ਅੰਮ੍ਰਿਤਸਰ: ਸਬ ਡਵੀਜ਼ਨ ਅਜਨਾਲਾ ਅਧੀਨ ਆਉਂਦੇ ਥਾਣਾ ਝੰਡੇਰ ਦੇ ਪਿੰਡ ਘੁਕੇਵਾਲੀ ਵਿੱਚ ਇੱਕ ਨੋਜ਼ਵਾਨ ਦੀ ਲਾਸ਼, ਨਹਿਰ ਕੰਢੇ, ਭੱਠੇ ਨਜ਼ਦੀਕ ਮਿਲਣ ਨਾਲ ਆਸ ਪਾਸ ਦੇ ਪਿੰਡਾ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਦੇ ਮੁਤਾਬਕ, ਪੀੜਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੇਕੇ ਪਰਿਵਾਰ ਨੂੰ ਉਨ੍ਹਾਂ ਦੇ ਵਿਆਹ ਤੋਂ ਇਤਰਾਜ਼ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸਦੇ ਪਤੀ ਨੂੰ ਜਹਿਰੀਲਾ ਟੀਕਾ ਲੱਗਾ ਕੇ ਮਾਰ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਅਜੇ ਵੀ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸੁਹਰੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ।
ਇੰਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਝੰਡੇਰ ਦੇ ਐਸਐਚਓ ਨੇ ਦੱਸਿਆ ਕੀ ਗੁਰਪ੍ਰੀਤ ਸਿੰਘ ਪਿੰਡ ਪੰਧੇਰ ਕਲਾਂ ਥਾਣਾ ਮਜੀਠਾ ਨੇ, ਪਿੰਡ ਮਹੱਦੀਪੁਰਾ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਚਾਰ ਮਹੀਨੇ ਪਹਿਲਾਂ ਲਵ ਮੈਰਿਜ ਕਰਵਾਈ ਸੀ। ਲਵ ਮੈਰਿਜ ਕੁੜੀ ਵਾਲੀਆ ਨੂੰ ਨਾ ਮਨਜ਼ੂਰ ਸੀ । ਇਸ ਦੇ ਚੱਲਦਿਆਂ ਕੁੜੀ ਪਰਿਵਾਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਉਕਤ ਲੋਕਾਂ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਹੈ,ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।