਮੋਟਰਸਾਇਕਲ ’ਤੇ ਅੱਗੇ ਆਏ ਦੋ ਨੋਜਵਾਨਾਂ ਵੱਲੋਂ ਪਹਿਲਾਂ ਤਾਂ ਕਾਰ ਨੂੰ ਰੁਕਵਾਇਆ ਗਿਆ।
ਇਸ ਤੋਂ ਬਾਅਦ ਦੂਜੀ ਕਾਰ ਚ ਆਏ 8 ਤੋਂ 10 ਨੌਜਵਾਨਾਂ ਵੱਲੋਂ ਪਹਿਲਾਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਫਿਰ ਉਸ ਤੋਂ ਬਾਅਦ ਕਾਰ ਦੇ ਨਾਲ ਭੰਨਤੋੜ ਕੀਤੀ ਇਸ ਤੋਂ ਬਾਅਦ ਉਹ ਉਨ੍ਹਾਂ ਕੋਲੋਂ 20 ਤੋਂ 22 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ।
ਇਸ ਸੰਬਧੀ ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੁਚਨਾ ਮਿਲੀ ਸੀ। ਫਿਲਹਾਲ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਕਲਯੁੱਗੀ ਮਾਂ-ਪਿਓ ਨੇ ਆਪਣੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ