ਅੰਮ੍ਰਿਤਸਰ: ਪੰਜਾਬ ਵਿੱਚ ਜਿਥੇ ਵੋਟਾਂ ਦਾ ਅਖਾੜਾ ਭਖ਼ਿਆ ਹੋਇਆ ਹੈ, ਉਥੇ ਹੀ ਹੁਣ ਅੰਮ੍ਰਿਤਸਰ ਦੇ ਵੱਖ ਵੱਖ ਹਲਕਿਆਂ ਦੇ ਲੋਕਾਂ ਵੱਲੋਂ ਆਪਣੇ ਇਲਾਕੇ ਦੇ ਉਮੀਦਵਾਰਾਂ ਦਾ ਵਿਰੋਧ ਵੱਖ ਵੱਖ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਅੰਮ੍ਰਿਤਸਰ ਦੇ ਪੂਰਬੀ ਹਲਕੇ ਦੇ ਪਰਵਾਸੀ ਪਰਿਵਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਜੰਮ ਕੇ ਵਿਰੋਧ ਕਰਦਿਆ ਹੱਥਾਂ ਵਿੱਚ ਵੇਲਣ, ਕੜਛੀ ਅਤੇ ਹੋਰ ਸਮਾਨ ਫੜ ਕੇ ਕਿਹਾ ਕਿ ਉਹ ਸਿੱਧੂ ਦਾ ਸਵਾਗਤ ਹੁਣ ਵੱਖਰੇ ਹੀ ਤਰੀਕੇ ਨਾਲ ਕਰਨ ਦਾ ਮਨ ਬਣਾ ਚੁੱਕੇ ਹਨ, ਜੇਕਰ ਸਿੱਧੂ ਸਮਝਦਾਰ ਹੋਣ ਤਾਂ ਸਾਡੇ ਇਲਾਕੇ ਵਿਚ ਵੋਟ ਮੰਗਣ ਨਾ ਆਉਂਣ।
ਇਸ ਮੌਕੇ ਗੱਲਬਾਤ ਕਰਦਿਆਂ ਰੀਨਾ, ਕਮਲਾ ਦੇਵੀ ਅਤੇ ਹੋਰ ਹਲਕਾ ਨਿਵਾਸੀਆਂ ਨੇ ਦੱਸਿਆ ਕਿ ਸਾਡੇ ਹਲਕੇ ਦੇ ਠੋਕੋ ਤਾੜੀ ਵੱਲੋਂ ਸਿਰਫ਼ ਪੰਜ ਤਾਲੀਆਂ ਹੀ ਠੋਕੀਆਂ ਗਈਆਂ ਹਨ ਅਤੇ ਵਿਕਾਸ ਦੇ ਨਾਮ 'ਤੇ ਲੋਕਾਂ ਨੂੰ ਕਦੇ ਮਿਲਣ ਤੱਕ ਨਹੀਂ ਪਹੁੰਚੇ ਨਾ ਹੀ ਹਲਕੇ ਵਿੱਚ ਕੋਈ ਗਲੀ ਨਾ ਨਾਲੀ ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਸਫਾਈ ਹੈ।
ਲੋਕ ਬੁਰੀ ਤਰ੍ਹਾਂ ਨਾਲ ਨਰਕ ਭਰਿਆ ਜੀਵਨ ਬਿਤਾਉਣ ਨੂੰ ਮਜ਼ਬੂਰ ਹਨ, ਜੇਕਰ ਸਿੱਧੂ ਕੁਝ ਕਰਨ ਯੋਗ ਹੁੰਦਾ ਤਾਂ ਵੋਟਾਂ ਮੰਗਣ ਦਾ ਹੱਕਦਾਰ ਸੀ ਪਰ ਉਸਨੇ ਪੂਰੇ ਪੰਜ ਸਾਲ ਇਲਾਕੇ ਦੀ ਸਾਰ ਨਹੀਂ ਲਈ ਨਾ ਹੀ ਕਿਸੇ ਵੋਟਰ ਨੂੰ ਮਿਲਣ ਆਏ।
ਅੱਜ ਵੋਟਾਂ ਮੰਗਣ ਮੌਕੇ ਉਹਨਾਂ ਨੂੰ ਇਲਾਕੇ ਦੀ ਯਾਦ ਆਈ ਹੈ, ਜੇਕਰ ਉਹ ਹਲਕੇ ਵਿੱਚ ਵੋਟਾਂ ਮੰਗਣ ਪਹੁੰਚੇ ਤਾਂ ਉਹਨਾਂ ਦੀ ਖੈਰ ਨਹੀਂ। ਮਹਿਲਾਵਾਂ ਕੜਛੀਆਂ, ਵੇਲਣੇ ਲੈ ਸਵਾਗਤ ਲਈ ਤਿਆਰ ਖੜੀਆਂ ਹਨ।
ਇਹ ਮੌਕੇ ਅਕਾਲੀ ਆਗੂ ਮਹੇਸ਼ ਵਰਮਾ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਸੂਬੇ ਵਿਚ ਵਿਕਾਸ ਦੀ ਪਰਮਾਰ ਸੀ ਪਰ ਕਾਂਗਰਸ ਸਰਕਾਰ ਦੇ ਨੁਮਾਇੰਦੇ ਸਿਰਫ਼ ਲੋਕਾਂ ਨਾਲ ਵੋਟਾਂ ਤੱਕ ਹੀ ਸੀਮਿਤ ਹਨ ਪਰ ਜਨਤਾ ਵੱਲੋ ਪੂਰਾ ਮਨ ਬਣਾਇਆ ਗਿਆ ਹੈ ਕਿ ਹੁਣ ਕਾਂਗਰਸ ਦੇ ਉਮੀਦਵਾਰਾਂ ਦਾ ਵਿਰੋਧ ਕਰ ਸ੍ਰੋਮਣੀ ਅਕਾਲੀ ਬਸਪਾ ਦੇ ਉਮੀਦਵਾਰਾਂ ਨੂੰ ਵੋਟ ਪਾ ਕਾਮਯਾਬ ਬਣਾਇਆ ਜਾਵੇ।
ਇਹ ਵੀ ਪੜ੍ਹੋ: ਰਵਨੀਤ ਬਿੱਟੂ ਨੂੰ ਕਾਂਗਰਸ ਚੋਣ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਬਣਾਇਆ