ETV Bharat / city

ਬਿਜਲੀ ਵਿਭਾਗ ਨੇ ਪੁਲਿਸ ਥਾਣੇ ਦੀ ਬਿਜਲੀ ਕੱਟ ਲਿਆ ਬਦਲਾ! - ਬਿਜਲੀ ਵਿਭਾਗ ਦੇ ਅਧਿਕਾਰੀ

ਪੁਲਿਸ ਮੁਲਾਜ਼ਮਾਂ ਨੇ ਮਾਸਕ ਨਾ ਪਾਉਣ 'ਤੇ ਇੱਕ ਬਿਜਲੀ ਵਿਭਾਗ ਦੇ ਅਧਿਕਾਰੀ ਦਾ ਚਾਲਾਨ ਕੱਟ ਦਿੱਤਾ, ਜਿਸ ਤੋਂ ਬਾਅਦ ਅਗਲੇ ਹੀ ਦਿਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕੋਟ ਖਾਲਸਾ ਥਾਣੇ ਦੀ ਬਿਜਲੀ ਕਟ ਦਿੱਤੀ। ਬਿਜਲੀ ਵਿਭਾਗ ਦੇ ਐਸਡੀਓ ਮੁਤਾਬਕ ਉਨ੍ਹਾਂ ਪੁਲਿਸ ਥਾਣੇ ਦਾ ਤਿੰਨ ਲੱਖ ਦਾ ਜ਼ੁਰਮਾਨਾ ਕੱਟਿਆ ਹੈ।

ਬਿਜਲੀ ਵਿਭਾਗ ਨੇ ਪੁਲਿਸ ਥਾਣੇ ਦੀ ਬਿਜਲੀ ਕੱਟ ਲਿਆ ਬਦਲਾ!

author img

By

Published : Jul 11, 2020, 12:16 PM IST

Updated : Jul 11, 2020, 8:17 PM IST

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਲਿਸ ਤੇ ਬਿਜਲੀ ਵਿਭਾਗ ਆਪਸ 'ਚ ਹੀ ਫਸੇ ਹੋਏ ਨਜ਼ਰ ਆ ਰਹੇ ਹਨ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਚੌਰਾਹੇ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਮਾਸਕ ਨਾ ਪਾਉਣ ਵਾਲੇ ਇੱਕ ਬਿਜਲੀ ਵਿਭਾਗ ਦੇ ਅਧਿਕਾਰੀ ਦਾ ਚਾਲਾਨ ਕੱਟ ਦਿੱਤਾ, ਜਿਸ ਤੋਂ ਬਾਅਦ ਅਗਲੇ ਹੀ ਦਿਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕੋਟ ਖਾਲਸਾ ਥਾਣੇ ਦੀ ਬਿਜਲੀ ਕੱਟ ਦਿੱਤੀ।

ਬਿਜਲੀ ਵਿਭਾਗ ਨੇ ਪੁਲਿਸ ਥਾਣੇ ਦੀ ਬਿਜਲੀ ਕੱਟ ਲਿਆ ਬਦਲਾ!

ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਟ ਖਾਲਸਾ ਥਾਣੇ 'ਚ ਨਾਜਾਇਜ਼ ਢੰਗ ਨਾਲ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਦੇ ਕਾਰਨ ਉਨ੍ਹਾਂ ਪੁਲਿਸ ਥਾਣੇ ਦਾ ਚਾਲਾਨ ਕੱਟਿਆ ਹੈ। ਇਸ ਮਾਮਲੇ 'ਤੇ ਬਿਜਲੀ ਵਿਭਾਗ ਦੇ ਐਸਡੀਓ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਿਸੇ ਬਦਲੇ ਦੀ ਭਾਵਨਾ ਨਾਲ ਇਹ ਸਭ ਨਹੀਂ ਕੀਤਾ ਹੈ। ਉਨ੍ਹਾਂ ਤਾਂ ਆਪਣੇ ਤੋਂ ਉਪਰੇ ਅਧਿਕਾਰੀਆਂ ਦੇ ਹੁਕਮ ਦੀ ਪਾਲਣਾ ਕੀਤੀ ਹੈ।

ਦੂਜੇ ਪਾਸੇ ਕੋਟ ਖਾਲਸਾ ਦੇ ਥਾਣਾ ਇੰਚਾਰਜ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਥਾਣੇ ਦਾ ਮੀਟਰ ਅਪਲਾਈ ਕੀਤਾ ਹੋਇਆ ਹੈ, ਪਰ ਬਿਜਲੀ ਵਿਭਾਗ ਵਾਲਿਆਂ ਨੇ ਉਨ੍ਹਾਂ ਦਾ ਮੀਟਰ ਨਹੀਂ ਲਾਇਆ। ਇਸ ਲਈ ਉਨ੍ਹਾਂ ਨੂੰ ਬਿਜਲੀ ਨਾਜਾਇਜ਼ ਢੰਗ ਨਾਲ ਲੈਣੀ ਪਈ। ਦਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀ ਦਾ ਮਾਸਕ ਨਾ ਪਾਉਣ 'ਤੇ ਚਾਨਾਲ ਵੀ ਕੱਟਿਆ ਸੀ। ਇਸ ਤੋਂ ਬਾਅਦ ਅਧਿਕਾਰੀ ਨੇ ਪੁਲਿਸ ਵਾਲਿਆਂ ਨਾਲ ਝਗੜਾ ਕੀਤਾ ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ।

ਥਾਣਾ ਮੁਖੀ ਨੇ ਦੱਸਿਆ ਕਿ ਨਾ ਕੋਈ ਤਾਰ ਕੱਟੀ ਹੈ ਤੇ ਨਾ ਹੀ ਕੋਈ ਜੁਰਮਾਨਾ ਲੱਗਾ ਹੈ ਤੁਸੀਂ ਬਿਜਲੀ ਵਿਭਾਗ ਦੇ ਥਾਣੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਮੀਟਰ ਲਾਉਣ ਦੀ ਅਰਜ਼ੀ ਦੀ ਬਿਜਲੀ ਵਿਭਾਗ ਨੂੰ ਦਿੱਤੀ ਗਈ ਹੈ। ਥਾਣੇਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਬਿਜਲੀ ਨਹੀਂ ਕੱਟੀ ਗਈ ਕੇ ਨਾ ਹੀ ਕੋਈ ਜ਼ੁਰਮਾਨਾ ਲਗਾਇਆ ਗਿਆ ਹੈ।

Last Updated : Jul 11, 2020, 8:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.