ਅੰਮ੍ਰਿਤਸਰ: ਬੀਤੇ ਦਿਨ ਪੰਜਾਬ ਦੇ ਸੀਐੱਮ ਭਗਵੰਤ ਮਾਨ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਤੋਂ ਦਿੱਲੀ ਤੱਕ ਦੇ ਲਈ ਬੱਸਾਂ ਨੂੰ ਹਰੀ ਝੰਡੀ ਦਿਖਾ ਸ਼ੁਰੂਆਤ ਕੀਤੀ ਗਈ। ਇਸੇ ਦੇ ਚੱਲਦੇ ਅੰਮ੍ਰਿਤਸਰ ਬੱਸ ਅੱਡੇ ਤੋਂ ਦਿੱਲੀ ਏਅਰੋਪਰਟ ਦੇ ਲਈ ਪਨਬਸ ਰਵਾਨਾ ਕੀਤੀ ਗਈ।
ਦੱਸ ਦਈਏ ਕਿ ਬੱਸ 2 ਸਵਾਰੀਆਂ ਨੂੰ ਲੈ ਕੇ ਇਹ ਬੱਸ ਅੰਮ੍ਰਿਤਸਰ ਬੱਸ ਸਟੈਂਡ ਤੋਂ ਰਵਾਨਾ ਹੋਈ। ਇਨ੍ਹਾਂ ’ਚ ਇੱਕ ਯਾਤਰੀ ਵਲੋਂ ਆਨਲਾਈਨ ਬੁਕਿੰਗ ਕੀਤੀ ਗਈ। ਜਦਿਕ ਇੱਕ ਸਵਾਰੀ ਵੱਲੋਂ ਬੱਸ ਅੱਡੇ ਤੋਂ ਟਿਕਟ ਲਈ ਗਈ। ਮਿਲੀ ਜਾਣਕਾਰੀ ਮੁਤਾਬਿਕ ਬੱਸ ’ਚ 10 ਸੀਟਾਂ ਜਲੰਧਰ ਤੋਂ ਆਨਲਾਈਨ ਬੁਕਿੰਗ ਕੀਤੀ ਗਈ ਹੈ। ਰੋਜ਼ਾਨਾ ਇਹ ਬੱਸ 9.20 ਤੇ ਬੱਸ ਸਟੈਂਡ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ ਕਰੀਬ 8 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ।
ਇਸ ਮੌਕੇ ਸਵਾਰੀਆਂ ਬਹੁਤ ਖੁਸ਼ ਨਜਰ ਆਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਯਾਤਰੀਆਂ ਦੀ ਸੁਵਿਧਾ ਵੇਖਦੇ ਹੋਏ ਇਸ ਨੂੰ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਯਾਤਰੀਆਂ ਦੀ ਸੁਵਿਧਾ ਲਈ ਏਅਰਕੰਡੀਸ਼ਨ ਬੱਸਾਂ ਵਿੱਚ ਮਿਲਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਖਾਸ ਕਰਕੇ ਅਰੁਣਾ ਨੂੰ ਲੈ ਕੇ ਇਹ ਬੱਸਾਂ ਨੂੰ ਸੈਨੀਟਾਈਜ਼ਰ ਵੀ ਕੀਤਾ ਗਿਆ ਹੈ।
ਯਾਤਰੀਆਂ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਵਿਚ ਜਿੱਥੇ ਸਾਡਾ ਸਾਮਾਨ ਚੋਰੀ ਹੋ ਜਾਂਦਾ ਸੀ ਤੇ ਅਸੀਂ ਕਿਸੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਵੀ ਨਹੀਂ ਕਰ ਸਕਦੇ ਸੀ। ਉੱਥੇ ਹੀ ਇਸ ਵਿੱਚ ਸਾਨੂੰ ਇਹ ਗੱਲ ਵਧੀਆਂ ਹੋਈ ਹੈ ਕਿ ਸਾਡਾ ਸਾਮਾਨ ਵੀ ਸੇਫ ਰਹੇਗਾ ਪੰਜਾਬ ਸਰਕਾਰ ਨੇ ਇਹ ਪੰਜਾਬ ਦੇ ਲੋਕਾਂ ਲਈ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਜਿਸ ਤਹਿਤ ਪੰਜਾਬ ਸਰਕਾਰ ਦੀ ਤਾਰੀਫ਼ ਕਰਦੇ ਹਾਂ।
ਬੱਸ ’ਚ ਇਹ ਹਨ ਸੁਵਿਧਾ: ਦੱਸ ਦਈਏ ਕਿ ਇਨ੍ਹਾਂ ਵੋਲਵੋ ਬੱਸਾਂ ਵਿਚ ਯਾਤਰੀਆਂ ਲਈ ਬਹੁਤ ਹੀ ਖਾਸ ਸੁਵਿਧਾਵਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਸਭ ਤੋਂ ਪਹਿਲਾਂ ਗਰਮੀ ਤੋਂ ਰਾਹਤ ਦੇਣ ਲਈ ਇਹ ਬੱਸਾਂ ਪੂਰੀ ਤਰ੍ਹਾਂ ਏਅਰਕੰਡੀਸ਼ਨ ਹਨ ਤੇ ਦੂਜੀ ਗੱਲ ਹੈ ਕਿ ਬੱਸ ਵਿੱਚ ਪੀਣ ਲਈ ਮਿਨਰਲ ਵਾਟਰ ਵੀ ਰੱਖਿਆ ਗਿਆ ਹੈ। ਨਾਲ ਹੀ ਕੋਰੋਨਾ ਨੂੰ ਵੇਖਦੇ ਹੋਏ ਬੱਸਾਂ ਨੂੰ ਸੈਨੀਟਾਈਜ਼ਰ ਵੀ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਸਾਂ ਚੱਲਣ ਨਾਲ ਟਰਾਂਸਪੋਰਟ ਮਾਫੀਆ ਨੂੰ ਨੱਥ ਪਵੇਗੀ। ਜਿੱਥੇ ਟਰਾਂਸਪੋਰਟ ਮਾਫੀਆ ਆਪਣੀ ਮਨਮਰਜ਼ੀ ਦੇ ਰੇਟ ਲੈ ਕੇ ਯਾਤਰੀਆਂ ਨੂੰ ਠੱਗਦੇ ਸਨ।
ਇਹ ਵੀ ਪੜੋ: ਸਰਕਾਰ ਪਿੰਡਾਂ ਵਿੱਚੋਂ ਤਾਂ ਕੀ ਚੱਲਣੀ, ਚੰਡੀਗੜ੍ਹ ਤੋਂ ਵੀ ਨਹੀਂ ਚੱਲ ਰਹੀ: ਸੁਖਬੀਰ ਬਾਦਲ