ETV Bharat / city

ਪੁਲਿਸ ਚੌਕੀ 'ਚ ਪੱਤਰਕਾਰ ਨਾਲ ਮੁਨਸ਼ੀ ਵੱਲੋਂ ਕੁੱਟਮਾਰ, ਪੱਗ ਉਤਾਰਨ ਦਾ ਵੀਡੀਓ ਵਾਇਰਲ - ਪੱਤਰਕਾਰ ਨਾਨ ਮੁਨਸ਼ੀ ਵੱਲੋਂ ਕੁੱਟਮਾਰ

ਨੁੰਹ ਸੱਸ ਦੇ ਘਰੇਲੂ ਝਗੜੇ ਨੂੰ ਲੈ ਕੇ ਦੋਵੇਂ ਧਿਰਾਂ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਦੂਸਰੇ ਨਾਲ ਕੁੱਟਮਾਰ ਕਰਨ ਲੱਗ ਗਈਆਂ ਅਤੇ ਦੂਜੇ ਪਾਸੇ ਕਵਰੇਜ ਕਰਨ ਆਏ ਪੱਤਰਕਾਰ ਨਾਨ ਮੁਨਸ਼ੀ ਵੱਲੋਂ ਕੁੱਟਮਾਰ ਕਰਨ ਦੇ ਆਰੋਪ ਲਗਾਏ ਗਏ ਹਨ। ਪੀੜਤ ਪੱਤਰਕਾਰ ਨੇ ਦੱਸਿਆ ਕਿ ਪੁਲਿਸ ਮੁਲਾਜਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਮੇਰੇ ਨਾਲ ਹੱਥੋਪਾਈ ਕਰਦਿਆਂ ਮੇਰੀ ਪੱਗ ਉਤਾਰ ਦਿੱਤੀ ਅਤੇ ਮੇਰੇ ਨਾਲ ਕੁਟਮਾਰ ਕੀਤੀ ਗਈ।

ਪੁਲਿਸ ਚੌਕੀ 'ਚ ਪੱਤਰਕਾਰ ਨਾਲ ਮੁਨਸ਼ੀ ਵੱਲੋਂ ਕੁੱਟਮਾਰ

author img

By

Published : May 10, 2022, 10:51 PM IST

Updated : May 11, 2022, 7:26 AM IST

ਅੰਮ੍ਰਿਤਸਰ: ਵਿਜੈ ਨਗਰ ਪੁਲਿਸ ਚੌਕੀ ਵਿੱਚ ਨੂੰਹ ਸੱਸ ਦੇ ਘਰੇਲੂ ਝਗੜੇ ਨੂੰ ਲੈ ਕੇ ਦੋਵੇਂ ਧਿਰਾਂ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਦੂਸਰੇ ਨਾਲ ਕੁੱਟ ਮਾਰ ਕਰਨ ਲੱਗ ਗਈਆਂ ਅਤੇ ਦੂਜੇ ਪਾਸੇ ਕਵਰੇਜ ਕਰਨ ਆਏ ਪੱਤਰਕਾਰ ਨਾਲ ਵੀ ਮੁਨਸ਼ੀ ਵੱਲੋਂ ਕੁੱਟਮਾਰ ਕਰਨ ਦੇ ਆਰੋਪ ਲਗਾਏ ਗਏ ਹਨ। ਪੱਤਰਕਾਰ ਨੇ ਆਰੋਪ ਲਗਾਏ ਹਨ ਕਿ ਉਸ ਨਾਲ ਧੱਕਾ ਕੀਤਾ ਗਿਆ ਹੈ ਅਤੇ ਉਸ ਦੀ ਪੱਗ ਵੀ ਉਤਾਰੀ ਗਈ ਹੈ। ਇਸ ਨੂੰ ਲੈ ਕੇ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਜ਼ਲਮ 'ਤੇ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਚੌਕੀ 'ਚ ਪੱਤਰਕਾਰ ਨਾਲ ਮੁਨਸ਼ੀ ਵੱਲੋਂ ਕੁੱਟਮਾਰ, ਪੱਗ ਉਤਾਰਨ ਦਾ ਵੀਡੀਓ ਵਾਇਰਲ

ਮਾਮਲੇ ਦੀ ਜਾਣਕਾਰੀ ਦਿੰਦਿਆ ਪੀੜਤ ਪੱਤਰਕਾਰ ਨੇ ਦੱਸਿਆ ਕਿ ਮੈਂ ਆਪਣੇ ਰਿਸ਼ਤੇਦਾਰ ਦੇ ਘਰੇਲੂ ਝਗੜੇ ਨੂੰ ਲੈ ਕੇ ਵਿਜੈ ਨਗਰ ਚੌਕੀ ਪਹੁੰਚਿਆ ਸੀ, ਪਰ ਜਦੋਂ ਮੈਂ ਥਾਣੇ ਵਿੱਚ ਆਇਆ ਤਾਂ ਦੋਵੇਂ ਧਿਰਾਂ ਦੀ ਆਪਸ ਵਿੱਚ ਝੜਪ ਹੋ ਰਹੀ ਸੀ। ਇਸ ਨੂੰ ਲੈ ਕੇ ਜਦੋਂ ਮੈਂ ਪੁਲਿਸ ਮੁਲਾਜਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਮੇਰੇ ਨਾਲ ਹੱਥੋਪਾਈ ਕਰਦਿਆਂ ਮੇਰੀ ਪੱਗ ਉਤਾਰ ਦਿੱਤੀ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਗਈ। ਮਾਮਲੇ ਦੇ ਸੰਬਧੀ ਜਦੋਂ ਐਸ.ਐਚ.ਓ. ਥਾਣਾ ਸਦਰ ਗੁਰਬਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ।

ਉਕਤ ਮਾਮਲੇ ਸੰਬਧੀ ਗੱਲਬਾਤ ਕਰਦਿਆਂ ਪੁਲਿਸ ਚੌਕੀ ਵਿਜੈ ਨਗਰ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਦੋ ਧਿਰਾਂ 'ਚ ਨੂੰਹ ਸੱਸ ਦੀ ਲੜਾਈ ਨੂੰ ਲੈ ਕੇ ਦੋਵੇਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਸੀ, ਜਿਥੇ ਥਾਣੇ ਬੁਲਾਈਆਂ ਦੋਵੇਂ ਪਾਰਟੀਆਂ ਦੀ ਬਹਿਸ ਹੋਈ ਹੈ। ਇਸ ਵਿੱਚ ਥਾਣੇ ਦੇ ਮੁਨਸ਼ੀ ਦੀ ਪੱਤਰਕਾਰ ਨਾਲ ਝੜਪ ਵੀ ਹੋਈ ਹੈ, ਜਿਸ ਸੰਬਧੀ ਅਸੀਂ ਪੁੱਛਗਿੱਛ ਕਰ ਰਹੇ ਹਾਂ। ਉਨ੍ਹਾਂ ਦਾ ਕਹਿਣਾ ਕਿ ਫਿਲਹਾਲ ਪੱਗ ਲੱਥਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਸੰਬਧੀ ਉਕਤ ਮੁਨਸ਼ੀ ਵੱਲੋਂ ਵੀ ਇਸ ਘਟਨਾ 'ਤੇ ਪਰਦਾ ਪਾਉਂਦਾ ਨਜ਼ਰ ਆਇਆ ਹੈ, ਜਿਸ ਸੰਬਧੀ ਪੱਤਰਕਾਰ ਭਾਈਚਾਰੇ ਵਿਚ ਰੋਸ ਦਾ ਮਾਹੌਲ ਹੈ।

ਇਹ ਵੀ ਪੜ੍ਹੋ: PM ਨੂੰ ਦੇਸ਼ ਧ੍ਰੋਹੀ ਕਹਿਣ 'ਤੇ ਭਾਜਪਾ ਨੇ ਕੇਜਰੀਵਾਲ ਖਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ

Last Updated : May 11, 2022, 7:26 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.