ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਪੋਸ ਇਲਾਕੇ ਹੋਲੀ ਸਿਟੀ ਵਿੱਚ ਦੇਰ ਰਾਤ ਮਨਮੋਹਨ ਸਿੰਘ ਨਾਮਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਦੱਸ ਦਈਏ ਕਿ ਹੋਲੀ ਸਿਟੀ ਜੋ ਕਿ ਨਵਜੋਤ ਸਿੰਘ ਸਿੱਧੂ ਵਰਗੇ ਵੱਡੇ ਸੈਲਿਬਰੀਟੀ ਅਤੇ ਆਗੂਆਂ ਦਾ ਰਿਹਾਇਸ਼ੀ ਇਲਾਕਾ ਹੈ ਅਤੇ ਅਜਿਹੀ ਜਗ੍ਹਾ ‘ਤੇ ਸ਼ਰੇਆਮ ਤਿੰਨ ਨੌਜਵਾਨਾ ਵੱਲੋਂ ਇਨੋਵਾ ਗੱਡੀ ਵਿੱਚ ਆ ਇੱਕ ਪੈਟਰੋਲ ਪੰਪ ਮਾਲਿਕ ਦਾ ਕਤਲ ਕਰ ਦੇਣ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜੇ ਕਰਦਾ ਹੈ। ਫਿਲਹਾਲ ਪੁਲਿਸ ਦੇ ਆਲਾ ਅਧਿਕਾਰੀਆ ਵੱਲੋਂ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ: Raksha Bandhan 2022: ਜਾਣੋ ਕਿਸ ਮੁਹੂਰਤ 'ਚ ਬੰਨ੍ਹ ਸਕਦੇ ਹੋ ਰੱਖੜੀ, ਕਿੰਨਾ ਰਹੇਗਾ ਰੱਖੜੀਆਂ 'ਤੇ ਭਦਰਾ ਦਾ ਅਸਰ
ਇਸ ਮੌਕੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਨਮੋਹਨ ਸਿੰਘ ਨਾਮਕ ਇਹ ਵਿਅਕਤੀ ਜੋ ਕਿ ਆਪਣੇ ਪੈਟਰੋਲ ਪੰਪ ਤੋਂ ਹੋਲੀ ਸਿਟੀ ਆਪਣੇ ਘਰ ਆ ਰਿਹਾ ਸੀ ਕਿ ਅਚਾਨਕ ਇਨੋਵਾ ‘ਤੇ ਆਏ ਤਿੰਨ ਨੌਜਵਾਨਾਂ ਵੱਲੋਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਦਾ ਕਤਲ ਕਰ ਦਿੱਤਾ ਗਿਆ।
ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਗੱਲ ਇਹ ਸਾਹਮਣੇ ਆਈ ਹੈ ਕਿ ਇਹ ਆਪਸੀ ਰਜਿਸ਼ ਦਾ ਮਾਮਲਾ ਹੈ, ਕਿਉਕਿ ਮੁਲਜ਼ਮਾਂ ਵੱਲੋਂ ਸਿੱਧਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਉਸਦੇ ਪੈਟਰੋਲ ਪੰਪ ਦੀ ਸੇਲ ਦੇ ਪੈਸਿਆਂ ਨੂੰ ਛੇੜਿਆ ਨਹੀਂ ਗਿਆ ਹੈ। ਬਾਕੀ ਪੁਲਿਸ ਜਾਂਚ ਵਿੱਚ ਜੁਟੀ ਹੈ ਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
ਉਧਰ ਇਲਾਕੇ ਦੇ ਲੋਕਾਂ ਦੇ ਮੁਤਾਬਿਕ ਮਨਮੋਹਣ ਸਿੰਘ ਇੱਕ ਸਾਫ ਛਵੀਂ ਦੇ ਵਿਅਕਤੀ ਸਨ, ਸਵੇਰੇ ਸੈਰ ਕਰਨ ਸਮੇਂ ਮਿਲਦੇ ਸਨ ਅਤੇ ਸ਼ਹਿਰ ਵਿੱਚ 2 ਪੈਟਰੋਲ ਪੰਪ ਉਹਨਾਂ ਦੇ ਚੱਲਦੇ ਹਨ। ਉਹਨਾਂ ਨੇ ਕਿਹਾ ਕਿ ਅਚਾਨਕ ਹੋਲੀ ਸਿਟੀ ਵਰਗੇ ਪੋਸ਼ ਇਲਾਕੇ ਵਿੱਚ ਅਜਿਹੀ ਘਟਨਾ ਵਿੱਚ ਮਾਰੇ ਜਾਣਾ ਸੁਰੱਖਿਆ ਉਪਰ ਇੱਕ ਵੱਡਾ ਸਵਾਲ ਹੈ, ਜਿਸਦੇ ਚੱਲਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਇਹ ਵੀ ਪੜੋ: ਗੰਦੇ ਨਾਲੇ 'ਚ ਡਿੱਗੇ ਬੱਚੇ ਨੂੰ ਕੱਢਣ ਲਈ 24 ਘੰਟਿਆਂ ਤੋਂ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ