ETV Bharat / city

'ਰਾਜਸੀ ਦਖ਼ਲ ਕਰਕੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਲੱਗੀ ਢਾਹ' - ਵਕੀਲ ਜਸਵਿੰਦਰ ਸਿੰਘ

ਵਕੀਲ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਜ ਹਾਲਾਤ ਇਹ ਹਨ ਕਿ ਸ਼੍ਰੋਮਣੀ ਕਮੇਟੀ ਦਾ ਅਕਸ ਤੇ ਵਕਾਰ ਹੇਠਾਂ ਆ ਗਿਆ ਕਿ ਅੱਜ 267 ਸਰੂਪਾਂ ਦੇ ਘਪਲੇ ਸਬੰਧੀ ਬਾਹਰਲੇ ਵਿਅਕਤੀਆਂ ਤੋਂ ਜਾਂਚ ਕਰਵਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਕਮੇਟੀ 'ਤੇ ਵਿਸ਼ਵਾਸ ਕਿਉਂ ਨਹੀਂ? ਭਾਵੇਂ ਕਿ ਇਹ ਸਵਾਲ ਹੋਣ ਵਾਲੀ ਜਾਂਚ ਕਮੇਟੀ ਦੇ ਘੇਰੇ ਵਿੱਚ ਨਹੀਂ ਆਉਂਦਾ ਪਰ ਸਿੱਖ ਪੰਥ ਅੱਗੇ ਵੱਡਾ ਸਵਾਲ ਹੈ।

ਰਾਜਸੀ ਦਖ਼ਲ ਕਰਕੇ ਸ਼੍ਰੋਮਣੀ ਕਮੇਟੀ ਦਾ ਅਕਸ ਤੇ ਵਕਾਰ ਹੇਠਾਂ ਡਿੱਗਿਆ: ਜਸਵਿੰਦਰ ਸਿੰਘ

author img

By

Published : Jul 22, 2020, 3:34 PM IST

Updated : Jul 22, 2020, 3:59 PM IST

ਅੰਮ੍ਰਿਤਸਰ: ਮਈ 2016 ਵਿੱਚ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਝ ਸਰੂਪ ਅਗਨ ਭੇਂਟ ਹੋ ਗਏ। ਇਸ ਤੋਂ ਇਲਾਵਾ ਕੁਝ ਅੱਗ ਬਝਾਉਣ ਵਾਲੀਆਂ ਗੱਡੀਆਂ ਦੀਆਂ ਬੁਛਾੜਾਂ ਕਰਕੇ ਗਿੱਲੇ ਹੋ ਗਏ।

ਇਸ ਸਬੰਧੀ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਕਮੇਟੀ ਬਣਾਈ ਗਈ ਪਰ 4 ਸਾਲਾਂ ਬਾਅਦ ਵੀ ਕੁੱਝ ਸਾਹਮਣੇ ਨਹੀਂ ਆਇਆ। 4 ਸਾਲਾਂ ਬਾਅਦ ਮਈ 2020 ਵੀ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਦੇ ਸੇਵਾਮੁਕਤ ਮੁਲਾਜ਼ਮ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਉਂਦਾ ਹੈ ਕਿ ਗੁਰਦੁਆਰਾ ਰਾਮਸਰ ਸਾਹਿਬ ਵਿੱਚੋਂ 267 ਸਰੂਪ ਗਾਇਬ ਹੋ ਗਏ।

ਇਸ ਗੰਭੀਰ ਘਟਨਾ ਤੋਂ ਬਾਅਦ ਸਿੱਖ ਪੰਥ ਵਿੱਚ ਰੋਸ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੇਵਾ ਮੁਕਤ ਜੱਜ ਨਵਿਤਾ ਸਿੰਘ ਅਤੇ ਵਕੀਲ ਈਸ਼ਰ ਸਿੰਘ ਦੀ 2 ਮੈਂਬਰੀ ਜਾਂਚ ਕਮੇਟੀ ਬਣਾ ਦਿੱਤੀ ਗਈ। ਇਸ ਕਮੇਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਰਿਪੋਰਟ ਇੱਕ ਮਹੀਨੇ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੀ ਜਾਵੇਗੀ।

'ਰਾਜਸੀ ਦਖ਼ਲ ਕਰਕੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਲੱਗੀ ਢਾਹ'

ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਵਕੀਲ ਜਸਵਿੰਦਰ ਸਿੰਘ ਨਾਲ ਗੱਲਬਾਤ

ਗੁਰਦੁਆਰਾ ਰਾਮਸਰ ਸਾਹਿਬ ਵਿਖੇ ਲੱਗੀ ਅੱਗ ਅਤੇ 267 ਸਰੂਪਾਂ ਦੇ ਘਪਲੇ ਦੇ ਮਾਮਲੇ ਬਾਰੇ ਈਟੀਵੀ ਭਾਰਤ ਵੱਲੋਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਕੀਲ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ਅੱਗ ਕਿਵੇਂ ਲੱਗੀ ? ਇਸ ਬਾਰੇ ਅੱਜ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਕਿ ਸਰੂਪ ਸਰਕਟ ਸ਼ਾਟ ਨਾਲ ਅਗਨ ਭੇਂਟ ਹੋਏ ਜਾਂ ਕੁਝ ਹੋਰ ਕਾਰਨ ਸਨ। ਉਸ ਸਮੇਂ ਪੁਲਿਸ ਨੇ ਵੀ ਤਫ਼ਤੀਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਮੁਤਾਬਕ ਹੀ ਮੰਨੀਏ ਤਾਂ 5 ਸਰੂਪ ਅਗਨ ਭੇਂਟ ਸਮੇਤ ਗਿੱਲੇ ਹੋਏ 14 ਸਰੂਪਾਂ ਦਾ ਨਾ ਤਾਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਕੋਈ ਰਿਕਾਰਡ ਹੈ ਤੇ ਨਾ ਹੀ ਗੋਇੰਦਵਾਲ ਸਾਹਿਬ ਵਿਖੇ।

ਸੰਗਤਾਂ ਨੂੰ ਕਮੇਟੀ 'ਤੇ ਵਿਸ਼ਵਾਸ ਕਿਉਂ ਨਹੀਂ?

ਰਾਜਸੀ ਦਖ਼ਲ ਕਰਕੇ ਸ਼੍ਰੋਮਣੀ ਕਮੇਟੀ ਦਾ ਅਕਸ ਤੇ ਵਕਾਰ ਹੇਠਾਂ ਡਿੱਗਿਆ: ਜਸਵਿੰਦਰ ਸਿੰਘ

ਵਕੀਲ ਜਸਵਿੰਦਰ ਦਾ ਕਹਿਣਾ ਹੈ ਕਿ ਅੱਜ ਹਾਲਾਤ ਇਹ ਹਨ ਕਿ ਸ਼੍ਰੋਮਣੀ ਕਮੇਟੀ ਦਾ ਅਕਸ ਤੇ ਵਕਾਰ ਥੱਲੇ ਆ ਗਿਆ ਕਿ ਅੱਜ 267 ਸਰੂਪਾਂ ਦੇ ਘਪਲੇ ਸਬੰਧੀ ਬਾਹਰਲੇ ਵਿਅਕਤੀਆਂ ਤੋਂ ਜਾਂਚ ਕਰਵਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਕਮੇਟੀ 'ਤੇ ਵਿਸ਼ਵਾਸ ਕਿਉਂ ਨਹੀਂ? ਭਾਵੇਂ ਕਿ ਇਹ ਸਵਾਲ ਹੁਣ ਹੋਂਣ ਵਾਲੀ ਜਾਂਚ ਕਮੇਟੀ ਦੇ ਘੇਰੇ ਵਿੱਚ ਨਹੀਂ ਆਉਂਦਾ ਪਰ ਸਿੱਖ ਪੰਥ ਅੱਗੇ ਵੱਡਾ ਸਵਾਲ ਹੈ।

ਗਿਆਨੀ ਗੁਰਮੁਖ ਸਿੰਘ ਦੀ ਚੁੱਪ ਕਰਕੇ ਸਾਰਾ ਮਾਮਲਾ ਦਬਿਆ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਕਾਰ ਇਸ ਲਈ ਹੇਠਾਂ ਡਿੱਗ ਗਿਆ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਰਾਜਨੀਤਕ ਲੀਡਰ ਵਰਤ ਰਹੇ ਹਨ। ਉਨ੍ਹਾਂ ਵੱਲੋਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਬਖਸ਼ਿਆ ਗਿਆ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ ਕਰਵਾਇਆ ਗਿਆ। ਇਸ ਦਾ ਖੁਲਾਸਾ ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕੀਤਾ ਸੀ ਕਿ ਇਹ ਸਭ ਕੁਝ ਸੁਖਬੀਰ ਸਿੰਘ ਬਾਦਲ ਨੇ ਕਰਵਾਇਆ ਪਰ ਗਿਆਨੀ ਗੁਰਮੁਖ ਸਿੰਘ ਦੀ ਚੁੱਪ ਕਰਕੇ ਸਾਰਾ ਮਾਮਲਾ ਦਬਾਇਆ ਗਿਆ।

ਜਾਂਚ ਕਮੇਟੀ ਤਾਂ ਹਰ ਵਾਰ ਬਣ ਜਾਂਦੀ ਹੈ ਪਰ ਨਿਕਲਦਾ ਕੁਝ ਨਹੀਂ

ਵਕੀਲ ਜਸਵਿੰਦਰ ਸਿੰਘ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੈਫਰੈਂਸ ਲਾਇਬਰੇਰੀ, ਪੁਰਾਤਨ ਸਰੂਪ, ਤਰਨ ਤਾਰਨ ਸਾਹਿਬ ਦੀ ਡਿਉਢੀ ਆਦਿ ਮਸਲਿਆਂ ਲਈ ਜਾਂਚ ਕਮੇਟੀਆਂ ਬਣਾਈਆਂ ਪਰ ਜਾਂਚ ਰਿਪੋਰਟਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਕਿਉਂਕਿ ਜਾਂਚ ਕਰਨ ਵਾਲੇ ਅਕਾਲੀ ਦਲ ਪੱਖੀ ਸਨ।

ਉਨ੍ਹਾਂ ਕਿਹਾ ਕਿ 267 ਸਰੂਪਾਂ ਦੇ ਸਬੰਧ ਵਿੱਚ ਹੁਣ ਬਣਾਈ ਕਮੇਟੀ ਦੇ ਅਧਿਕਾਰੀ ਬਾਹਰੋਂ ਹਨ ਪਰ ਇਹ ਜਾਂਚ ਤਾਂ ਹੀ ਸਹੀ ਕਰ ਸਕਦੇ ਹਨ, ਜੇਕਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਇਸ ਕੇਸ ਬਾਰੇ ਪੂਰੀ ਜਾਣਕਾਰੀ ਦੇਣ, ਜਾਂਚ ਟੀਮ ਨੂੰ ਕੋਈ ਵੀ ਜਾਣਕਾਰੀ ਦੇਣ ਵਿੱਚ ਕੁਤਾਹੀ ਨਾ ਵਰਤੀ ਜਾਵੇ। ਸਰੂਪਾਂ ਨੂੰ ਛਾਪਣ, ਤਿਆਰ ਕਰਨ ਆਦਿ ਵਿਧੀ ਬਾਰੇ ਪੂਰੀ ਜਾਣਕਾਰੀ ਹੋਵੇ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਗੁਰੂ ਸਾਹਿਬ ਦੀਆਂ ਬੀੜਾਂ ਪਹੁੰਚਣ ਅਤੇ ਉੱਥੋਂ ਦੇਣ ਦੀ ਪ੍ਰਕਿਰਿਆ ਪੂਰੀ ਦੱਸੀ ਜਾਵੇ।

ਵਕੀਲ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਲੰਮੇ ਸਮੇਂ ਤੋਂ ਜੁੜੇ ਹਨ। ਇਸ ਲਈ ਉਨ੍ਹਾਂ ਨੂੰ ਸਭ ਚੀਜ਼ਾਂ ਦੀ ਜਾਣਕਾਰੀ ਹੈ ਤੇ ਉਹ ਵੀ ਆਪਣਾ ਪੱਖ ਕੁਝ ਦਿਨਾਂ ਬਾਅਦ ਇਸ ਜਾਂਚ ਕਮੇਟੀ ਅੱਗੇ ਰੱਖਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਤਾਂ ਕਿਹਾ ਕੁਝ ਨਹੀਂ ਹੋਇਆ ਹੁਣ ਜਦੋਂ ਸਵਾ ਮਹੀਨੇ ਬਾਅਦ ਜਾਂਚ ਸ਼ੁਰੂ ਹੋਣ ਲੱਗੀ ਹੈ, ਉਨ੍ਹਾਂ ਸ਼ੱਕ ਜਤਾਇਆ ਕਿ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾ ਮਹੀਨੇ ਵਿੱਚ ਸਭ ਕੁਝ ਠੀਕ ਤਾਂ ਨਹੀਂ ਕਰ ਦਿੱਤਾ।

ਸਰੂਪ ਭੇਜਣ ਦਾ ਰਿਕਾਰਡ ਨਹੀਂ ਰੱਖਿਆ ਗਿਆ ਤਾਂ ਫਿਰ ਆਉਣ ਦਾ ਕਿੱਥੋਂ ਹੋਵੇਗਾ?

ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਬਾਹਰ ਜਾਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਡਾ. ਰੂਪ ਸਿੰਘ ਤੋਂ ਕਦੋਂ ਵੀ ਜਾਂਚ ਕਰ ਸਕਦੀ ਹੈ, ਡਾ.ਰੂਪ ਸਿੰਘ ਬਾਹਰ ਹੋਣ ਕਰਕੇ ਵੀਡੀਓ ਗਰਾਫ਼ੀ ਕਰਕੇ ਸਵਾਲ ਪੁੱਛੇ ਜਾ ਸਕਦੇ ਹਨ। ਵਕੀਲ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਇਹ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਮੁਤਾਬਕ 14 ਬੀੜਾਂ ਮੰਨੀਏ ਤਾਂ 267 ਵਿੱਚੋਂ 253 ਬੀੜਾਂ ਜੇਕਰ ਗੁਰਦੁਆਰਾ ਸਾਹਿਬ ਤੋਂ ਬਾਹਰ ਭੇਜੀਆਂ ਜਾ ਸਕਦੀਆਂ ਹਨ ਤਾਂ ਉਸ ਦੀ ਜਗ੍ਹਾ ਨਵੀਂਆਂ ਵੀ ਆ ਸਕਦੀਆਂ ਹਨ, ਜੇਕਰ ਸਰੂਪ ਭੇਜਣ ਦਾ ਰਿਕਾਰਡ ਨਹੀਂ ਰੱਖਿਆ ਗਿਆ ਤਾਂ ਫਿਰ ਆਉਣ ਦਾ ਕਿੱਥੋਂ ਹੋਵੇਗਾ? ਜੋ ਸਾਲ 2016 ਵਿੱਚ ਅੱਗ ਲੱਗੀ ਸੀ, ਹੋ ਸਕਦਾ ਕਿ ਉਹ ਵੀ ਕਿਸੇ ਨੇ ਜਾਣਬੁੱਝ ਕੇ ਲਾਈ ਹੋਵੇ।

ਸ਼੍ਰੋਮਣੀ ਕਮੇਟੀ ਨੇ ਲਾਹਪਰਵਾਹੀ ਕਿਉਂ ਵਰਤੀ?

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਇੱਥੋਂ ਪਤਾ ਲੱਗਦੀ ਹੈ ਕਿ ਅੱਗ ਦੀ ਘਟਨਾ ਤੋਂ ਬਾਅਦ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਧਰ ਜਾਂਦੇ ਰਹੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਲਾਹਪਰਵਾਹੀ ਕਿਉਂ ਵਰਤੀ? ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਸਾਰੇ ਪ੍ਰਬੰਧਕ ਜ਼ਿੰਮੇਵਾਰ ਹਨ। ਉਨ੍ਹਾਂ ਗੁਰਦੁਆਰਾ ਰਾਮਸਰ ਸਾਹਿਬ 'ਚੋਂ ਕੈਮਰੇ ਗਾਇਬ ਹੋਣ ਦੀ ਘਟਨਾ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੈਮਰੇ ਗਾਇਬ ਹੋਣ ਕਰਕੇ ਰਿਕਾਰਡ ਗਾਇਬ ਵੀ ਕੀਤਾ ਜਾ ਸਕਦਾ ਹੈ। ਇਸ ਲਈ ਪ੍ਰਬੰਧਕਾਂ ਦੇ ਖ਼ਿਲਾਫ਼ ਪੰਥਕ ਕਾਰਵਾਈ ਦੇ ਨਾਲ ਕਾਨੂੰਨੀ ਕਾਰਵਾਈ ਵੀ ਹੋਣੀ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ 267 ਸਰੂਪਾਂ ਦੇ ਮਾਮਲੇ ਵਿੱਚ ਜਿੱਥੇ ਦਰਜ ਕੀਤੇ ਬਿਨਾਂ ਸਰੂਪ ਦੇਣ ਵਾਲੇ ਮੁਲਾਜ਼ਮ ਦੋਸ਼ੀ ਹਨ, ਉੱਥੇ ਹੀ ਜਿਨ੍ਹਾਂ ਦੇ ਕਹਿਣ 'ਤੇ ਸਰੂਪ ਦਿੱਤੇ ਗਏ, ਉਨ੍ਹਾਂ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਸਾਬਕਾ ਸਕੱਤਰ ਸੁਖਦੇਵ ਸਿੰਘ ਭੌਰ ਵੱਲੋਂ ਦੱਸਿਆ ਕਿ 40 ਬੀੜਾਂ ਇੱਕ ਡੇਰੇ ਨੂੰ ਦਿੱਤੀਆਂ ਗਈਆਂ, ਉਸੇ ਤਹਿਤ ਵਕੀਲ ਜਸਵਿੰਦਰ ਸਿੰਘ ਨੇ ਸ਼ੰਕਾ ਜ਼ਾਹਰ ਕੀਤਾ ਕਿ ਕਿਤੇ ਇਹ ਬਾਕੀ ਸਰੂਪ ਵੀ ਡੇਰੇਦਾਰਾਂ ਜਾਂ ਸਿੱਖ ਵਿਰੋਧੀਆਂ ਨੂੰ ਦਿੱਤੇ ਹੋਣ।

Last Updated : Jul 22, 2020, 3:59 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.