ਅੰਮ੍ਰਿਤਸਰ: ਬੀਤੇ ਕੁਝ ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ (Corona Virus) ਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਹੀ ਨਹੀਂ ਦੂਜੇ ਦੇਸ਼ਾਂ ਦੇ ਲੋਕ ਭਾਰਤ ’ਚ ਲੌਕਡਾਊਨ ਦੇ ਚੱਲਦੇ ਭਾਰਤ ’ਚ ਫਸ ਗਏ। ਜਿਸ ਕਾਰਨ ਹੁਣ ਤੱਕ ਉਹ ਆਪਣੇ ਵਤਨ ਵਾਪਸੀ ਦੀ ਗੁਹਾਰ ਲਗਾ ਰਹੇ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਚ ਅਚਾਰੀ ਵਾਹਘਾ ਸਰਹੱਦ ’ਤੇ ਸੜਕ ਕਿਨਾਰੇ ਬੈਠ ਕੇ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ। ਪਰ ਕਾਗਜਡੀ ਕਾਰਵਾਈ ਨੂੰ ਲੈ ਕੇ ਉਹ ਆਪਣੇ ਵਤਨ ਵਾਪਸ ਨਹੀਂ ਜਾ ਪਾ ਰਹੇ ਹਨ।
ਸਰਹੱਦ ’ਤੇ ਬੈਠੇ ਵਤਨ ਵਾਪਸੀ ਦੀ ਉਡੀਕ ਕਰ ਰਹੇ ਲੋਕਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਨੀਲਧਾਰੀ ਸੰਸਥਾ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਲਈ ਦੋ ਸਮੇਂ ਦੀ ਰੋਟੀ ਚਾਹ ਅਤੇ ਮੈਡੀਕਲ ਸੁਵਿਧਾ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਪਰ ਭਾਰਤ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ।
ਇਸ ਸਬੰਧ ’ਚ ਪਾਕਿਸਤਾਨੀ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਰਹਿਣ ਵਾਲੇ ਹਨ ਅਤੇ ਭਾਰਤ ਚ ਰਾਜਸਥਾਨ ਦੇ ਜੋਧਪੁਰ ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਸੀ ਪਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉਹ ਮੁੜ ਆਪਣੇ ਵਤਨ ਨਹੀਂ ਜਾ ਪਏ ਪਰ ਹੁਣ ਹਾਲਾਤ ਸਹੀ ਹੋਣ ਤੇ ਵੀ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਦੇ ਚਲਦੇ ਉਹ ਭੁੱਖੇ ਭਾਣੇ ਅਟਾਰੀ ਵਾਹਘਾ ਸਰਹੱਦ ’ਤੇ ਸੜਕਾਂ ਦੇ ਕੰਢੇ ਰਹਿਣ ਨੂੰ ਮਜਬੂਰ ਹੋਏ ਹਨ।
ਪਾਕਿਸਤਾਨੀ ਨਾਗਰਿਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਉਨ੍ਹਾਂ ਦੀ ਸਾਰ ਵੀ ਨਹੀਂ ਲਈ ਜਾ ਰਹੀ ਹੈ। ਪਾਕਿਸਤਾਨੀ ਨਾਗਰਿਕਾਂ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਮੁਲਕ ਜਾਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਨੂੰ ਮਿਲ ਸਕਣ।
ਇਹ ਵੀ ਪੜੋ: ਕੇਂਦਰੀ ਪੈਨਲ ‘ਤੇ ਟਿਕਿਆ ਕਾਂਗਰਸ ਦਾ ‘ਸਿੱਧੂ-ਚੰਨੀ‘ ਵਿਵਾਦ