ਅੰਮ੍ਰਿਤਸਰ: ਲੰਬੇ ਸਮੇਂ ਤੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅੰਮ੍ਰਿਤਸਰ 'ਚ ਐਤਵਾਰ ਦੇ ਲੌਕਡਾਊਨ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਾਜ਼ਾਰ ਬੰਦ ਰਖਣ ਦੇ ਆਦੇਸ਼ ਦਿੱਤੇ ਗਏ ਸੀ। ਇਸ ਦੇ ਨਾਲ ਹੀ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਨਵੇ ਨਿਰਦੇਸ਼ਾਂ ਦੇ ਤਹਿਤ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ। ਜਿਸ ਦੇ ਚੱਲਦੇ ਦੁਕਾਨਦਾਰਾਂ 'ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ, ਪਰ ਸ਼ਾਇਦ ਮਹੀਨੇ ਦਾ ਆਖਰੀ ਐਤਵਾਰ ਹੋਣ ਦੇ ਚੱਲਦੇ ਜਾ ਫਿਰ ਲੋਕਾਂ 'ਚ ਪੂਰੀ ਜਾਣਕਾਰੀ ਨਾਲ ਪਹੁੰਚਣ ਦੇ ਚੱਲਦੇ ਕੁਝ ਜਿਆਦਾ ਚਹਿਲ ਪਹਿਲ ਨਜ਼ਰ ਨਹੀ ਆਈ।
ਜਿਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਦੁਕਾਨਦਾਰਾਂ ਪਰਵੀਨ ਸਹਿਗਲ ਅਤੇ ਰਾਜੀਵ ਨਾਰੰਗ ਦਾ ਕਹਿਣਾ ਹੈ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਵਲੋਂ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਬਾਜ਼ਾਰ ਪੂਰੀ ਤਰ੍ਹਾਂ ਨਾਲ ਖੁਲ੍ਹਣ ਅਤੇ ਗ੍ਰਾਹਕਾਂ ਦੀ ਆਮਦ ਵਧੇ ਇਸ ਲਈ ਅਜੇ ਥੋੜਾ ਸਮਾਂ ਲੱਗੇਗਾ। ਦੁਕਾਨਦਾਰਾਂ ਦਾ ਕਹਿਣਾ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਕੰਮ ਠੱਪ ਸਨ, ਜੋ ਮੁੜ ਠੀਕ ਹੋਣ ਦੀ ਉਮੀਦ ਜਾਗੀ ਹੈ। ਉਨ੍ਹਾਂ ਦਾ ਕਹਿਣਾ ਕਿ ਅਗਲੇ ਐਤਵਾਰ ਸੰਭਾਵਨਾ ਹੈ ਕਿ ਬਾਜ਼ਾਰ 'ਚ ਰੌਣਕਾਂ ਪਰਤ ਆਉਣ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਦੁਕਾਨਾਂ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਵੀ ਕੀਤਾ।
ਇਹ ਵੀ ਪੜ੍ਹੋ:ਕੈਂਸਰ ਦੇ ਕਹਿਰ ਵਿਚਾਲੇ ਸਰਕਾਰੀ ਸਹੂਲਤਾਂ ਤੋਂ ਵਾਂਝੇ ਮਰੀਜ਼