ਅੰਮ੍ਰਿਤਸਰ: ਭੈਰੋਵਾਲ ਪਿੰਡ ਰਾਜਪੂਤਾਂ ਭੈਣੀ ਦੇ ਵਿਚਕਾਰ ਇੱਕ ਡ੍ਰੋਨ (Drones) ਵੇਖਿਆ ਗਿਆ। ਜਿਸ ਤਰ੍ਹਾਂ ਇਹ ਪਿੰਡ ਵਾਲਿਆਂ ਨੂੰ ਡਰੋਨ ਦੇ ਬਾਰੇ ਪਤਾ ਲੱਗਾ ਤੇ ਬੀ.ਐੱਸ.ਐੱਫ. (BSF) ਦੇ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ। ਅਤੇ ਅਧਿਕਾਰੀਆਂ ਵੱਲੋਂ ਡਰੋਨ (Drones) ‘ਤੇ ਫਾਇਰਿੰਗ (Firing) ਕੀਤੀ ਗਈ। ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ (Pakistan) ਵੱਲ ਮੁੜ ਗਿਆ। ਇਸ ਮੌਕੇ ਪੁਲਿਸ ਤੇ ਬੀ.ਐੱਸ.ਐੱਫ. ਦੇ ਵੱਲੋਂ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਹੈ।
ਮੌਕੇ ‘ਤੇ ਪਹੁੰਚੇ ਪੁਲਿਸ ਤੇ ਬੀ.ਐੱਸ.ਐੱਫ ਦੇ ਉੱਚ ਅਫ਼ਸਰਾਂ ਵੱਲੋਂ ਮਾਮਲਾ ਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਤੇ ਬੀਐੱਸਐੱਫ (BSF) ਦੇ ਅਧਿਕਾਰੀਆਂ ਨੂੰ ਖੇਤਾਂ ਵਿੱਚੋਂ 2 ਬੋਕਸ ਵੀ ਮਿਲੇ ਹਨ। ਜਿਸ ਦੇ ਵਿੱਚ ਹਥਿਆਰ (Weapons) ਜਾਂ ਨਸ਼ੀਲੇ (Drugs) ਪਦਾਰਥ ਵੀ ਹੋ ਸਕਦੇ ਹਨ।
ਉੱਥੇ ਹੀ ਖੇਤ ਦੇ ਮਾਲਕ ਦਾ ਕਹਿਣਾ ਹੈ, ਕਿ ਪੁਲਿਸ ਤੇ ਬੀ.ਐੱਸ.ਐੱਫ. ਨੂੰ ਮਿਲੇ ਬੋਕਸਾਂ ਵਿੱਚ ਹੈਰੋਇਨ ਹੋਣ ਦਾ ਸ਼ੱਕ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿੱਚ ਵਾਰ-ਵਾਰ ਪਾਕਿਸਤਾਨ (Pakistan) ਵੱਲੋਂ ਡਰੋਨ ਭੇਜੇ ਜਾਂਦੇ ਹਨ। ਜਿਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਨੇ ਕਿਹਾ ਕਿ ਡਰੋਨਾ ਦੇ ਡਰ ਕਾਰਨ ਲੋਕ ਆਪਣੇ ਖੇਤਾਂ ਵਿੱਚ ਵੀ ਨਹੀਂ ਜਾ ਪਾ ਰਹੇ। ਜਿਸ ਕਰਕੇ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ।
ਪੰਜਾਬ ਪੁਲਿਸ ਦੇ ਡੀ.ਐੱਸ.ਪੀ. ਬਲਦੇਵ ਸਿੰਘ ਨੇ ਕਿਹਾ ਕਿ ਬੀ.ਐੱਸ.ਐੱਫ. ਵੱਲੋਂ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ। ਕਿ ਇਸ ਇਲਾਕੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਪਾਕਿਸਤਾਨੀ (Pakistan) ਡਰੋਨ ਵੇਖੇ ਜਾ ਰਹੇ ਹਨ। ਜਿਸ ਤੋਂ ਬਾਅਦ ਪੰਜਾਬ ਪੁਲਿਸ (Punjab Police) ਵੱਲੋਂ ਆਪਣੇ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ (Pakistan) ਡਰੋਨ(Drones) ਦੇ ਜ਼ਰੀਏ ਪੰਜਾਬ ਵਿੱਚ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਕਰਨਾ ਚਾਹੁੰਦਾ ਹੈ, ਪਰ ਭਾਰਤ ਦੀਆਂ ਸਰਹੱਦਾਂ ‘ਤੇ ਖੜ੍ਹੇ ਭਾਰਤ ਦੇ ਸੁਰੱਖਿਆ ਬਲ ਪਾਕਿਸਤਾਨ ਦੀ ਇਸ ਕੋਸ਼ਿਸ਼ ਨੂੰ ਕਦੇ ਪੂਰਾ ਨਹੀਂ ਹੋਣ ਦੇਣਗੇ।
ਦਰਅਸਲ ਪਾਕਿਸਤਾਨ (Pakistan) ਵੱਲੋਂ ਪੰਜਾਬ ਵਿੱਚ ਨਸ਼ੇ (Drugs) ਦੀ ਤਸਕਰੀ ਤੇ ਹਥਿਆਰਾਂ (Weapons) ਦੀ ਤਸਕਰੀ ਲਈ ਡਰੋਨ (Drones) ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਵੀ ਕਈ ਵਾਰ ਪਾਕਿਸਤਾਨ(Pakistan) ਡਰੋਨ (Drones) ਦੇ ਜ਼ਰੀਏ ਪੰਜਾਬ ਵਿੱਚ ਹਥਿਆਰ (Weapons) ਤੇ ਨਸ਼ੇ ਦੀ ਤਸਕਰੀ ਕਰਦਾ ਰਿਹਾ ਹੈ।
ਇਹ ਵੀ ਪੜ੍ਹੋ:ਭਾਰਤ-ਪਾਕਿਤਸਨ ਸਰਹੱਦ ਨੇੜੇ ਦੇਖਿਆ ਗਿਆ ਡਰੋਨ, ਸਰਚ ਮੁਹਿੰਮ ਜਾਰੀ