ਅੰਮ੍ਰਿਤਸਰ: 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ (Operation Blue Star) ਮਨਾਈ ਜਾਣੀ ਹੈ, ਪਰ ਉਸ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਖ਼ਿਲਾਫ਼ ਕੁਝ ਗਲਤ ਪ੍ਰਚਾਰ ਤੇ ਪੁਤਲਾ ਸਾੜਨ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ’ਚ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਤੇ ਇਹਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਸਾਡੇ ਸ਼ਹੀਦਾਂ ਬਾਰੇ ਅਸੀਂ ਗਲਤ ਪ੍ਰਚਾਰ ਨਹੀਂ ਸੁਣ ਸਕਦੇ ਇਸ ਲਈ ਅਸੀਂ ਪਹਿਲਾਂ ਇਹ ਸ਼ਿਕਾਇਕ ਪੁਲਿਸ ਕੋਲ ਲੈਕੇ ਆਏ ਹਾਂ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਕੋਈ ਹੱਲ ਨਹੀਂ ਕਰੇਗੀ ਤਾਂ ਅਸੀਂ ਖੁਦ ਇਸ ’ਤੇ ਐਕਸ਼ਨ ਲਵਾਂਗੇ।
ਇਹ ਵੀ ਪੜੋ: video-viral:ਸਹੁਰੇ ਨਾਲ ਨੂੰਹ ਹੋਈ ਜੁਤਮ-ਜੁੱਤੀ....
ਉਥੇ ਹੀ ਇਸ ਸਬੰਧੀ ਡੀਸੀਪੀ ਨੇ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਗਲਤ ਪ੍ਰਚਾਰ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ ਤੇ ਅਸੀਂ ਸਾਰੇ ਧਰਮਿਕ ਆਗੂਆਂ ਨੂੰ ਬਿਠਾ ਸਹਿਮਤੀ ਕਰਵਾ ਦਿੱਤੀ ਹੈ ਤੇ ਅੱਗੇ ਤੋਂ ਅਜਿਹੀ ਕੋਈ ਘਟਨਾ ਨਹੀਂ ਹੋਵੇਗੀ।
ਇਹ ਵੀ ਪੜੋ: Navjot Sidhu ਕੇਜਰੀਵਾਲ ਨੂੰ ਕਦੇ ਨਹੀਂ ਮਿਲੇ, ਕੈਪਟਨ ਬੋਲ ਰਹੇ ਹਨ ਝੂਠ: ਭਗਵੰਤ ਮਾਨ