ETV Bharat / city

ਪੰਜਾਬ ਨੰਬਰਦਾਰ ਯੂਨੀਅਨ ਸਮਰਾ ਨੇ ਮਾਣ ਭੱਤਾ ਵਧਾਉਣ ਦੀ ਮੰਗ ਕੀਤੀ - ਕੈਬਨਿਟ ਦੀ ਮੀਟਿੰਗ ਵਿੱਚ ਫੈਸਲਾ

ਪੰਜਾਬ ਨੰਬਰਦਾਰ ਯੂਨੀਅਨ (Punjab Numberdar Union) ਨੇ ਨੰਬਰਦਾਰਾਂ ਦਾ ਮਾਣ ਭੱਤਾ ਵਧਾਉਣ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਯੂਨੀਅਨ ਦੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ (Office bearers meet CM Channi) ਕਰਕੇ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ ਹੈ

ਨੰਬਰਦਾਰ ਯੂਨੀਅਨ ਸਮਰਾ ਨੇ ਮਾਣ ਭੱਤਾ ਵਧਾਉਣ ਦੀ ਮੰਗ ਕੀਤੀ

author img

By

Published : Nov 25, 2021, 7:51 PM IST

ਅੰਮ੍ਰਿਤਸਰ: ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਸੂਬਾ ਮੀਤ ਪ੍ਰਧਾਨ ਰਸ਼ਪਾਲ ਸਿੰਘ ਰਾਮਪੁਰ ਭੂਤ ਵਿੰਡ ਨੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਹਾਜਰੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧੇ ਅਤੇ ਭਖਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਦਿੱਤਾ।

ਯੂਨੀਅਨ ਦਾ ਦਾਅਵਾ, ਮੁੱਖ ਮੰਤਰੀ ਨੇ ਦਿੱਤਾ ਭਰੋਸਾ

ਸੂਬਾ ਮੀਤ ਪ੍ਰਧਾਨ ਰਸ਼ਪਾਲ ਸਿੰਘ ਰਾਮਪੁਰ ਭੂਤ ਵਿੰਡ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਭਰੋਸਾ ਦਿੱਤਾ ਕਿ ਨੰਬਰਦਾਰਾਂ ਦੇ ਮਾਣ ਭੱਤੇ (Channi assures to hike honorarium) ਅਤੇ ਬਾਕੀ ਮੰਗਾ ਸਬੰਧੀ ਕੈਬਨਿਟ ਦੀ ਮੀਟਿੰਗ ਵਿੱਚ ਫੈਸਲਾ (Would be decided in Cabinet meeting) ਲਿਆ ਜਾਵੇਗਾ। ਇਸ ਮੌਕੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਵੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਨੰਬਰਦਾਰ ਪੰਜਾਬ ਦੀ ਰੀੜ ਦੀ ਹੱਡੀ ਹਨ ਅਤੇ ਇਨ੍ਹਾਂ ਦੀਆ ਮੰਗਾ ਨੂੰ ਪਹਿਲ ਦੇ ਆਧਾਰ ਤੇ ਮੰਨਿਆ ਜਾਵੇ।

ਅਕਾਲੀ ਸਰਕਾਰ ਵੇਲੇ ਚੰਨੀ ਨੇ ਖੁਦ ਚੁੱਕੀ ਸੀ ਨੰਬਰਦਾਰਾਂ ਦੀ ਮੰਗ

ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਸੂਬਾ ਮੀਤ ਪ੍ਰਧਾਨ ਰਸ਼ਪਾਲ ਸਿੰਘ ਰਾਮਪੁਰ ਭੂਤ ਵਿੰਡ ਨੇ ਮੁੱਖ ਮੰਤਰੀ ਚੰਨੀ ਨੂੰ ਯਾਦ ਕਰਵਾਇਆ ਕਿ ਜਦੋਂ ਤੁਸੀਂ ਅਕਾਲੀ ਦਲ ਦੀ ਸਰਕਾਰ ਸਮੇਂ ਵਿਰੋਧੀ ਧਿਰ ਦੇ ਨੇਤਾ ਬਣੇ ਸਨ ਤਾਂ ਵਿਧਾਨ ਸਭਾ ਵਿੱਚ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦਾ ਮੁੱਦਾ ਉਠਾਇਆ ਸੀ ਪਰ ਹੁਣ ਤੁਹਾਡੀ ਸਰਕਾਰ ਹੈ ਅਤੇ ਤੁਸੀਂ ਖੁਦ ਮੁੱਖ ਮੰਤਰੀ ਹੋ ਤਾਂ ਤੁਹਾਨੂੰ ਹੁਣ ਆਪਣੇ ਬੋਲ ਪਗਾਉਣੇ ਚਾਹੀਦੇ ਹਨ। ਜਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਕਾਲੀ ਸਰਕਾਰ ਵੇਲੇ ਨੰਬਰਦਾਰਾਂ ਲਈ ਕੀਤੀ ਗਈ ਮੰਗ ਹੁਣ ਉਨ੍ਹਾਂ ਦੇ ਆਪਣੇ ਸਾਹਮਣੇ ਆ ਗਈ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਉਹ ਇਸ ਮੰਗ ’ਤੇ ਆਪਣੀ ਸਰਕਾਰ ਵਿੱਚ ਕਿਸ ਤਰ੍ਹਾਂ ਨਾਲ ਨਿਤਰਦੇ ਹਨ।

ਇਹ ਹਨ ਨੰਬਰਦਾਰਾਂ ਦੀਆਂ ਮੁੱਖ ਮੰਗਾਂ

ਇਸ ਮੌਕੇ ਉਨ੍ਹਾਂ ਨੰਬਰਦਾਰਾਂ ਦਾ ਮਾਣ ਭੱਤਾ 5000 ਰੁਪਏ, ਨੰਬਰਦਾਰੀ ਜੱਦੀ ਪੁਸ਼ਤੀ, ਬੱਸ ਕਿਰਾਇਆ ਤੇ ਟੋਲ ਪਲਾਜ਼ਾ ਮਾਫ, ਪੰਚਾਇਤ ਦੇ ਮਤੇ 'ਤੇ ਨੰਬਰਦਾਰ ਦੇ ਦਸਤਖਤ ਆਦਿ ਮੰਗਾ ਲਾਗੂ ਕਰਨ ਦੀ ਮੰਗ ਕੀਤੀ।ਇਸ ਮੌਕੇ ਹਰਭਜਨ ਸਿੰਘ ਬੋਦੇਵਾਲ ਜਿਲਾ ਪ੍ਰਧਾਨ ਤਰਨ ਤਾਰਨ, ਦਿਲਬਾਗ ਸਿੰਘ ਜਿਲਾ ਪ੍ਰਧਾਨ ਅਮ੍ਰਿਤਸਰ, ਗੁਰਮੁਖ ਸਿੰਘ ਤੱਖਤੂਚੱਕ ਤਹਿਸੀਲ ਪ੍ਰਧਾਨ ,ਮਨਪ੍ਰੀਤ ਸਿੰਘ ਭਲਾਈ ਪੁਰ ਜਨਰਲ ਸਕੱਤਰ, ਜਸਵੰਤ ਸਿੰਘ ਖੋਜਕੀਪੁਰ ਮੀਤ ਪ੍ਰਧਾਨ, ਗੁਰਦੇਵ ਸਿੰਘ ਖੋਜਕੀਪੁਰ ਮੀਤ ਪ੍ਰਧਾਨ, ਕਰਨੈਲ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ ਸੈਦਪੁਰ, ਰਸ਼ਪਾਲ ਸਿੰਘ ਜਵੰਧਪੁਰ ਖਜਾਨਚੀ, ਵੀਰ ਸਿੰਘ ਸਰਾਂ ਸਲਾਹਕਾਰ, ਰਣਧੀਰ ਸਿੰਘ ਮੱਲਾ, ਆਦਿ ਨੰਬਰਦਾਰ ਹਾਜਰ ਸਨ।

ਇਹ ਵੀ ਪੜ੍ਹੋ: ਬਾਜਵਾ ਦੀ ਚਿੱਠੀ ’ਤੇ ਸੀਐੱਮ ਚੰਨੀ ਨੇ ਦਿੱਤਾ ਜਵਾਬ, ਕਿਹਾ...

ETV Bharat Logo

Copyright © 2025 Ushodaya Enterprises Pvt. Ltd., All Rights Reserved.