ਅੰਮ੍ਰਿਤਸਰ: ਲਗਾਤਾਰ ਹੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਤੋਂ ਪਾਸੇ ਹੋ ਕੇ ਇਕੱਲੇ ਹੀ ਐਕਟਿਵ ਨਜ਼ਰ ਆ ਰਹੇ ਹਨ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈ। ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਵੱਲੋਂ ਆਮ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਅੰਮ੍ਰਿਤਸਰ ਦੇ ਜਹਾਜਗੜ੍ਹ ਵਿਖੇ ਜਾ ਕੇ ਰੇਤ ਵੇਚਣ ਵਾਲੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ।
'ਕੇਜਰੀਵਾਲ ਨੇ ਛੱਡਿਆ ਸੁਖਬੀਰ ਪਿੱਛੇ': ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਝੂਠ ਬੋਲਣ ਦੇ ਵਿਚ ਕੇਜਰੀਵਾਲ ਸੁਖਬੀਰ ਬਾਦਲ ਨੂੰ ਵੀ ਪਿੱਛੇ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਕਿੱਥੇ ਹੈ ਉਹ 20 ਹਜ਼ਾਰ ਕਰੋੜ ਰੁਪਿਆ ਜਿਹੜਾ ਕਿ ਵੱਖ ਵੱਖ ਪਾਲਸੀਆਂ ਦੇ ਤਹਿਤ ਪੰਜਾਬ ਕੋਲ ਆਉਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਇਸਦੇ ਉਲਟ ਕੇਜਰੀਵਾਲ ਸਰਕਾਰ ਹੁਣ ਤੱਕ 07 ਹਜ਼ਾਰ ਕਰੋੜ ਰੁਪਿਆ ਕਰਜ਼ਾ ਆਪਣੇ ਸਿਰ ’ਤੇ ਚੜ੍ਹਾ ਚੁੱਕੀ ਹੈ।
'ਝੂਠਾ ਮਾਡਲ ਵਿਖਾ ਕੀਤਾ ਲੋਕਾਂ ਨੂੰ ਪ੍ਰਭਾਵਿਤ': ਉਨ੍ਹਾਂ ਬਿਜਲੀ ਮੁੱਦੇ ’ਤੇ ਕੇਜਰੀਵਾਲ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ 600 ਯੂਨਿਟ ਫ੍ਰੀ ਬਿਜਲੀ ਹਰ ਵਰਗ ਲਈ ਕਹੀ ਗਈ ਸੀ ਜਦਕਿ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਸਿਰਫ਼ ਇੱਕ ਕਿਲੋਵਾਟ ਵਾਲਿਆਂ ਲਈ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਾਸਰ ਝੂਠ ਬੋਲ ਕੇ ਕੇਜਰੀਵਾਲ ਸਰਕਾਰ ਸੱਤਾ ਵਿੱਚ ਆਈ ਹੈ ਅਤੇ ਹੁਣ ਇਸ ਝੂਠ ਦੇ ਸਹਾਰੇ ਉਹ ਹਿਮਾਚਲ ਅਤੇ ਗੁਜਰਾਤ ਵਿੱਚ ਵੀ ਆਪਣਾ ਝੂਠਾ ਮਾਡਲ ਵਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ।
'ਰੇਤ ਦੀ ਪਾਲਿਸੀ ਨਹੀਂ ਬਣਾਈ': ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਟਰਾਲੀ ਦਾ ਰੇਟ ਚਾਰ ਹਜ਼ਾਰ ਰੁਪਿਆ ਸੈਂਕੜਾ ਹੋ ਗਿਆ ਹੈ ਜਿਸਦੇ ਨਾਲ ਕਈ ਲੋਕ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭੁੱਖਮਰੀ ਤੋਂ ਬਾਅਦ ਸਮਾਜ ਵਿੱਚ ਅਰਾਜਕਤਾ ਅਤੇ ਅਪਰਾਧ ਵੱਧਦਾ ਹੈ। ਨਾਲ ਹੀ ਰੇਤ ਬੱਜਰੀ ਐਸੋਸੀਏਸ਼ਨ ਦੇ ਦੁਕਾਨਦਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦੇ ਹੋਏ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਨਵੀਂ ਸਰਕਾਰ ਬਣਨ ਤੋਂ ਬਾਅਦ ਤਾਂ ਦੋ ਵਾਰੀ ਇੱਥੇ ਆ ਗਏ ਹਨ ਪਰ ਉਨ੍ਹਾਂ ਦੀ ਸੱਤਾ ਵਿੱਚ ਹੁੰਦਿਆ 18 ਸਾਲਾਂ ਤੋਂ ਵੱਧ ਸਮੇਂ ਦੇ ਵਿਚ ਉਨ੍ਹਾਂ ਕੋਲੋਂ ਰੇਤ ਦੀ ਪਾਲਿਸੀ ਨਹੀਂ ਬਣਾਈ ਜਾ ਸਕੀ।
'ਦੇਖ ਰੇਖ ਵਿੱਚ ਮਾਈਨਿੰਗ ਚ ਹੁੰਦੀ ਸੀ': ਇਸ ਮੌਕੇ ਰੇਤ ਬੱਜਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਸਭ ਤੋਂ ਵਧੀਆ ਸਪਲਾਈ ਅਤੇ ਰੇਤ ਚਰਨਜੀਤ ਸਿੰਘ ਚੰਨੀ ਦੇ 111 ਦਿਨਾਂ ਵਿੱਚ ਰਹੀ ਜਦਕਿ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੀ ਐਸੋਸੀਏਸ਼ਨ ਨੂੰ ਬੁਲਾ ਕੇ ਆਪਣੀ ਦੇਖ ਰੇਖ ਵਿੱਚ ਮਾਈਨਿੰਗ ਕਰਵਾਈ ਜਾਂਦੀ ਸੀ ਅਤੇ ਰੇਤ ਉਪਲੱਬਧ ਕਰਾਈ ਜਾਂਦੀ ਸੀ।
'ਰੇਤ ਅਤੇ ਬਜਰੀ ਦੇ ਸਪਲਾਈ ਨੂੰ ਦਰੁਸਤ ਕੀਤਾ ਜਾਵੇ': ਉਨ੍ਹਾਂ ਕਿਹਾ ਕਿ ਦੁਕਾਨਦਾਰ ਬਿਲਕੁਲ ਵਿਹਲੇ ਬੈਠੇ ਹੋਏ ਹਨ ਅਤੇ ਇੱਕ ਦੁਕਾਨਦਾਰ ਦੇ ਨਾਲ ਘੱਟੋ-ਘੱਟ 20 ਪਰਿਵਾਰ ਜੁੜੇ ਹਨ ਜੋ ਕਿ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਜਦੋਂ ਤੱਕ ਪਾਲਿਸੀ ਨਹੀਂ ਬਣਾਈ ਜਾਂਦੀ, ਉਸ ਤੋਂ ਪਹਿਲੇ ਰੇਤ ਅਤੇ ਬਜਰੀ ਦੇ ਸਪਲਾਈ ਨੂੰ ਦਰੁਸਤ ਕੀਤਾ ਜਾ ਸਕੇ ਤਾਂ ਜੋ ਲੋਕਾਂ ਨੂੰ ਲੋਕਾਂ ਦਾ ਖੁੰਝਿਆ ਹੋਇਆ ਰੁਜ਼ਗਾਰ ਉਨ੍ਹਾਂ ਨੂੰ ਵਾਪਸ ਮਿਲ ਸਕੇ ਅਤੇ ਸ਼ਹਿਰ ਵਿਚ ਉਸਾਰੀ ਦੇ ਕੰਮ ਮੁੜ ਸ਼ੁਰੂ ਹੋ ਸਕਣ।
ਇਹ ਵੀ ਪੜੋ: ਪਟਿਆਲਾ ਹਿੰਸਾ: ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ